ਹੰਡਿਆਇਆ ਸਕੂਲ ‘ਚ ਵਿਸ਼ਵ ਏਡਜ਼ ਦਿਵਸ ਮੌਕੇ ਇਕ ਰੋਜ਼ਾ ਕੈਂਪ ਲਗਾਇਆ

0
PrimekhabarPunjAB

ਸਕੂਲ ਮੁਖੀ ਜੰਡੂ ਨੇ ਵਲੰਟੀਅਰਾਂ ਨੂੰ ਕੀਤਾ ਜਾਗਰੂਕ

ਹੰਡਿਆਇਆ-1 ਦਸੰਬਰ -ਰਾਕੇਸ਼ ਜੇਠੀ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਇਕ ਰੋਜ਼ਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਦੀ ਅਗਵਾਈ ਵਿੱਚ ਲਗਾਏ ਕੈਂਪ ਦੌਰਾਨ ਜਿੱਥੇ ਵਲੰਟੀਅਰਾਂ ਨੇ  ਸਾਫ਼ ਸਫ਼ਾਈ ਕੀਤੀ ਉਥੇ ਹੀ ਲੈਕਚਰ ਸੈਸ਼ਨ ਦੌਰਾਨ ਸਕੂਲ ਮੁਖੀ ਰਣਜੀਤ ਸਿੰਘ ਜੰਡੂ ਅਤੇ  ਲੈਕਚਰਾਰ ਗੁਰਲਾਲ ਸਿੰਘ ਨੇ  ਵਲੰਟੀਅਰਾਂ ਨੂੰ ਏਡਜ਼ ਤੋਂ ਬਚਾਅ ਸਬੰਧੀ ਨੁਕਤੇ ਸਾਂਝੇ ਕਰਦਿਆਂ ਏਡਜ਼ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ। ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਅਤੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਏਡਜ਼ ਪੀੜਤ ਵਿਅਕਤੀ ਨਾਲ ਚੰਗਾ ਵਰਤਾਓ ਕੀਤਾ ਜਾਵੇ ਨਾ ਕਿ ਨਫ਼ਰਤ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਅ ਹੀ ਇਲਾਜ ਹੈ ਜਿਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਮਨਦੀਪ ਸ਼ਰਮਾ, ਪੂਨਮ ਸ਼ਰਮਾ, ਨੇਹਾ ਗਰਗ, ਰਾਹੁਲ ਸ਼ਰਮਾ ਅਤੇ ਸਮੂਹ ਸਟਾਫ਼ ਹਾਜ਼ਰ ਸੀ ।

About The Author

Leave a Reply

Your email address will not be published. Required fields are marked *