ਖੁੱਡੀ ਕਲਾਂ ਵਿੱਚ 16ਵੀਂ ਅੰਤਰ-ਹਾਊਸ ਐਥਲੈਟਿਕ ਮੀਟ ਸ਼ਾਨਦਾਰ ਢੰਗ ਨਾਲ ਸੰਪੰਨ

ਖੁੱਡੀ ਕਲਾਂ, 20 ਦਸੰਬਰ(ਰਾਕੇਸ਼ ਜੇਠੀ) — ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿੱਚ ਡੀ.ਈ.ਓ. (ਸੈਕੰਡਰੀ) ਦੀ ਰਹਿਨੁਮਾਈ ਹੇਠ ਅਤੇ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ ਦੀ ਯੋਗ ਅਗਵਾਈ ਵਿੱਚ 16ਵੀਂ ਅੰਤਰ-ਹਾਊਸ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।
ਖੇਡ ਮੇਲੇ ਦਾ ਸ਼ੁਭ ਆਰੰਭ ਡੀ.ਈ.ਓ. ਸ੍ਰੀ ਸੁਨੀਤਿੰਦਰ ਸਿੰਘ, ਡੀ.ਐਮ. ਸਪੋਰਟਸ ਸ੍ਰੀ ਸਿਮਰਦੀਪ ਸਿੰਘ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਮੋਦੀ ਸਕੂਲ ਇਨਚਾਰਜ ਮੈਡਮ ਅਵਿਨਾਸ਼ ਕੌਰ ਲੈਕਚਰਰ ਕਮਰਸ ਸ੍ਰੀ ਰਾਜੀਵ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਮਾਰਚ ਪਾਸਟ ਦੀ ਸਲਾਮੀ ਲੈ ਕੇ ਅਤੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ ਗਿਆ।
ਇਸ ਮੌਕੇ ਬਾਬਾ ਮਘਰ ਦਾਸ ਜੀ ਵੱਲੋਂ ਬਾਬਾ ਸਤਨਾਮ ਦਾਸ ਜੀ, ਸਰਪੰਚ ਸ੍ਰੀ ਸਿਮਰਜੀਤ ਸਿੰਘ ਸਿੰਮੀ, ਪੰਚਾਇਤ ਮੈਂਬਰ, ਬਲਾਕ ਸੰਮਤੀ ਮੈਂਬਰ ਸ੍ਰੀ ਯਾਦਵਿੰਦਰ ਸਿੰਘ ਯਾਦੀ, ਐਸ.ਐੱਮ.ਸੀ. ਚੇਅਰਮੈਨ ਸ੍ਰੀ ਗੁਰਤੇਜ ਸਿੰਘ ਅਤੇ ਮੈਂਬਰ, ਯੂਨੀਵਰਸਿਟੀ ਜਾਂਦਾ ਕ੍ਰਿਕਟ ਕਲੱਬ ਖੁੱਡੀ ਕਲਾਂ ਦੇ ਪ੍ਰਧਾਨ ਕਰਮਜੀਤ ਸੋਨੀ ਅਤੇ ਮੈਂਬਰ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫੁਟਬਾਲ ਖੁੱਡੀ ਕਲਾਂ ਦੇ ਮੈਂਬਰ ,ਸਕੂਲ ਦੇ ਰਿਟਾਇਰਡ ਲੈਕਚਰਰ ਸ ਇੰਦਰਜੀਤ ਸਿੰਘ,, ਸ ਹਰਬੰਸ ਸਿੰਘ ਮੈਡਮ ਸਵਰਨਜੀਤ ਕੌਰ, ਮੈਡਮ ਸੁਖਜੀਤ ਕੌਰ, ਪੁਰਾਣੇ ਵਿਦਿਆਰਥੀ ਸ ਬਲਵੀਰ ਸਿੰਘ ਸ ਮਿੱਠੂ ਸਿੰਘ( ਬੈਚ1994 – 95 )ਅਤੇ ਲੈਕਚਰਾਰ ਸੁਖਵੀਰ ਸਿੰਘ ਅਤੇ ਮਨਮੋਹਨ ਸਿੰਘ ਲੈਕਚਰਾਰ ਪਰਮਜੀਤ ਕੌਰ ਅਤੇ ਹੋਰ ਮਹਿਮਾਨਾਂ ਨੇ ਇਸ ਪਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ।

ਖੇਡ ਮੇਲੇ ਦੌਰਾਨ ਵੱਖ-ਵੱਖ ਟ੍ਰੈਕ ਇਵੈਂਟਸ, ਮਨੋਰੰਜਕ ਖੇਡਾਂ ਅਤੇ ਰੱਸਾ-ਕੱਸੀ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਚਾਰੋਂ ਹਾਊਸਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਓਵਰਆਲ ਟਰਾਫੀ ਮੇਜਰ ਧਿਆਨ ਚੰਦ ਹਾਊਸ ਨੇ ਜਿੱਤੀ। ਬੈਸਟ ਐਥਲੀਟ ਵਜੋਂ ਸੁਖਦੀਪ ਸਿੰਘ ਅਤੇ ਨਵਜੋਤ ਕੌਰ ਨੂੰ ਚੁਣਿਆ ਗਿਆ। ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਪੋਰਟਸ ਵਿੰਗ ਦੇ ਲੈਕਚਰਾਰ ਮੈਡਮ ਅਰਚਨਾ, ਡੀ ਪੀ ਈ ਸ ਮਨਜਿੰਦਰ ਸਿੰਘ ਅਤੇ ਸ੍ਰੀ ਅਰਵਿੰਦ ਕੁਮਾਰ ਦੇ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਸਮੂਹ ਵਿਦਿਆਰਥੀ ਹਾਜ਼ਰ ਰਹੇ। ਇਹ ਐਥਲੈਟਿਕ ਮੀਟ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ ਹੋਈ।

