ਲਾਈਫ ਲਾਈਨ ਬਲੱਡ ਸੈਂਟਰ ਬਰਨਾਲਾ ਵੱਲੋਂ ਸੂਚ ਪੱਤੀ ਹੰਡਿਆਇਆ ਵਿਖੇ ਲਗਾਇਆ ਖੂਨਦਾਨ ਕੈਂਪ

1 ਦਸੰਬਰ- ਰਾਕੇਸ਼ ਜੇਠੀ – ਲਾਈਫ ਲਾਈਨ ਬਲੱਡ ਸੈਂਟਰ ਬਰਨਾਲਾ ਵੱਲੋਂ ਸਮੂਹ ਨੌਜਵਾਨ ਸਭਾ ਸੂਚ ਪੱਤੀ ਹੰਡਿਆਇਆ ਦੇ ਸਹਿਯੋਗ ਨਾਲ ਇਕ ਦਸੰਬਰ 2024 ਨੂੰ ਸੂਚ ਪੱਤੀ ਧਰਮਸ਼ਾਲਾ, ਵਾਰਡ ਨੰਬਰ 10, ਹੰਡਿਆਇਆ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ। ਖੂਨ ਦਾਨ ਮਹਾਨ ਦਾਨ ਹੈ ਅਤੇ ਹਰ ਇੱਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮੂਹ ਨੌਜਵਾਨ ਸਭਾ ਸੂਚ ਪੱਤੀ ਹੰਡਿਆਇਆ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਖੂਨ ਦਾਨ ਕਰਦੇ ਰਹਿਣ ਨਾਲ ਵਿਅਕਤੀ ਅੰਦਰ ਖੂਨ ਦਾ ਵਹਾਵ ਸਹੀ ਰਹਿੰਦਾ ਹੈ ਅਤੇ ਧਮਣੀਆਂ ਵਿੱਚ ਰੁਕਾਵਟਾ ਘਟ ਜਾਂਦੀਆ ਹਨ। ਬਹੁਤ ਸਾਰੇ ਨੌਜਵਾਨਾਂ ਨੇ ਇਸ ਖੂਨਦਾਨ ਕੈਂਪ ਵਿੱਚ ਆਪਣਾ ਖੂਨ ਦਾਨ ਕਰਕੇ ਯੋਗਦਾਨ ਪਾਇਆ।

ਖੂਨਦਾਨ ਤੋਂ ਬਾਅਦ ਖੂਨ ਦਾਨ ਕਰਤਾ ਲਈ ਫਲ ਅਤੇ ਜੂਸ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।ਇਸ ਮੌਕੇ ਮਨਪ੍ਰੀਤ ਸਿੰਘ ਦੇ ਨਾਲ ਸਮੂਹ ਨੌਜਵਾਨ ਸਭਾ ਸੂਚ ਪੱਤੀ ਹੰਡਿਆਇਆ ਦੇ ਮੈਂਬਰ ਗੁਰਸੇਵਕ ਸਿੰਘ, ਕੈਸ਼ੀਅਰ ਸੁਖਦੇਵ ਸਿੰਘ, ਵਿਸਾਖਾ ਸਿੰਘ, ਗੁਰਦੀਪ ਸਿੰਘ ਸੂਚ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਅਮਨਜੀਤ ਸਿੰਘ ਪੰਜਾਬ ਪੁਲਿਸ, ਰਗਵੀਰ ਸਿੰਘ ਸੂਚ, ਇਕਵਾਲ ਸਿੰਘ, ਨਵਦੀਪ ਸਿੰਘ ਨੋਨੀ, ਜਗਦੇਵ ਸਿੰਘ ਮਿਸਤਰੀ ਸਤਨਾਮ ਸਿੰਘ ਝਿੰਜਰ ਤੋ ਇਲਾਵਾ ਨਵੀਨ ਜੇਠੀ ਸ਼ਵੀ ਕੋਹਲੀ ਅਤੇ ਓਮ ਕੋਹਲੀ ਵੀ ਹਾਜ਼ਰ ਸਨ।
