ਹੰਡਿਆਇਆ ਸਹਿਕਾਰੀ ਸਭਾ ਦੀ ਚੋਣ ਦੌਰਾਨ ਪੁਲਿਸ ਦੀ ਕਾਰਵਾਈ, ਟਰੈਫਿਕ ਵਿੱਚ ਵਿਘਨ ਪਾਉਣ ਵਾਲੇ ਵਾਹਨਾਂ ਦੇ ਕੀਤੇ ਚਲਾਨ

ਹੰਡਿਆਇਆ,12 ਅਗਸਤ(ਰਾਕੇਸ਼ ਜੇਠੀ)- ਦਾ ਹੰਡਿਆਇਆ ਬਹੁਮਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ, ਹੰਡਿਆਇਆ ਵਿਖੇ ਕਮੇਟੀ ਦੀ ਚੋਣ ਦੌਰਾਨ ਪੁਲਿਸ ਚੌਕੀ ਹੰਡਿਆਇਆ ਵੱਲੋਂ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਕਾਰਵਾਈ ਕੀਤੀ ਗਈ। ਇਸ ਮੌਕੇ ਸੜਕ ’ਤੇ ਗਲਤ ਢੰਗ ਨਾਲ ਵਾਹਨ ਖੜ੍ਹੇ ਕਰਕੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇੱਥੇ ਦੱਸਣ ਯੋਗ ਹੈ ਕਿ ਹੰਡਿਆਇਆ ਸਹਿਕਾਰੀ ਸਭਾ ਦੇ 11 ਕਮੇਟੀ ਮੈਬਰ ਦੀ ਚੋਣ ਲਈ ਨਾਮਜਦਗੀ ਪੱਤਰ 10 ਅਗਸਤ ਨੂੰ ਭਰੇ ਗਏ ਸਨ ਜਿਨਾਂ ਵਿੱਚੋਂ ਅੱਠ ਦੀ ਮੌਕੇ ਤੇ ਹੀ ਸਰਬ ਸੰਮਤੀ ਨਾਲ ਚੋਣ ਕਰ ਲਈ ਗਈ ਸੀ ਅਤੇ ਅੱਜ 12 ਅਗਸਤ ਨੂੰ ਕਮੇਟੀ ਦੇ ਤਿੰਨ ਮੈਂਬਰਾਂ ਦੀ ਚੋਣ ਲਈ ਵੋਟਾਂ ਪਾਈਆਂ ਜਾਣੀਆਂ ਸਨ।
