ਝੁੱਗੀਆਂ ਵਿੱਚ ਰਹਿਣ ਵਾਲੇ ਬੱਚੇ ਨੇ ਖੋਲੀ ਮੋਬਾਇਲ ਰਿਪੇਅਰ ਦੀ ਦੁਕਾਨ…..

0
Prime khabar Punjab Barnala

ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕੀਤਾ ਉਦਘਾਟਨ

ਬਰਨਾਲਾ- 9 ਮਾਰਚ- ਲਗਭਗ 15 ਸਾਲਾਂ ਤੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਦਨੀ ) ਦੀ ਅਗਵਾਈ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸੇਵਾ ਚਲਾਈ ਜਾ ਰਹੀ ਹੈ | ਸ੍ਰੀ ਗੁਰੂ ਨਾਨਕ ਸਲਮ ਸੇਵਾ ਮਿਸ਼ਨ ਦੇ ਵਿਦਿਆਰਥੀ ਸੁਰਜੀਤ ਕੁਮਾਰ ਨੇ ਪੜ੍ਹਾਈ ਦੇ ਨਾਲ ਨਾਲ ਮੋਬਾਇਲ ਰਿਪੇਅਰ ਦਾ ਕੰਮ ਸਿੱਖਿਆ ਅਤੇ ਕਾਮਯਾਬੀ ਹਾਸਿਲ ਕਰਦੇ ਹੋਏ ਬਰਨਾਲਾ ਦੀ ਸਬਜ਼ੀ ਮੰਡੀ ਦੁਕਾਨ ਨੰ: 18 ਵਿੱਚ ਆਪਣੀ ਦੁਕਾਨ ਖੋਲ ਕੇ ਗਰੀਬੀ ਦੇ ਬੇਕਿਰਕੇ ਵਰਤਾਰੇ ਨੂੰ ਚੁਨੌਤੀ ਦਿੰਦਿਆਂ ਨਿਰਾਸਾਵਾਦੀ ਦੌਰ ਵਿੱਚੋਂ ਗੁਜ਼ਰ ਰਹੇ ਨੌਜਵਾਨਾਂ ਨੂੰ ਨਵਾਂ ਸੁਨੇਹਾ ਦੇਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ | ਦੁਕਾਨ ਦਾ ਉਦਘਾਟਨ ਕਰਨ ਉਪਰੰਤ ਬੋਲਦਿਆਂ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਇਸ ਮਿਹਨਤੀ ਬੱਚੇ ਸੁਰਜੀਤ ਨੇ ਝੁੱਗੀਆਂ ਵਿੱਚ ਰਹਿਕੇ +2 ਦੀ ਪੜ੍ਹਾਈ ਕਰਨ ਦੇ ਨਾਲ ਨਾਲ ਮੋਬਾਇਲ ਰਿਪੇਅਰ ਕਰਨ ਦੇ ਕੰਮ ਦੀ ਟ੍ਰੇਨਿੰਗ ਪ੍ਰਾਪਤ ਕੀਤੀ | ਉਹਨਾਂ ਕਿਹਾ ਕਿ ਮਿਸ਼ਨ ਦੇ 22 ਸਾਲਾਂ ਦੇ ਸਮੇਂ ਦੌਰਾਨ ਇਹ ਪਹਿਲਾ ਬੱਚਾ ਹੈ ਜਿਸ ਨੇ ਪੜ੍ਹਾਈ ਦੇ ਨਾਲ ਨਾਲ ਹੱਥੀ ਕੰਮ ਕਰਨ ਦੀ ਕਲਾ ਨੂੰ ਪ੍ਰਵਾਨ ਕਰਦਿਆਂ ਸਫਲਤਾ ਦੀਆਂ ਪੌੜੀਆਂ ਚੜਨ ਦਾ ਜਿਗਰਾ ਕੀਤਾ ਹੈ | ਸਮਾਜ ਸੇਵੀ ਭਾਈ ਤੇਜਿੰਦਰ ਸਿੰਘ ਨੇ ਇਸ ਬੱਚੇ ਦਾ ਪਹਿਲੇ ਮਹੀਨੇ ਦਾ 5000 ਰੁਪਏ ਦਾ ਕਿਰਾਇਆ ਭੇਂਟ ਕਰਦੇ ਹੋਏ ਨਵੇਂ ਕੰਮ ਦੀ ਸ਼ੁਰੂਆਤ ਕਰਨ ਤੇ ਉਸਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਮਨਰੇਗਾ ਯੂਨੀਅਨ ਪੰਜਾਬ ਦੇ ਆਗੂ ਕਾ: ਖੁਸ਼ੀਆ ਸਿੰਘ , ਅਲੀ ਖਾਨ , ਸਮਾਜ ਸੇਵੀ ਬੰਟੀ ਗਰੋਵਰ ,ਰਾਮ ਚੰਦ , ਟੀਚਰ ਅਤੇ ਬੱਚੇ ਵੀ ਸ਼ਾਮਿਲ ਸਨ |ਅੰਤ ਵਿੱਚ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਉਦਘਾਟਨੀ ਸਮ੍ਰੋਹ ਵਿੱਚ ਸ਼ਾਮਿਲ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ |

About The Author

Leave a Reply

Your email address will not be published. Required fields are marked *