ਕਾਰ ਤੇ ਮੋਟਰਸਾਈਕਲ ਦੀ ਟੱਕਰ ਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

ਧਨੌਲਾ,22 ਜੂਨ(ਰਾਕੇਸ਼ ਜੇਠੀ)- ਭੀਖੀ ਰੋਡ ਧਨੌਲਾ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਸੜਕ ਸੁਰੱਖਿਆ ਫੋਰਸ ਦੇ ਇਨਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਤਕਰੀਬਨ ਦੁਪਹਿਰ 1 ਵਜੇ 15 ਮਿੰਟ ਤੇ ਰੂਟ ਨੰਬਰ 88307 ਤੇ ਵਾਇਰਲੈਸ ਰਾਹੀਂ ਕੰਟਰੋਲ ਰੂਮ ਬਰਨਾਲਾ ਤੋਂ ਸੂਚਨਾ ਪ੍ਰਾਪਤ ਹੁੰਦੀ ਹੈ ਕਿ ਭੀਖੀ ਰੋਡ ਧਨੌਲਾ ਇੱਕ ਐਕਸੀਡੈਂਟ ਹੋਇਆ ਹੈ। ਸਾਡੀ ਟੀਮ ਨੇ ਬਿਨਾਂ ਸਮਾਂ ਗਵਾਏ ਘਟਨਾ ਸਥਾਨ ਤੇ ਪਹੁੰਚ ਕਿ ਰਾਹਤ ਕਾਰਜ ਸ਼ੁਰੂ ਕੀਤੇ।ਉੱਥੇ ਹਾਜ਼ਰ ਪ੍ਰਤੱਖਦਰਸੀਆਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਇੱਕ ਤੇਜ਼ ਰਫਤਾਰ ਕਾਰ ਨੰਬਰ PB19X4940 ਮਾਰਕਾ ਹਾਂਡਾ ਸਿਟੀ 1.5 VXMT ਜਿਸ ਨੂੰ ਪਿਰਤਪਾਲ ਸਿੰਘ ਵਾਸੀ ਕੋਟਦੁਨਾਂ ਡਰਾਈਵ ਕਰ ਰਿਹਾ ਸੀ ਜੋ ਕਿ ਆਪਣੇ ਪਿੰਡ ਕੋਟਦੁਨਾਂ ਤੋਂ ਧਨੌਲੇ ਵੱਲ ਆ ਰਿਹਾ ਸੀ ਅਤੇ ਇੱਕ ਆਪਣੇ ਅੱਗੇ ਜਾ ਰਹੇ ਮੋਟਰਸਾਈਕਲ ਨੰਬਰ PB 13 AT 7138 ਜਿਸ ਨੂੰ ਰਣਜੀਤ ਸਿੰਘ ਵਾਸੀ ਹੋਡਲਾਂ ਕਲਾਂ ਮਾਨਸਾ ਚਲਾ ਰਿਹਾ ਸੀ ਆਪਣੇ ਪਿੰਡ ਤੋਂ ਆਪਣੇ ਸਾਲੇ ਦੇ ਬੇਟੇ ਹੈਪੀ ਵਾਸੀ ਵੀਰੇਵਾਲਾ (ਮਾਨਸਾ ) ਨੂੰ ਨਾਲ ਲੈ ਕਿ ਜੋ ਮਾਨਸਿਕ ਰੋਗੀ ਹੈ ਦੀ ਦਵਾਈ ਲਈ ਬਾਂਸਲ ਹਸਪਤਾਲ ਧਨੌਲਾ ਵੱਲ ਆ ਰਿਹਾ ਸੀ ਨੂੰ ਪਿੱਛੋਂ ਟੱਕਰ ਮਾਰੀ ਇਹ ਟੱਕਰ ਇੰਨੀ ਜਬਰਦਸਤ ਸੀ ਕੇ ਗੱਡੀ ਦੇ ਦੋਵੇਂ ਏਅਰ ਬੈਗ ਖੁੱਲ ਗਏ ਅਤੇ ਮੋਟਰ ਸਾਈਕਲ ਬਿਲਕੁਲ ਚਕਣਾ ਚੂਰ ਹੋ ਗਿਆ। ਮੋਟਰਸਾਈਕਲ ਤੇ ਦੋਵੇਂ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀਆਂ ਨੂੰ ਪ੍ਰਾਈਵੇਟ ਵਿਅਕਤੀਆਂ ਦੀ ਮਦਦ ਨਾਲ ਪ੍ਰਾਈਵੇਟ ਗੱਡੀ ਰਾਹੀ ਸਿਵਿਲ ਹਸਪਤਾਲ ਧਨੌਲਾ ਦਾਖਲ ਕਰਵਾਇਆ ਗਿਆ, ਜਿੱਥੇ ਉਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਰੋੜ ਉੱਪਰ ਲੱਗਿਆ ਜਾਮ ਐਸ.ਐਸ.ਐਫ ਟੀਮ ਵੱਲੋਂ ਖੁਲਵਾ ਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਇਸ ਸਾਰੀ ਘਟਨਾ ਬਾਰੇ ਥਾਣਾ ਧਨੌਲਾ ਦੇ ਡਿਊਟੀ ਅਫਸਰ ਏ.ਐਸ.ਆਈ ਬਲਵਿੰਦਰ ਕੁਮਾਰ ਨੂੰ ਜਾਣਕਾਰੀ ਦਿੱਤੀ ਗਈ। ਜਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਸ ਮੌਕੇ ਸੜਕ ਸੁਰੱਖਿਆ ਫੋਰਸ ਟੀਮ ਵਿੱਚ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਸੰਦੀਪ ਸਿੰਘ, ਲੇਡੀਜ ਸਿਪਾਹੀ ਵੀਰਪਾਲ ਕੌਰ ਤੇ ਲੇਡੀਜ ਸਿਪਾਹੀ ਦੀਪਿਕਾ ਰਾਣੀ ਹਾਜ਼ਰ ਸਨ।
