ਜੈ ਸ਼੍ਰੀ ਬਾਲਾ ਗਰੁੱਪ ਵੱਲੋਂ ਬਰਨਾਲਾ ਤੋਂ ਧਨੌਲਾ ਤੱਕ ਪੈਦਲ ਯਾਤਰਾ, ਭਗਤਾਂ ਨੇ ਕੀਤੇ ਸ੍ਰੀ ਬਜਰੰਗ ਬਲੀ ਜੀ ਦੇ ਦਰਸ਼ਨ

ਬਰਨਾਲਾ, 22 ਸਤੰਬਰ(ਰਾਕੇਸ਼ ਜੇਠੀ): ਹਰ ਜੇਠੇ ਮੰਗਲਵਾਰ ਦੀ ਤਰ੍ਹਾਂ ਇਸ ਵਾਰ ਵੀ ਜੈ ਸ਼੍ਰੀ ਬਾਲਾ ਗਰੁੱਪ ਦੇ ਮੈਂਬਰਾਂ ਵੱਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਬਰਨਾਲਾ ਤੋਂ ਧਨੌਲਾ ਸਥਿਤ ਸ੍ਰੀ ਬਜਰੰਗ ਬਲੀ ਜੀ ਦੇ ਮੰਦਰ ਤੱਕ ਪੈਦਲ ਯਾਤਰਾ ਕੀਤੀ ਗਈ। ਇਸ ਧਾਰਮਿਕ ਯਾਤਰਾ ਵਿੱਚ ਗਰੁੱਪ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਪੈਦਲ ਯਾਤਰਾ ਦੌਰਾਨ ਭਗਤਾਂ ਵੱਲੋਂ ਜੈ ਸ਼੍ਰੀ ਰਾਮ ਅਤੇ ਜੈ ਬਜਰੰਗ ਬਲੀ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਧਨੌਲਾ ਸਥਿਤ ਮੰਦਰ ਵਿੱਚ ਪਹੁੰਚਣ ਉਪਰੰਤ ਸਮੂਹ ਭਗਤਾਂ ਨੇ ਸ੍ਰੀ ਬਜਰੰਗ ਬਲੀ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਜੈ ਸ਼੍ਰੀ ਬਾਲਾ ਗਰੁੱਪ ਦੇ ਪ੍ਰਧਾਨ ਕੈਲਾਸ਼ ਗੋਇਲ ਤੋਂ ਇਲਾਵਾ ਧੀਰਜ ਕੁਮਾਰ, ਸੁਧੀਰ ਬਾਂਸਲ, ਸ਼ੈਟੀ ਧੌਲਾ, ਸੰਜੀਵ ਕੁਮਾਰ (ਸਟਾਰ ਇੰਸ਼ੋਰੈਂਸ), ਰਾਮ ਗਰਗ, ਰਿੰਕੂ, ਪ੍ਰਵੀਨ ਕੁਮਾਰ, ਸੁਰੇਸ਼ ਕੁਮਾਰ, ਬਬਲੂ ਐਚਡੀਐਫਸੀ ਬੈਂਕ, ਰਾਕੇਸ਼ ਕੁਮਾਰ, ਰਿੰਕੂ (ਜੀ ਟਰੈਵਲ), ਵਿਨੋਦ ਕੁਮਾਰ ਗੋਇਲ, ਸੰਦੀਪ ਕੁਮਾਰ ਜੇਠੀ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ।
ਇਸ ਮੌਕੇ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਦਾ ਮਕਸਦ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੋੜਨਾ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਸਮਾਜ ਵਿੱਚ ਧਾਰਮਿਕ ਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਯਾਤਰਾ ਦੌਰਾਨ ਸੰਗਤ ਵਿੱਚ ਭਰਪੂਰ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।
