ਹੰਡਿਆਇਆ ਸਹਿਕਾਰੀ ਸਭਾ ਦੀ ਨਵੀਂ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਫਾਰਮ

ਕਈ ਜ਼ੋਨਾਂ ਵਿੱਚ ਸਰਬਸੰਮਤੀ ਨਾਲ ਚੁਣੇ ਗਏ ਮੈਂਬਰ, 3 ਜ਼ੋਨਾਂ ਵਿੱਚ 12 ਅਗਸਤ ਨੂੰ ਹੋਵੇਗੀ ਚੋਣ
ਹੰਡਿਆਇਆ, 10 ਅਗਸਤ (ਰਾਕੇਸ਼ ਜੇਠੀ)-ਦੀ ਹੰਡਿਆਇਆ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿ: ਹੰਡਿਆਇਆ ਦੀ ਚੋਣ ਸਬੰਧੀ ਅੱਜ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਸ਼ਾ ਰਾਣੀ ਦੀ ਅਗਵਾਈ ਵਿਚ 11 ਜ਼ੋਨਾਂ ਤੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਿਨ੍ਹਾਂ ਵਿਚੋਂ ਅੱਜ 8 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਅਤੇ 3 ਜ਼ੋਨਾਂ ਲਈ 2-2 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਕੇ 11 ਅਗਸਤ ਨੂੰ ਚੋਣ ਨਿਸ਼ਾਨ ਅਲਾਟ ਹੋਣ ਉਪਰੰਤ 12 ਅਗਸਤ ਨੂੰ 9 ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੀ ਹੰਡਿਆਇਆ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿ: ਹੰਡਿਆਇਆ ਦੇ ਸੈਕਟਰੀ ਜਗਤਾਰ ਸਿੰਘ ਨੇ ਦੱਸਿਆ ਕਿ ਬਿਨਾਂ ਮੁਕਾਬਲਾ ਜੇਤੂ ਉਮੀਦਵਾਰਾਂ ’ਚ ਜ਼ੋਨ ਨੰ: 3 ਧਾਲੀਵਾਲ ਪੱਤੀ (ਜਨਰਲ) ਤੋਂ ਗੁਰਮੀਤ ਸਿੰਘ, ਜ਼ੋਨ ਨੰ: 4 ਕੋਠੇ ਸਰਾਂ ਪੱਤੀ (ਜਨਰਲ) ਤੋਂ ਵੀਰ ਸਿੰਘ ਤਾਜਪੁਰੀਆ, ਜ਼ੋਨ ਨੰ: 5 ਕੋਠੇ ਚੂੰਘਾ (ਜਨਰਲ) ਤੋਂ ਛਪਿੰਦਰ ਸਿੰਘ, ਜ਼ੋਨ ਨੰ: 6 ਬੀਕਾ ਸੂਚ ਪੱਤੀ (ਜਨਰਲ) ਤੋਂ ਬਲਜੀਤ ਸਿੰਘ ਔਲਖ, ਜ਼ੋਨ ਨੰ: 8 ਧਨੌਲਾ ਖ਼ੁਰਦ (ਔਰਤ) ਤੋਂ ਰਵਿੰਦਰ ਕੌਰ ਧਾਲੀਵਾਲ, ਜ਼ੋਨ ਨੰ: 9 ਕੋਠੇ ਫਾਰਮ (ਜਨਰਲ) ਤੋਂ ਗੁਰਦੀਪ ਸਿੰਘ, ਜ਼ੋਨ ਨੰ: 10 ਹੰਡਿਆਇਆ ਸੈਦੋ ਪੱਤੀ (ਔਰਤ) ਕੁਲਦੀਪ ਕੌਰ ਅਤੇ ਜ਼ੋਨ ਨੰ: 11 ਹੰਡਿਆਇਆ ਸ਼ਹਿਰੀ (ਐਸ.ਸੀ.) ਤੋਂ ਦਰਸ਼ਨ ਸਿੰਘ ਮੇਟ ਸ਼ਾਮਿਲ ਹਨ। ਜਦਕਿ 3 ਜ਼ੋਨਾਂ ਜਿਸ ਵਿਚ ਜ਼ੋਨ ਨੰ: 1 ਜਸਵੀਰ ਸਿੰਘ ਸੀਰਾ ਤੇ ਰਾਮ ਸਿੰਘ ਭੰਗਾਲ, ਜ਼ੋਨ ਨੰ: 2 ਸੈਦੋਪੱਤੀ ਤੋਂ ਹਰਦੀਪ ਸਿੱਧੂ ਤੇ ਜਸਵੀਰ ਸਿੰਘ ਅਤੇ ਜ਼ੋਨ ਨੰ: 7 ਹੰਡਿਆਇਆ ਲੁੱਧੜ ਤੋਂ ਗੁਰਦੀਪ ਸਿੰਘ ਮੱਖਣ ਮਹਿਰਮੀਆ ਅਤੇ ਪਿਸ਼ੌਰਾ ਸਿੰਘ ਵਿਚਕਾਰ ਮੁਕਾਬਲਾ ਹੋਵੇਗਾ। ਜਿਨ੍ਹਾਂ ਦੀ ਚੋਣ 12 ਅਗਸਤ ਨੂੰ ਹੋਵੇਗੀ।ਇਸ ਮੌਕੇ ਸੈਕਟਰੀ ਜਗਤਾਰ ਸਿੰਘ ਦੇ ਨਾਲ ਸੇਲਜ ਅਫਸਰ ਚੰਨਨ ਸਿੰਘ ਤੇ ਓਪਰੇਟਰ ਜਸ਼ਨਦੀਪ ਸਿੰਘ ਵੀ ਹਾਜ਼ਰ ਸਨ।
