ਬਜ਼ੁਰਗ ਤੇ ਲਾਚਾਰ ਸੱਸ ਨੂੰ ਨੂੰਹ ਦੁਆਰਾ ਕੁਟਦਿਆਂ ਦੀ ਵੀਡੀਓ ਹੋਈ ਵਾਇਰਲ

0
add

ਹੰਡਿਆਇਆ- 28 ਨਵੰਬਰ(ਰਾਕੇਸ਼ ਜੇਠੀ)- ਸੋਸ਼ਲ ਮੀਡੀਆ ਤੇ ਸੱਸ ਨੂੰ ਨੂੰਹ ਦੁਆਰਾ ਕੁਟਦਿਆਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੁਆਰਾ ਪਰਚਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਵੀਡੀਓ ਵਿੱਚ ਇੱਕ ਨੂੰਹ ਦੁਆਰਾ ਆਪਣੇ ਸੱਸ ਨੂੰ ਬੜੇ ਹੀ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਔਰਤ ਨੂੰ ਨੂੰਹ ਦੁਆਰਾ ਬਾਲਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਅਤੇ ਪਲਾਸਟਿਕ ਦੀ ਬਾਲਟੀ ਨਾਲ ਸਿਰ ਤੇ ਹਮਲੇ ਕੀਤੇ ਗਏ। ਇਹ ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੀ ਹੈ। ਪੁਲਿਸ ਦੁਆਰਾ ਦਰਜ ਕੀਤੇ ਗਏ ਪਰਚੇ ਦੇ ਅਨੁਸਾਰ ਕੁੱਟਣ ਵਾਲੀ ਔਰਤ ਦਾ ਨਾਂ ਬਲਵਿੰਦਰ ਕੌਰ ਅਤੇ ਕੁੱਟ ਖਾਣ ਵਾਲੀ ਬਜ਼ੁਰਗ ਔਰਤ ਦਾ ਨਾਂ ਸ਼ਿੰਦਰ ਕੌਰ ਹੈ ।ਵੀਡੀਓ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਬਜ਼ੁਰਗ ਔਰਤ ਦੁਆਰਾ ਬਾਥਰੂਮ ਵਿੱਚ ਮਲ ਮੂਤਰ ਕਰਨ ਦੀ ਜਗ੍ਹਾ ਘਰ ਦੇ ਵਿਹੜੇ ਵਿੱਚ ਹੀ ਮਲ ਮੂਤਰ ਕਰ ਦਿੱਤਾ, ਜਿਸ ਕਾਰਨ ਉਸ ਦੀ ਨੂੰਹ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ। ਇਸ ਸਾਰੀ ਘਟਨਾ ਨੂੰ ਆਸ ਪਾਸ ਦੇ ਗਵਾਂਢ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਦੁਆਰਾ ਕੈਮਰੇ ਵਿੱਚ ਕੈਦ ਕਰ ਲਿਆ ਗਿਆ। ਪੁਲਿਸ ਦੁਆਰਾ ਨੂੰਹ ਬਲਵਿੰਦਰ ਕੌਰ ਦੇ ਖਿਲਾਫ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

About The Author

Leave a Reply

Your email address will not be published. Required fields are marked *