ਕਿਸਾਨ ਅਤੇ ਪ੍ਰਸ਼ਾਸਨ ਦੋਨੋਂ ਕਰ ਰਹੇ ਤਿਆਰੀ

0
prime punjab protest

ਸ਼ੰਭੂ -5 ਦਸੰਬਰ-ਕਿਸਾਨਾਂ ਦੁਆਰਾ ਕੱਲ ਦਿੱਲੀ ਕੂਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਲਈ ਪੰਜਾਬ ਤੇ ਹਰਿਆਣਾ ਪੁਲਿਸ ਅਲਰਟ ਤੇ ਹੈ। ਅੱਜ ਸ਼ੰਭੂ ਬਾਰਡਰ ਤੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਬੈਠਕ ਹੋਈ। ਉੱਥੇ ਹੀ ਸ਼ੰਭੂ ਬਾਰਡਰ ਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਬੈਰੀਗੇਡਿੰਗ ਦੇ ਅੱਗੇ ਪਰਦਾ ਲਗਾ ਦਿੱਤਾ ਹੈ ਤਾਂ ਕਿ ਪਿੱਛੇ ਕੁਛ ਵੀ ਦੇਖਿਆ ਨਾ ਜਾ ਸਕੇ। ਇਸ ਬਾਰੇ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਪਰ ਇਨਾ ਸਾਫ ਹੈ ਕਿ ਕਿਸਾਨ ਕੱਲ ਦਿੱਲੀ ਕੂਚ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀ ਕਾਰਵਾਈ ਉਹਨਾਂ ਦੀ ਤਿਆਰੀ ਨੂੰ ਦਰਸਾਉਂਦੀ ਹੈ। ਹਰਿਆਣਾ ਪ੍ਰਸ਼ਾਸਨ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦਰਸ਼ਨ ਅਤੇ ਪੈਦਲ ਕੂਚ ਕਰਨ ਦੇ ਫੈਸਲੇ ਤੇ ਦੁਬਾਰਾ ਵਿਚਾਰ ਕਰਨ। ਦਿੱਲੀ ਪੁਲਿਸ ਤੋਂ ਮਨਜ਼ੂਰੀ ਦੇ ਬਾਅਦ ਹੀ ਜਾਣ ਨਹੀਂ ਤਾਂ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਜਾਵੇ। ਅੰਬਾਲਾ ਜਿਲਾ ਪ੍ਰਸ਼ਾਸਨ ਦੇ ਵੱਲੋਂ ਸ਼ੰਬੂ ਬਾਰਡਰ ਤੇ ਇੱਕ ਨੋਟਿਸ ਚਿਪਕਾ ਦਿੱਤਾ ਗਿਆ ਹੈ। ਇਸ ਨੋਟਿਸ ਤੇ ਲਿਖਿਆ ਗਿਆ ਹੈ ਕਿ ਜੇਕਰ ਕਿਸਾਨ ਦਿੱਲੀ ਪੁਲਿਸ ਦੀ ਪਰਮਿਸ਼ਨ ਲੈਂਦੇ ਹਨ ਤਾਂ ਹੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ।

About The Author

Leave a Reply

Your email address will not be published. Required fields are marked *