ਸੌ ਸਾਲਾ ਅੰਗਰੇਜ ਕੌਰ ਇੰਸਾਂ ਨੇ ‘ਵਾਅਦਾ’ ਪੁਗਾਇਆ, ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ

ਪਿੰਡ ਸੰਘੇੜਾ ’ਚ ਪਤੀ ਦੇ ਸਰੀਰਦਾਨ ਤੋਂ ਬਾਅਦ ਪਿੰਡ ਦੇ ਦੂਜੇ ਅਤੇ ਬਲਾਕ ਬਰਨਾਲਾ ਦੇ 74ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ
ਬਰਨਾਲਾ, 6 ਅਗਸਤ(ਰਾਕੇਸ਼ ਜੇਠੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਘੇੜਾ ਦੀ ਮਾਤਾ ਅੰਗਰੇਜ ਕੌਰ ਇੰਸਾਂ ਨੇ ਆਪਣੇ ਪਤੀ ਜੋਰਾ ਸਿੰਘ ਵਾਂਗ ਹੀ ਡੇਰਾ ਸੱਚਾ ਸੌਦਾ ਸਰਸਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਪਣਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ ਹੈ। ਮਾਤਾ ਅਗੰਰੇਜ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਸੈਂਕੜਿਆਂ ਦੀ ਗਿਣਤੀ ’ਚ ਮੌਜੂਦ ਰਿਸ਼ਤੇਦਾਰਾਂ ਅਤੇ ਸਾਧ ਸੰਗਤ ਵੱਲੋਂ ਭਾਵ- ਭਿੰਨੀ ਵਿਦਾਇਗੀ ਦਿੰਦਿਆਂ ਮੈਡੀਕਲ ਖੋਜ਼ ਕਾਰਜ਼ਾਂ ਲਈ ਦਾਨ ਕੀਤਾ ਗਿਆ।
ਮਾਤਾ ਅੰਗਰੇਜ ਕੌਰ ਇੰਸਾਂ ਜੋ ਸੌ ਸਾਲ ਦੀ ਉਮਰ ਵਿੱਚ ਵੀ ਤੰਦਰੁਸਤ ਸਨ, ਅਚਾਨਕ ਹੀ ਬੁੱਧਵਾਰ ਰਾਤ ਨੂੰ 10 ਕੁ ਵਜੇ ਦੇ ਕਰੀਬ ਆਪਣਾ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਕੁੱਲ ਮਾਲਕ ਦੇ ਹੁਕਮਾਂ ਅਨੁਸਾਰ ਸੱਚਖੰਡ ਜਾ ਬਿਰਾਜ਼ੇ। ਮਾਤਾ ਜੀ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਲਿਖ਼ਤੀ ਵਾਅਦਾ ਕੀਤਾ ਹੋਇਆ ਸੀ। ਜਿਸ ਨੂੰ ਉਨ੍ਹਾਂ ਦੇ ਪੁੱਤਰ ਮਾ. ਹਰਬੰਸ ਸਿੰਘ ਇੰਸਾਂ ਅਤੇ ਗੁਰਜੰਟ ਸਿੰਘ ਸਮੇਤ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਰਾ ਕੀਤਾ ਹੈ। ਡੇਰਾ ਸੱਚਾ ਸੌਦਾ ਦੀ ‘ਧੀਆਂ-ਪੁੱਤਰ ਇੱਕ ਸਮਾਨ’ ਮੁਹਿੰਮ ਦੇ ਤਹਿਤ ਮਾਤਾ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰਾਂ ਨਾਲ ਨੂੰਹਾਂ ਅਤੇ ਧੀਆਂ ਨੇ ਵੀ ਮੋਢਾ ਦਿੱਤਾ। ਜਿਸ ਤੋਂ ਬਾਅਦ ਮਾਤਾ ਦੇ ਮ੍ਰਿਤਕ ਸਰੀਰ ਨੂੰ ਐਂਬੂਲੈਂਸ ਰਾਹੀਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਅਗਵਾਈ ਵਿੱਚ ‘ਮਾਤਾ ਅੰਗਰੇਜ ਕੌਰ ਇੰਸਾਂ, ਅਮਰ ਰਹੇ’ ਅਤੇ ‘ਮਾਤਾ ਅੰਗਰੇਜ ਕੌਰ ਇੰਸਾਂ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਹੇਠ ਪਿੰਡ ’ਚ ਘੁਮਾਉਣ ਤੋਂ ਬਾਅਦ ਸਾਬਕਾ ਸਰਪੰਚ ਹਰਬੰਸ ਸਿੰਘ ਇੰਸਾਂ ਵੱਲੋਂ ਸਲਿਊਟ ਕੀਤੇ ਜਾਣ ਤੋਂ ਬਾਅਦ ਖੋਜ਼ ਸੰਸਥਾ ਨੂੰ ਰਵਾਨਾ ਕੀਤਾ ਗਿਆ।
ਮਾ. ਹਰਬੰਸ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਹਿਲਾਂ ਉਨ੍ਹਾਂ ਦੇ ਪਿਤਾ ਜੋਰਾ ਸਿੰਘ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜ ਲਈ ਦਾਨ ਕੀਤਾ ਸੀ ਅਤੇ ਹੁਣ ਉਨ੍ਹਾਂ ਦੀ ਮਾਤਾ ਨੇ ਵੀ ਸਰੀਰਦਾਨ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਤਾ- ਪਿਤਾ ਦੀ ਸੋਚ ਅਤੇ ਕਰਮ ’ਤੇ ਮਾਣ ਹੈ। ਜਿੰਨ੍ਹਾਂ ਦੇ ਮ੍ਰਿਤਕ ਸਰੀਰ ਮਾਨਵਤਾ ਦੇ ਲੇਖੇ ਲੱਗੇ ਹਨ।
ਸੱਚੇ ਨਮਰ ਸੇਵਾਦਾਰ ਸੰਜੀਵ ਕੁਮਾਰ ਇੰਸਾਂ ਤੇ ਬਰਨਾਲਾ ਸ਼ਹਿਰ ਦੇ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਕਿਹਾ ਕਿ ਖੁਸ਼ੀ ਹੋਵੇ ਗਮ ਡੇਰਾ ਸੱਚਾ ਸੌਦਾ ਦੇ ਸਰਧਾਲੂ ਮਾਨਵਤਾ ਦੇ ਭਲ੍ਹਾ ਨੂੰ ਹਮੇਸਾ ਪਹਿਲ ਦਿੰਦੇ ਹਨ। ਜਿਸ ਦਾ ਪ੍ਰਮਾਣ ਪਿੰਡ ਸੰਘੇੜਾ ਦੇ ਮਾ. ਹਰਬੰਸ ਸਿੰਘ ਇੰਸਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਦਿੱਤਾ ਹੈ, ਜਿੰਨ੍ਹਾਂ ਆਪਣੀ ਮਾਤਾ ਅੰਗਰੇਜ ਕੌਰ ਇੰਸਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ਾਂ ਵਾਸਤੇ ਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਤਾ ਅੰਗਰੇਜ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਵਰਲਡ ਕਾਲਜ ਅਤੇ ਮੈਡੀਕਲ ਸਾਇੰਸ ਅਤੇ ਰਿਸਰਚ ਹਸਪਤਾਲ, ਝੱਜਰ (ਹਰਿਆਣਾ) ਨੂੰ ਦਾਨ ਕੀਤਾ ਗਿਆ ਹੈ।
ਇਸ ਮੌਕੇ ਕੁਲਵਿੰਦਰ ਇੰਸਾਂ ਹੰਡਿਆਇਆ, ਸੁਖਦੇਵ ਇੰਸਾਂ ਅਮਲਾਸਿੰਘਵਾਲਾ, ਸੱਚੇ ਪ੍ਰੇਮੀ ਸੇਵਕ ਭੋਲਾ ਸਿੰਘ ਇੰਸਾਂ ਸੰਘੇੜਾ, ਸੱਚੇ ਪ੍ਰੇਮੀ ਸੇਵਕ ਪੇ੍ਰਮ ਇੰਸਾਂ, ਮਾ. ਸੁਖ਼ਬੀਰ ਸਿੰਘ ਇੰਸਾਂ ਬਰਨਾਲਾ, ਜੱਗਾ ਇੰਸਾਂ ਕਰਮਗੜ੍ਹ, ਰਾਜਾ ਸਿੰਘ ਇੰਸਾਂ, ਸੁਰਿੰਦਰ ਜੌੜਾ ਇੰਸਾਂ, ਗੁਰਚਰਨ ਇੰਸਾਂ, ਬੱਬੂ ਇੰਸਾਂ, ਸੁਦਾਗਰ ਸਿੰਘ ਇੰਸਾਂ, ਫੌਜੀ ਰਾਮ ਇੰਸਾਂ, ਰਾਜਵਿੰਦਰ ਇੰਸਾਂ, ਲਖਵਿੰਦਰ ਇੰਸਾਂ, ਅਮਨਦੀਪ ਇੰਸਾਂ, ਨਛੱਤਰ ਇੰਸਾਂ, ਮੱਖਣ ਸੋਹੀ ਇੰਸਾਂ, ਪ੍ਰੇਮੀ ਸੇਵਕ ਕਮਲਦੀਪ ਕੌਰ ਇੰਸਾਂ, ਧੀਰ ਇੰਸਾਂ ਰਾਮਪੁਰਾ, ਪੰਚ ਪਰਗਟ ਸਿੰਘ ਚਹਿਲਾਂ ਤੇ ਸੁਸ਼ੀਲ ਫ਼ਤਿਆਬਾਅਦ ਆਦਿ ਸਮੇਤ ਰਿਸਤੇਦਾਰ, ਸਨੇਹੀ ਅਤੇ ਸਾਧ ਸੰਗਤ ਵੀ ਹਾਜ਼ਰ ਸੀ।
