ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ LADC ਸਿਸਟਮ ਖ਼ਿਲਾਫ਼ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

WhatsApp Image 2026-07-21 at 13.13.17

ਬਰਨਾਲਾ:21ਜੁਲਾਈ(ਰਾਕੇਸ਼ ਜੇਠੀ)- ਜੋਇੰਟ ਐਕਸ਼ਨ ਕਮੇਟੀ (JAC) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ LADC (Legal Aid Defence Counsel) ਸਿਸਟਮ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦਿਆਂ ਮਿਤੀ 20-07-2026 ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੀ ਚੁਣੀ ਹੋਈ ਟੀਮ ਦੀ ਅਗਵਾਈ ਹੇਠ ਚੱਲ ਰਹੀ ਇਸ ਭੁੱਖ ਹੜਤਾਲ ਦੇ ਦੂਜੇ ਦਿਨ ਪ੍ਰਧਾਨ ਐਡਵੋਕੇਟ ਪੰਕਜ ਬਾਂਸਲ, ਐਡਵੋਕੇਟ ਇਕਬਾਲ ਸਿੰਘ ਗਿੱਲ, ਐਡਵੋਕੇਟ ਹੰਸਰਾਜ, ਐਡਵੋਕੇਟ ਬੱਗਾ ਸਿੰਘ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਕੁਨਾਲ ਗਰਗ, ਐਡਵੋਕੇਟ ਦਿਵਿਆ ਗੁਲਾਟੀ, ਐਡਵੋਕੇਟ ਕਰਮਜੀਤ ਸੋਹਲ, ਐਡਵੋਕੇਟ ਸਵਰਨਜੀਤ ਕੌਰ, ਐਡਵੋਕੇਟ ਅਮਨ ਸ਼ਰਮਾ ਅਤੇ ਐਡਵੋਕੇਟ ਸਰਬਜੀਤ ਕੌਰ ਭੁੱਖ ਹੜਤਾਲ ’ਤੇ ਬੈਠੇ।

ਇਸ ਮੌਕੇ ਵਾਈਸ ਪ੍ਰਧਾਨ ਐਡਵੋਕੇਟ ਤਲਵਿੰਦਰ ਸਿੰਘ ਮਸੌਣ ਨੇ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਸਮੂਹ ਵਕੀਲ ਸਾਹਿਬਾਨ ਮਿਤੀ 7 ਜੁਲਾਈ 2026 ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ “ਨੋ ਵਰਕ” ਅੰਦੋਲਨ ’ਤੇ ਹਨ। ਹੁਣ ਇਸ ਸੰਘਰਸ਼ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਲਈ ਮਿਤੀ 20 ਜੁਲਾਈ 2026 ਤੋਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਹਰ ਰੋਜ਼ ਜਾਰੀ ਰਹੇਗੀ ਅਤੇ ਰੋਜ਼ਾਨਾ ਵਕੀਲ ਸਾਹਿਬਾਨ ਵਾਰੀ-ਵਾਰੀ ਭੁੱਖ ਹੜਤਾਲ ’ਤੇ ਬੈਠ ਕੇ LADC ਸਿਸਟਮ ਦੇ ਵਿਰੋਧ ਵਿੱਚ ਆਪਣਾ ਰੋਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਆਪਣੀਆਂ ਜਾਇਜ਼ ਮੰਗਾਂ ਲਈ ਪੂਰੀ ਤਨਦੇਹੀ ਅਤੇ ਇਕਜੁੱਟਤਾ ਨਾਲ ਸੰਘਰਸ਼ ਕਰ ਰਿਹਾ ਹੈ।

ਇਸ ਮੌਕੇ ਐਡੋਵੇਟ ਗੁਰਵਿੰਦਰ ਸਿੰਘ ਗਿੰਡੀ ਸਾਬਕਾ ਪ੍ਰਧਾਨ ਹਲਕਾ ਇੰਚਾਰਜ ਅਕਾਲੀਦਲ ਵਾਰਿਸ ਪੰਜਾਬ, ਐਡਵੋਕੇਟ ਧੀਰਜ ਕੁਮਾਰ , ਹਰਪ੍ਰੀਤ ਪਾਲ ਸਿੰਘ , ਗੁਰਪ੍ਰੀਤ ਪਾਲ ਸਿੰਘ , ਅਮਨਦੀਪ ਸਿੰਘ ਬਾਹੀਆ , ਧਰਮਿੰਦਰ ਸਿੰਘ ਧਾਲੀਵਾਲ , ਰਘਵਿੰਦਰ ਸਿੰਘ ਸਿੱਧੂ , ਪਰਮਜੀਤ ਸਿੰਘ ਮਸੌਣ , ਹਰਪ੍ਰੀਤ ਸਿੰਘ ਢਿੱਲੋਂ , ਪਰਮਿੰਦਰ ਸਿੰਘ ਗਿੱਲ ,ਦਰਸ਼ਨ ਸਿੰਘ ਸਿੱਧੂ , ਬਲਵੰਤ ਸਿੰਘ ਮਾਨ , ਸ਼ਮਿੰਦਰ ਸਿੰਘ ਧਾਲੀਵਾਲ , ਮਨਦੀਪ ਸਿੰਘ ਸਹਿਜਰਾ , ਸੰਜੀਵ ਕੁਮਾਰ , ਦੀਪਕ ਗੋਇਲ , ਵਿਨੋਦ ਕੁਮਤ , ਵਰਿੰਦਰ ਕੁਮਾਰ ਗੋਇਲ , ਚਮਕੌਰ ਸਿੰਘ ਭੱਠਲ , ਵਿਕਰਮਜੀਤ ਸਿੰਘ , ਹਰਦੇਸ਼ ਰੇਹਲ , ਜਨਤਾ ਸਿੰਘ ਭੁੱਲਰ , ਧੀਰਜ ਕੁਮਾਰ, ਬਲਜੀਤ ਸਿੰਘ ਧੌਲਾ , ਜਗਸੀਰ ਧਾਲੀਵਾਲ, ਨਛੱਤਰ ਸਿੰਘ ਬਰਾੜ , ਪ੍ਰਮੋਦ ਪੱਬੀ , ਮਨੋਜ ਕੁਮਾਰ , ਕਰਮਿੰਦਰ ਸਿੰਘ , ਕੁਸ਼ਲ , ਨਿਤਿਨ ਬਾਂਸਲ ਫਕੀਰ ਸਿੰਘ , ਦਰਸ਼ਨ ਸਿੰਮਕ , ਭੁਪਿੰਦਰ ਸਿੰਘ , ਮੋਹਿਤ ਜਿੰਦਲ , ਮਨਪ੍ਰੀਤ ਸਿੰਘ , ਆਸ਼ੂਤੋਸ਼ ਗਰਗ , ਵਨੀਤ ਕੁਮਾਰ , ਪਰਸਦੀਪ , ਪ੍ਰਦੀਪ ਕੌਸ਼ਲ , ਅਨੂੰ ਸ਼ਰਮਾ , ਸੁਮਨਦੀਪ ਕੌਰ , ਸਰਬਜੀਤ ਕੌਰ , ਰਣਜੀਤ ਸਿੰਘ , ਨਵੀਨ ਕੁਮਾਰ , ਲੋਕੇਸ਼ਵਰ ਸੇਵਕ, ਅਰਸ਼ਦੀਪ ਸਿੰਘ , ਯਸਪਾਲ ਜੋਸ਼ੀ ਵੀ ਹਾਜ਼ਰ ਸੀ।।

About The Author