ਸਿਰਫਰੇ ਆਸ਼ਿਕ ਨੇ ਵਿਆਹੁਤਾ ਔਰਤ ਨੂੰ ਜਲਾਇਆ

0
Prime khabar punjab mansa

ਮਾਨਸਾ-8 ਦਸੰਬਰ-ਭੀਖੀ ਦੇ ਨਜ਼ਦੀਕ ਪਿੰਡ ਬੋਡਾਵਾਲ ਵਿਖੇ ਪਿਆਰ ਵਿੱਚ ਅੰਨੇ ਇੱਕ ਪ੍ਰੇਮੀ ਨੇ ਵਿਆਹੁਤਾ ਔਰਤ ਦੀ ਹੱਤਿਆ ਕਰਕੇ ਉਸ ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਜਲਾ ਦਿੱਤਾ। ਉਥੇ ਖੁਦ ਬਾਅਦ ਵਿੱਚ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ। ਇਸ ਬਾਰੇ ਭੀਖੀ ਐਸਐਚ ਓ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਸ਼ਾਮ ਉਹਨਾਂ ਸੂਚਨਾ ਮਿਲੀ ਕਿ ਪਿੰਡ ਬੋਡਾਵਾਲ ਵਿਖੇ ਇੱਕ ਮਹਿਲਾ ਦੀ ਹੱਤਿਆ ਕਰਕੇ ਉਸਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੇ ਪ੍ਰੇਮੀ ਤੇ ਹਤਿਆਰੇ ਮੇਜਰ ਸਿੰਘ ਨੇ ਵੀ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

About The Author

Leave a Reply

Your email address will not be published. Required fields are marked *