ਕੇਵੀਕੇ ਹੰਡਿਆਇਆ ਵੱਲੋਂ ਵਿਗਿਆਨਿਕ ਸਲਾਹਕਾਰ ਸਮਿਤੀ ਦੀ ਸਲਾਨਾ ਬੈਠਕ ਆਯੋਜਿਤ………..

ਹੰਡਿਆਇਆ -25 ਫਰਵਰੀ- ਕੇਵੀਕੇ ਹੰਡਿਆਇਆ ਜਿਲਾ ਬਰਨਾਲਾ ਦੀ ਸਲਾਨਾ ਵਿਗਿਆਨਿਕ ਸਲਾਹਕਾਰ ਸਮਿਤੀ ਦੀ ਬੈਠਕ ਡਾਕਟਰ ਪ੍ਰਹਿਲਾਦ ਸਿੰਘ ਤੰਵਰ ਐਸੋਸੀਏਟ ਡਾਇਰੈਕਟਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਬੈਠਕ ਦੇ ਮੁੱਖ ਮਹਿਮਾਨ ਮਾਨਯੋਗ ਡਾਕਟਰ ਆਰ ਐਸ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾਕਟਰ ਪ੍ਰਕਾਸ਼ ਸਿੰਘ ਬਰਾੜ, ਡੀਐਸ ਡਬਲਯੂ ਕਮ ਅਸਿਸਟੈਂਟ ਅਫਸਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਟੀ ਲੁਧਿਆਣਾ ਸਨ । ਡਾਕਟਰ ਪ੍ਰਹਿਲਾਦ ਸਿੰਘ ਤਵਰ ਨੇ ਮੀਟਿੰਗ ਵਿੱਚ ਆਏ ਹੋਏ ਮੁੱਖ ਮਹਿਮਾਨ, ਵੱਖ ਵੱਖ ਵਿਭਾਗਾਂ ਦੇ ਮੁਖੀ, ਅਗਾਹ ਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ। ਕੇਵੀਕੇ ਵੱਲੋਂ ਸਾਲ 2024 ਦੇ ਦੌਰਾਨ ਕੀਤੇ ਗਏ ਕਾਰਜ ਅਤੇ ਗਤੀਵਿਧੀਆਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਕੇਵੀਕੇ ਦੇ ਵੱਖ ਵੱਖ ਮਾਹਰਾਂ, ਡਾਕਟਰ ਸੁਰਿੰਦਰ ਸਿੰਘ ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ), ਡਾਕਟਰ ਅੰਜਲੀ ਸ਼ਰਮਾ ਸਹਾਇਕ ਪ੍ਰੋਫੈਸਰ (ਹੋਮ ਸਾਇੰਸ), ਡਾਕਟਰ ਹਰਜੋਤ ਸਿੰਘ ਸੋਹੀ ਸਹਾਇਕ ਪ੍ਰੋਫੈਸਰ (ਬਾਗਵਾਨੀ), ਡਾਕਟਰ ਰਜਿੰਦਰ ਕੌਰ ਸਹਾਇਕ ਪ੍ਰੋਫੈਸਰ (ਮੱਛੀ ਪਾਲਣ), ਡਾਕਟਰ ਸੰਜੇ ਕੁਮਾਰ ਵਿਸ਼ਾ ਮਾਹਰ (ਪੌਦ ਸੁਰੱਖਿਆ) ਵੱਲੋਂ ਸਾਲ ਭਰ ਕੀਤੇ ਗਏ ਕਾਰਜਾਂ ਦਾ ਵੇਰਵਾ ਪੇਸ਼ ਕੀਤਾ ਗਿਆ ।ਇਸ ਮੀਟਿੰਗ ਵਿੱਚ ਕੇਵੀਕੇ ਵੱਲੋਂ ਸਾਲ 2025 ਵਿੱਚ ਕੀਤੀ ਜਾਨ ਵਾਲੀਆਂ ਕਾਰ ਰੁਜ਼ਗਾਰੀਆਂ ਬਾਰੇ ਦੱਸਿਆ ਅਤੇ ਇਸ ਮੀਟਿੰਗ ਵਿੱਚ ਡਾਕਟਰ ਜੇ ਐਸ ਲਾਂਬਾ (ਮੁੱਖ ਵਿਗਿਆਨੀ), ਡਾਕਟਰ ਗੁਰਮੀਤ ਸਿੰਘ ਡੀਡੀਐਮ NABAR, ਡਾਕਟਰ ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾਕਟਰ ਸੰਦੀਪ ਸਿੰਘ ਸੰਧੂ ਆਰਆਰਐਸ ਬਠਿੰਡਾ, ਗੁਰਪਿੰਦਰ ਸਿੰਘ ਡਿਸਟਿਕ ਲੀਡ ਬੈਂਕ ਮੈਨੇਜਰ, ਡਾਕਟਰ ਸੁਖਪਾਲ ਸਿੰਘ ਖੇਤੀ ਅਫਸਰ, ਡਾਕਟਰ ਸੰਦੀਪ ਸਿੰਘ, ਡਾਕਟਰ ਸੁਖਪਾਲ ਸਿੰਘ, ਚਰਨਦੀਪ ਕੌਰ, ਡਾਕਟਰ ਰਾਜੇਸ਼, ਬਲਜੀਤ ਸਿੰਘ ਅਗਾਹ ਵਧੂ ਕਿਸਾਨ ਗੁਰਦੇਵ ਰਾਮ (ਨਿਮ ਵਾਲਾ ਮੌੜ), ਗੁਲਜਾਰ ਸਿੰਘ (ਕੱਟੂ), ਬਲਰਾਜ ਸਿੰਘ(ਕਾਹਨੇ ਕੇ), ਪ੍ਰੇਮ ਸਿੰਘ (ਕਾਲੇ ਕੇ), ਸ਼ਿੰਗਾਰਾ ਸਿੰਘ (ਗਹਿਲ), ਪਰਮਜੀਤ ਕੌਰ (ਕੱਟੂ) ਮਨਜੀਤ ਕੌਰ(ਧਨੌਲਾ), ਨੀਲਮ ਕੌਰ(ਸ਼ਹਿਣਾ) ਹਾਜ਼ਰ ਸਨ। ਇਸ ਮੀਟਿੰਗ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸਾਲ 2025 ਦੀ ਕਾਰ ਰੁਜ਼ਗਾਰੀ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ । ਮੁੱਖ ਮਹਿਮਾਨ ਅਤੇ ਹੋਰ ਮੈਂਬਰਾਂ ਵੱਲੋਂ ਕੇਵੀਕੇ ਵਿਖੇ ਲਗਾਈਆਂ ਗਈਆਂ ਪ੍ਰਦਰਸ਼ਨੀ ਇਕਾਈਆਂ ਦਾ ਦੌਰਾ ਕੀਤਾ ਗਿਆ ਅਤੇ ਮੁੱਖ ਮਹਿਮਾਨ ਸਾਹਿਬਾਨਾਂ ਵੱਲੋਂ ਕੇਵੀਕੇ ਬਰਨਾਲਾ ਵੱਲੋਂ ਕਿਸਾਨਾਂ ਲਈ ਕੀਤੇ ਗਏ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ ਗਈ।