ਵੱਧ ਰਿਹਾ ਤਾਪਮਾਨ ਮਨੁੱਖਤਾ ਲਈ ਘਾਤਕ – ਗੁਰਜੀਤ ਸਿੰਘ ਖੁੱਡੀ

Gurjeet Singh

ਹਰੇਕ ਮਨੁੱਖ, ਇੱਕ ਰੁੱਖ ਲਾਵੇ ਅਤੇ ਸੰਭਾਲ ਕਰੇ

ਬਰਨਾਲਾ, 7 ਜੁਲਾਈ(ਰਾਕੇਸ਼ ਜੇਠੀ)-ਹਰੇਕ ਮਨੁੱਖ ਇਕ ਰੁੱਖ ਲਗਾ ਕੇ ਪਾਲੇ ਤਾਂ ਜੋ ਵੱਧ ਰਹੀ ਤਪਸ਼ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਰੂਰੀ ਰੁੱਖ ਲਗਾਉਣਾ ਹੈ, ਉਸ ਤੋਂ ਵੀ ਵੱਧ ਉਨ੍ਹਾ ਦੀ ਸੰਭਾਲ ਕਰਨੀ ਵੀ ਜ਼ਰੂਰੀ ਹੁੰਦੀ ਹੈ। ਸਾਨੂੰ ਰੁੱਖ ਲਗਾਉਣ ਲਈ ਵਾਸੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਪਾਣੀ ਅਨਮੋਲ ਹੈ, ਇਸ ਦੀ ਸੰਕੋਚ ਨਾਲ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ। ਜੇਕਰ ਅਸੀਂ ਹੁਣ ਵੀ ਨਾ ਸੰਭਲੇ, ਪਾਣੀ ਦੀ ਬੱਚਤ ਵੱਧ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆ ਸਾਨੂੰ ਮੁਆਫ ਨਹੀਂ ਕਰਨਗੀਆਂ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਜਿਹੜਾ ਕਿ ਇਕ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ। ਪਾਣੀ ਸਰੋਤ ਵਿਭਾਗ ਦੇ ਮਾਹਿਰਾਂ ਵਲੋਂ ਸਮੇਂ- ਸਮੇਂ ਤੇ ਸਾਨੂੰ ਜਾਣਕਾਰੀ ਦੇ ਕੇ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। ਅੱਜ ਰੁੱਖਾਂ ਦੀ ਘਾਟ ਕਾਰਨ ਜਿਹੜਾ ਤਪਮਾਨ ਪਹਿਲਾਂ ਗਰਮੀਆਂ ਵਿਚ 40-42 ਡਿਗਰੀ ਤੱਕ ਪੁੱਜਦਾ ਸੀ , ਉਹ ਤਾਪਮਾਨ ਹੁਣ ਵੱਧ ਕੇ 48-50 ਡਿਗਰੀ ਤੇ ਪੁੱਜ ਰਿਹਾ ਹੈ। ਜੋ ਮਨੁੱਖਤਾ ਲਈ ਨੁਕਸਾਨਦੇਹ ਹੈ। ਧਰਤੀ ਤੇ ਤਪਸ ਵੱਧਣ ਨਾਲ ਹਰੇਕ 2 ਸਾਲ ਬਾਅਦ ਗਰਮੀ ਪੈਣ ਨਾਲ ਤਾਪਮਾਨ ਦਾ ਵੱਧਣਾ ਮਨੁੱਖਤਾ ਲਈ ਘਾਤਕ ਹੋ ਰਿਹਾ ਹੈ l ਜਿਸ ਨਾਲ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ l ਉਨਾ ਅੱਗੇ ਕਿਹਾ ਬਰਸਾਤਾ ਦੇ ਮੌਸਮ ਵਿਚ ਬਿਜਲੀ ਕਰੰਟ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆ ਰਹਿੰਦੀਆਂ ਹਨ l ਜਿਨ੍ਹਾਂ ਨੂੰ ਦੇਖਦੇ ਹੋਏ ਹਰੇਕ ਘਰ ਦੇ ਗੇਟ ਦੇ ਨਾਲ ਅਤੇ ਖੇਤਾਂ ਦੀਆਂ ਮੋਟਰਾਂ ਵਾਲੀਆਂ ਕੋਠੀਆਂ ਦੇ ਵਿਚ ਲੱਕੜ ਦੀ ਮੋਟੀ ਸੋਟੀ ਜਰੂਰ ਰੱਖੀ ਜਾਵੇ l ਕੂਲਰ ਤੇ ਸਟਾਟਰ ਦੀ ਸਵਿੱਚ ਲਾਉਣ ਵੇਲੇ ਲੱਕੜ ਨੂੰ ਹੱਥ ਪਾ ਕੇ ਰੱਖੋ l ਤਾ ਕਿ ਕੀਮਤੀ ਮਨੁੱਖੀ ਜਾਨਾ ਦਾ ਬਚਾਅ ਹੋ ਸਕੇ l

About The Author

You may have missed