ਪਿਕਅਪ ਗੱਡੀ ਅਤੇ ਟਰਾਲੇ ਵਿਚਕਾਰ ਟੱਕਰ, ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾ….

ਕਾਲੇਕੇ,22 ਜੂਨ(ਰਾਕੇਸ਼ ਜੇਠੀ)- ਅੱਜ ਮਿਤੀ 22/06 ਨੂੰ ਤਕਰੀਬਨ ਸਵਾ 8 ਵਜੇ ਸਵੇਰੇ ਨੇੜੇ ਪਿੰਡ ਕਾਲੇਕੇ ਇੱਕ ਪਿਕ ਅਪ ਗੱਡੀ ਅਤੇ ਟਰਾਲੇ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਸੜਕ ਸੁਰੱਖਿਆ ਫੋਰਸ ਜਿਲਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਰੂਟ ਨੰਬਰ 88307 ਤੇ ਰੋਡ ਉੱਪਰ ਗਸਤ ਕਰ ਰਹੇ ਸੀ ਤਾਂ ਸਾਨੂੰ ਪਿੰਡ ਕਾਲੇਕੇ ਨੇੜੇ ਇੱਕ ਪਿਕ ਅਪ ਗੱਡੀ ਨੰਬਰੀ HR69B/ 8777 ਜਿਸ ਨੂੰ ਜਗਪਾਲ ਸਿੰਘ ਵਾਸੀ ਸੂਲਰ ਅੰਬਾਲਾ ਹਰਿਆਣਾ ਚਲਾ ਰਿਹਾ ਸੀ ਅਤੇ ਇੱਕ ਟਰਾਲਾ ਨੰਬਰ PB13BF 4730 ਜਿਸ ਨੂੰ ਗੁਰਸੇਵ ਸਿੰਘ ਵਾਸੀ ਰੂੜੇਕੇ ਬਰਨਾਲਾ ਚਲਾ ਰਿਹਾ ਸੀ ਜੋ ਕਿ ਬਜਰੀ ਦਾ ਭਰਿਆ ਹੋਇਆ ਸੀ, ਦੋਵਾਂ ਦਾ ਐਕਸੀਡੈਂਟ ਵਾਰੇ ਪਤਾ ਲੱਗਿਆ। ਇਹ ਦੋਨੇ ਵਹੀਕਲ ਧਨੋਲੇ ਤੋਂ ਭੀਖੀ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਕਾਲੇਕੇ ਨੇੜੇ ਪਿਕਅਪ ਗੱਡੀ ਟਰਾਲੇ ਨੂੰ ਓਵਰਟੇਕ ਕਰਨ ਲੱਗੀ ਤਾਂ ਅੱਗੋਂ ਗੱਡੀ ਆਉਣ ਕਰਕੇ ਇਹ ਪਿਕ ਅਪ ਗੱਡੀ ਟਰਾਲੇ ਦੇ ਅੱਗੇ ਆ ਗਈ। ਜਿਸ ਕਾਰਨ ਇਹਨਾਂ ਦੋਵਾਂ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਕਿਸੇ ਵਿਅਕਤੀ ਨੂੰ ਸੱਟ ਵਗੈਰਾ ਨਹੀ ਲੱਗੀ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਜਿਹੜੇ ਦੋਵੇਂ ਵਹੀਕਲ ਸਨ, ਉਹ ਬਹੁਤ ਜਿਆਦਾ ਨੁਕਸਾਨੇ ਗਏ ਹਨ। ਇਹ ਟੱਕਰ ਕਾਰਨ ਰੋੜ ਦੇ ਬਿਲਕੁਲ ਵਿਚਕਾਰ ਦੋਵੇਂ ਗੱਡੀਆਂ ਸਨ, ਜਿਸ ਕਾਰਨ ਟਰੈਫਿਕ ਜਾਮ ਹੋ ਗਈ ਸੀ। ਸਾਡੀ ਸੜਕ ਸੁਰੱਖਿਆ ਪੁਲਿਸ ਟੀਮ ਨੇ ਪਹਿਲਾ ਤਾ ਰੋੜ ਦੇ ਇੱਕ ਪਾਸੇ ਤੋਂ ਟਰੈਫਿਕ ਨੂੰ ਰੋਕ ਰੋਕ ਕਿ ਕਢਿਆ ਗਿਆ ਅਤੇ ਫਿਰ ਹਾਈਡਰਾ ਨੂੰ ਮੌਕੇ ਤੇ ਬੁਲਾਕੇ ਉਸ ਦੀ ਮਦਦ ਨਾਲ ਨੁਕਸ਼ਾਨੇ ਵਹੀਕਲਾਂ ਨੂੰ ਸਾਈਡ ਤੇ ਕਰਵਾ ਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਦੋਵੇਂ ਗੱਡੀਆਂ ਵਾਲਿਆ ਦਾ ਮੌਕੇ ਤੇ ਮੋਹਤਵਰ ਵਿਅਕਤੀਆਂ ਵੱਲੋਂ ਰਾਜੀਨਾਮਾ ਕਰਵਾਇਆ ਦਿੱਤਾ ਗਿਆ ਸੀ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਚ ASI ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਸੰਦੀਪ ਸਿੰਘ ਲੇਡੀਜ ਕਰਮਚਾਰੀ ਵੀਰਪਾਲ ਕੌਰ ਤੇ ਦੀਪਿਕਾ ਰਾਣੀ ਹਾਜ਼ਰ ਸਨ।
