ਇੱਟਾਂ ਦੀ ਭਰੀ ਟਰਾਲੀ ਨਾਲ ਟਕਰਾਈ ਟੂਰਿਸਟ ਬਸ, 3 ਦੀ ਮੌਤ, 11 ਜ਼ਖਮੀ

0
TrallyBus

ਜਲੰਧਰ-10 ਮਾਰਚ-ਅੱਜ ਸਵੇਰੇ ਇੱਕ ਟੂਰਿਸਟ ਬੱਸ ਤੇ ਇੱਟਾਂ ਦੀ ਭਰੀ ਟਰਾਲੀ ਦੀ ਭਿਆਨਕ ਟੱਕਰ ਉਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਜਲੰਧਰ ਜੰਮੂ ਰਾਸ਼ਟਰੀ ਹਾਈਵੇ ਤੇ ਪਿੰਡ ਜਲੋਵਾਲ ਦੇ ਨੇੜੇ ਹੋਇਆ ਹੈ। ਇਸ ਹਾਦਸੇ ਵਿੱਚ ਬਸ ਚਾਲਕ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਜਦੋਂ ਕਿ ਟਰਾਲੀ ਵਿੱਚ ਸਵਾਰ ਤਿੰਨ ਮਜ਼ਦੂਰ ਸਮੇਤ 11 ਯਾਤਰੀ ਗੰਭੀਰ ਰੂਪ ਨਾਲ ਜਖਮੀ ਹੋ ਗਏ।

ਹਾਦਸੇ ਤੋਂ ਬਾਅਦ ਸੜਕ ‘ਤੇ ਟ੍ਰੈਫਿਕ ਪੂਰੀ ਤਰ੍ਹਾਂ ਜਾਮ ਹੋ ਗਿਆ। ਸੜਕ ਸੁਰੱਖਿਆ ਬਲ ਅਤੇ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ।

About The Author

Leave a Reply

Your email address will not be published. Required fields are marked *