ਡੇਰਾ ਸ਼ਰਧਾਲੂਆਂ ਨੇ ਪੰਜ ਯੂਨਿਟ ਖੂਨ ਦਾਨ ਕਰਕੇ ਬਚਾਈ ਮਰੀਜ਼ ਦੀ ਜਾਨ

pjp

ਬਰਨਾਲਾ 20 ਜੂਨ ( ਰਾਕੇਸ਼ ਜੇਠੀ) ਬੀਤੇ ਕੱਲ ਬਲਾਕ ਤਪਾ ਭਦੌੜ ਦੇ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਅਤੇ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਕਮੇਟੀ ਦੇ ਮੈਂਬਰਾਂ ਨੇ ਇੱਕ ਮਰੀਜ਼ ਪਰਮਜੀਤ ਸਿੰਘ ਪੁੱਤਰ ਚਿਰੰਜੀ ਲਾਲ ਪਿੰਡ ਰੂੜੇਕੇ ਕਲਾਂ ਨੂੰ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੰਜ ਯੂਨਿਟ ਖੂਨ ਦਾਨ ਕਰਕੇ ਉਸ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਇਸ ਮੌਕੇ ਖੂਨ ਦਾਨ ਕਰਨ ਵਾਲੇ ਸੰਜੀਵ ਸਿੰਘ ਇੰਸਾਂ ਢਿਲਵਾਂ,ਸੰਜੀਵ ਉਰਫ ਸੋਨੂ ਵਰਮਾ ਇੰਸਾਂ ਤਪਾ, ਕੁਲਦੀਪ ਸਿੰਘ ਇੰਸਾਂ ਧੌਲਾ, ਜਗਦੇਵ ਸਿੰਘ ਇੰਸਾਂ ਧੌਲਾ, ਹਰਪਾਲ ਸਿੰਘ ਪਾਲੀ ਧੂਰੀ,ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਉਕਤ ਮਰੀਜ਼ ਦੀ ਲੋੜ ਸਬੰਧੀ ਉਹਨਾਂ ਦੇ ਪਰਿਵਾਰਿਕ ਮੈਂਬਰ ਚਮਕੌਰ ਸਿੰਘ ਇੰਸਾਂ ਤੋ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਡੇਰਾ ਸੱਚਾ ਸੌਦਾ ਦੇ ਪੂਜਨਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਵੱਲੋਂ ਦਿੱਤੀ ਗਈ ਪ੍ਰੇਰਨਾ ਦੇ ਸਦਕਾ ਹਸਪਤਾਲ ਪਹੁੰਚ ਕੇ ਮਰੀਜ਼ ਲਈ ਪੰਜ ਯੂਨਿਟ ਖੂਨ ਦਾਨ ਕਰਕੇ ਮਰੀਜ਼ ਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਕਰੀ

About The Author