ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਦਬੋਚਿਆ ਤਪਾ ਤਹਿਸੀਲਦਾਰ

ਪਟਵਾਰੀਆਂ ਅਤੇ ਤਹਿਸੀਲਦਾਰਾਂ ਨੇ ਪੰਜਾਬ ਭਰ ਵਿੱਚ ਕੀਤੀ ਹੜਤਾਲ
ਬਰਨਾਲਾ, 28 ਨਵੰਬਰ (ਰਾਕੇਸ਼ ਜੇਠੀ) : ਬੀਤੇ ਬੁੱਧਵਾਰ ਤਹਿਸੀਲਦਾਰਾਂ ਦਾ ਪੰਜਾਬ ਪ੍ਰਧਾਨ ਤੇ ਤਪਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਨੇ 20 ਰਿਸ਼ਵਤ ਲੈਂਦਾ ਰੰਗੇ ਹੱਥੀ ਗਿਰਫਤਾਰ ਕਰ ਲਿਆ। ਪ੍ਰਧਾਨ ਦੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫੜੇ ਜਾਣ ਤੋਂ ਬਾਅਦ ਸਾਰੇ ਤਹਿਸੀਲਦਾਰਾਂ ਸਮੇਤ ਪਟਵਾਰੀਆਂ ਨੇ ਸਮੂਹਿਕ ਛੁੱਟੀ ਕਰਦਿਆਂ ਹੜਤਾਲ ਕਰ ਦਿੱਤੀ ਹੈ।
ਉਹਨਾਂ ਦਾ ਕਹਿਣਾ ਹੈ ਕਿ 20 ਹਜ਼ਾਰ ਰਿਸ਼ਵਤ ਲੈਂਦੇ ਫੜੇ ਗਏ ਤਹਿਸੀਲਦਾਰ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਉਹ ਹੜਤਾਲ ਕਰ ਰਹੇ ਹਨ। ਜਿਸ ਦੇ ਚਲਦਿਆਂ ਅੱਜ ਪੂਰੇ ਪੰਜਾਬ ਵਿੱਚ ਰਜਿਸਟਰੀਆਂ ਨਹੀਂ ਹੋਣਗੀਆਂ। ਇਸ ਗੱਲ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਹਰ ਆਮ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤਹਿਸੀਲਦਾਰ ਨੂੰ ਕਾਨੂੰਨ ਦਾ ਸਾਹਮਣਾ ਕਰਨ ਵਿੱਚ ਭਲਾ ਹਰਜ ਕੀ ਹੈ। ਜੇ ਉਹ ਨਿਰਦੋਸ਼ ਹੈ ਤਾਂ ਉਸ ਨੂੰ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨੀ ਚਾਹੀਦੀ ਹੈ। ਮਾਮਲੇ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੂਬੇ ਭਰ ਦੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵਲੋਂ ਸਵੇਰੇ 11 ਤੋਂ ਧਰਨਾ ਦਿੱਤਾ ਜਾ ਰਿਹਾ ਹੈ।
1 thought on “ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਦਬੋਚਿਆ ਤਪਾ ਤਹਿਸੀਲਦਾਰ”