ਹਰਿਆਣਾ ਪੁਲਿਸ ਦੀ ਮੀਡੀਆ ਲਈ ਐਡਵਾਈਜ਼ਰੀ ਜਾਰੀ….

ਸ਼ੰਭੂ -8 ਦਸੰਬਰ-ਅੱਜ ਐਤਵਾਰ ਨੂੰ 101 ਕਿਸਾਨਾਂ ਦਾ ਜੱਥਾ ਦੁਬਾਰਾ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਕੂਚ ਕਰੇਗਾ। ਪਰ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਮੀਡੀਆ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਉਹਨਾਂ ਦੁਆਰਾ ਮੀਡੀਆ ਕਰਮੀਆਂ ਨੂੰ ਸ਼ੰਬੂ ਬਾਰਡਰ ਅਤੇ ਭੀੜ ਤੋਂ ਸਹੀ ਦੂਰੀ ਬਣਾਏ ਰੱਖੇ ਜਾਣ ਦੀ ਸਲਾਹ ਦਿੱਤੀ ਗਈ ਹੈ। ਪੱਤਰ ਵਿੱਚ ਪੰਜਾਬ ਦੇ ਡੀਜੀਪੀ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਮੀਡੀਆ ਕਰਮਚਾਰੀਆਂ ਨੂੰ ਸ਼ੰਭੂ ਬਾਰਡਰ ਤੋਂ ਘੱਟੋ ਘੱਟ ਇੱਕ ਕਿਲੋਮੀਟਰ ਦੂਰ ਹੀ ਰੋਕਿਆ ਜਾਵੇ।