ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਅਮਨ-ਅਮਾਨ ਨਾਲ ਮੁਕੰਮਲ

PrimekhabarPunjab Society

ਹੰਡਿਆਇਆ, 12 ਅਗਸਤ(ਰਾਕੇਸ਼ ਜੇਠੀ): ਦੀ ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਹੰਡਿਆਇਆ ਦੀ 11 ਮੈਂਬਰੀ ਕਮੇਟੀ ਦੀ ਚੋਣ ਅੱਜ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਸਹਾਇਕ ਅਫ਼ਸਰ ਨਿਸ਼ਾ ਰਾਣੀ ਦੀ ਅਗਵਾਈ ਹੇਠ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਈ। ਚੋਣ ਪ੍ਰਕਿਰਿਆ ਦੌਰਾਨ ਸਹਿਕਾਰੀ ਸਭਾ ਦੇ ਮੈਂਬਰਾਂ ਵੱਲੋਂ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।
ਸਹਿਕਾਰੀ ਸਭਾ ਦੇ ਸੈਕਟਰੀ ਜਗਤਾਰ ਸਿੰਘ ਨੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਮੈਂਬਰੀ ਕਮੇਟੀ ਲਈ 10 ਅਗਸਤ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਫਾਰਮ ਭਰੇ ਗਏ ਸਨ। ਇਨ੍ਹਾਂ ਵਿੱਚੋਂ 8 ਉਮੀਦਵਾਰਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਸੀ, ਜਦਕਿ ਬਾਕੀ 3 ਜ਼ੋਨਾਂ ਲਈ ਅੱਜ 12 ਅਗਸਤ ਨੂੰ ਵੋਟਿੰਗ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਜ਼ੋਨ ਨੰਬਰ 1 ਵਿੱਚ ਰਾਮ ਸਿੰਘ ਨੇ 40 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਜਸਵੀਰ ਸਿੰਘ ਨੂੰ 37 ਵੋਟਾਂ ਮਿਲੀਆਂ। ਜ਼ੋਨ ਨੰਬਰ 2 ਵਿੱਚ ਜਸਵੀਰ ਸਿੰਘ 26 ਵੋਟਾਂ ਨਾਲ ਜੇਤੂ ਰਹੇ ਅਤੇ ਹਰਦੀਪ ਸਿੰਘ ਨੂੰ 19 ਵੋਟਾਂ ਮਿਲੀਆਂ। ਇਸੇ ਤਰ੍ਹਾਂ ਜ਼ੋਨ ਨੰਬਰ 7 ਵਿੱਚ ਪਿਛੋਰਾ ਸਿੰਘ ਨੇ 47 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਮੱਖਣ ਸਿੰਘ ਨੂੰ 15 ਵੋਟਾਂ ਮਿਲੀਆਂ।
ਸਰਬਸੰਮਤੀ ਨਾਲ ਚੁਣੇ ਗਏ ਉਮੀਦਵਾਰਾਂ ਵਿੱਚ ਜ਼ੋਨ ਨੰਬਰ 3 ਧਾਲੀਵਾਲ ਪੱਤੀ (ਜਨਰਲ) ਤੋਂ ਗੁਰਮੀਤ ਸਿੰਘ, ਜ਼ੋਨ ਨੰਬਰ 4 ਕੋਠੇ ਸਰਾਂ ਪੱਤੀ (ਜਨਰਲ) ਤੋਂ ਵੀਰ ਸਿੰਘ ਤਾਜਪੁਰੀਆ, ਜ਼ੋਨ ਨੰਬਰ 5 ਕੋਠੇ ਚੂੰਘਾ (ਜਨਰਲ) ਤੋਂ ਛਪਿੰਦਰ ਸਿੰਘ, ਜ਼ੋਨ ਨੰਬਰ 6 ਬੀਕਾ ਸੂਚ ਪੱਤੀ (ਜਨਰਲ) ਤੋਂ ਬਲਜੀਤ ਸਿੰਘ ਔਲਖ, ਜ਼ੋਨ ਨੰਬਰ 8 ਧਨੌਲਾ ਖੁਰਦ (ਔਰਤ) ਤੋਂ ਰਵਿੰਦਰ ਕੌਰ ਧਾਲੀਵਾਲ, ਜ਼ੋਨ ਨੰਬਰ 9 ਕੋਠੇ ਫਾਰਮ (ਜਨਰਲ) ਤੋਂ ਗੁਰਦੀਪ ਸਿੰਘ, ਜ਼ੋਨ ਨੰਬਰ 10 ਹੰਡਿਆਇਆ ਸੈਦੋ ਪੱਤੀ (ਔਰਤ) ਤੋਂ ਕੁਲਦੀਪ ਕੌਰ ਅਤੇ ਜ਼ੋਨ ਨੰਬਰ 11 ਹੰਡਿਆਇਆ ਸ਼ਹਿਰੀ (ਐਸ.ਸੀ.) ਤੋਂ ਦਰਸ਼ਨ ਸਿੰਘ ਮੇਟ ਸ਼ਾਮਲ ਹਨ।
ਇਸ ਤਰ੍ਹਾਂ 11 ਮੈਂਬਰੀ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਸੈਕਟਰੀ ਜਗਤਾਰ ਸਿੰਘ ਨੇ ਦੱਸਿਆ ਕਿ ਹੁਣ ਸਭਾ ਦੇ ਪ੍ਰਧਾਨ ਦੀ ਚੋਣ ਅੱਜ ਤੋਂ 15 ਦਿਨਾਂ ਬਾਅਦ ਕਰਵਾਈ ਜਾਵੇਗੀ।
ਚੋਣ ਪ੍ਰਕਿਰਿਆ ਦੌਰਾਨ ਐਮ.ਸੀ. ਬਲਵੀਰ ਸਿੰਘ ਮਹਿਰਮੀਆ, ਸਮਾਜ ਸੇਵੀ ਲਖਬੀਰ ਸਿੰਘ ਧਨੌਲਾ ਖੁਰਦ,ਐਮ.ਸੀ. ਬਸਾਵਾ ਸਿੰਘ ਭਰੀ, ਸਾਬਕਾ ਸਰਪੰਚ ਹਰਦੇਵ ਸਿੰਘ ਕਾਲਾ, ਮਿੱਠੂ ਸਿੰਘ, ਗੁਰਮੇਲ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ। ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਮਾਹੌਲ ਵਿੱਚ ਸੰਪੰਨ ਹੋਣ ’ਤੇ ਪਿੰਡ ਵਾਸੀਆਂ ਵੱਲੋਂ ਵੀ ਤਸੱਲੀ ਪ੍ਰਗਟ ਕੀਤੀ ਗਈ।

About The Author