ਸਕੂਲ ਕੁਰੜ ਵਿਖੇ ਕਰਵਾਈ ਅਥਲੈਟਿਕ ਮੀਟ

0
Prime khabar punjab kurh

ਬਰਨਾਲਾ-5 ਦਸੰਬਰ-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ ਵਿਖੇ ਬੱਚਿਆਂ ਦੇ ਸੰਪੂਰਨ ਵਿਕਾਸ ਦੇ ਮਨੋਰਥ ਨੂੰ ਮੁੱਖ ਰੱਖਦਿਆਂ ਅਥਲੈਟਿਕ ਮੀਟ ਦਾ ਆਯੋਜਨ ਕਰਵਾਇਆ ਗਿਆ। ਅਥਲੈਟਿਕ ਮੀਟ ਦਾ ਆਰੰਭ ਚਾਰੇ ਹਾਊਸਸ ਵੱਲੋਂ ਮਾਰਚ ਪਾਸਟ ਕਰਕੇ ਕੀਤਾ ਗਿਆ। ਇਸ ਉਪਰੰਤ ਪਹਿਲੀ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਪੀ.ਟੀ. ਵੀ ਅਥਲੈਟਿਕ ਮੀਟ ਲਈ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸਮੂਹ ਨਗਰ ਪੰਚਾਇਤ ਕੁਰੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਸਥਾ ਦੇ ਚੇਅਰਮੈਨ ਸ. ਕੌਰ ਸਿੰਘ ਧਾਲੀਵਾਲ, ਐੱਮ.ਡੀ. ਸ੍ਰੀਮਤੀ ਸੁਖਵਿੰਦਰ ਕੌਰ ਧਾਲੀਵਾਲ, ਸ. ਸੁਖਜੀਤ ਸਿੰਘ ਧਾਲੀਵਾਲ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇੱਕ ਅਹਿਮ ਅੰਗ ਹਨ। ਇਹ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰਦੀਆਂ ਹਨ। ਬੱਚਿਆਂ ਦੀ ਥ੍ਰੀ ਲੈੱਗ ਰੇਸ, ਬੈਕ ਰੇਸ, ਵਨ ਲੈੱਗ ਰੇਸ , ਸੈਕ ਰੇਸ , ਮੌਕੀਂ ਰੇਸ, ਲੰਮੀ ਛਾਲ, ਇੰਟਰ ਹਾਊਸ ਖੋ-ਖੋ , ਰੱਸਾਕਸ਼ੀ ਅਤੇ ਅਧਿਆਪਕਾਂ ਦੀ ਰੱਸਾਕਸ਼ੀ ਵੀ ਖਿੱਚ ਦਾ ਕੇਂਦਰ ਰਹੀ । ਪਿ੍ੰਸੀਪਲ ਰੁਪਿੰਦਰ ਕੌਰ ਚੀਮਾ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਥਲੈਟਿਕ ਮੀਟ ਦੌਰਾਨ ਬੱਚਿਆਂ ਵਿਚ ਲੁਕੀ ਹੋਈ ਪ੍ਰਤਿਭਾ ਦੇਖਣ ਨੂੰ ਮਿਲਦੀ ਹੈ, ਅਤੇ ਬੱਚੇ ਖੇਡ ਦੀ ਭਾਵਨਾ ਨਾਲ ਅਤੇ ਜ਼ਿੰਮੇਵਾਰੀ ਨਾਲ ਖੇਡਾਂ ਵਿੱਚ ਭਾਗ ਲੈਂਦੇ ਹਨ, ਉਨ੍ਹਾਂ ਵਿਚਲੇ ਹੁਨਰਾਂ ਨੂੰ ਹੋਰ ਨਿਖ਼ਾਰ ਮਿਲਦਾ ਹੈ। ਜੇਤੂ ਖਿਡਾਰੀਆਂ ਨੂੰ ਪ੍ਰਬੰਧਕਾਂ, ਸਮੂਹ ਸਟਾਫ ਵਲੋਂ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਡੀ.ਪੀ. ਪਰਮਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰਦੀਪ ਸਿੰਘ, ਅਕਾਦਮਿਕ ਇੰਚਾਰਜ ਕੁਲਦੀਪ ਸਿੰਘ ਮੰਡ ਆਦਿ
ਸਟਾਫ ਮੈਂਬਰ ਹਾਜ਼ਰ ਸਨ ।

About The Author

Leave a Reply

Your email address will not be published. Required fields are marked *