ਬੱਚਿਆਂ ਵਿੱਚ ਸਾਹਿਤਕ ਰੁਚੀਆਂ ਪ੍ਰਫੁੱਲਤ ਕਰਨ ਲਈ ਬਾਲ ਮੈਗਜ਼ੀਨ ਜ਼ਰੂਰੀ – ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਸਿਮਕ

IMG-20251114-WA0056.jpg

ਹੰਡਿਆਇਆ ਪ੍ਰਾਇਮਰੀ ਸਕੂਲ ਦਾ ਮੈਗਜ਼ੀਨ ‘ਨਿੱਕੇ-ਨਿੱਕੇ ਤਾਰੇ’ ਰਿਲੀਜ਼

ਹੰਡਿਆਇਆ, 14 ਨਵੰਬਰ (ਰਾਕੇਸ਼ ਜੇਠੀ) – ਬੱਚਿਆਂ ਵਿੱਚ ਸਾਹਿਤਕ ਰੁਚੀਆਂ ਪ੍ਰਫੁੱਲਤ ਕਰਨ ਲਈ ਬਾਲ ਮੈਗਜ਼ੀਨ ਜ਼ਰੂਰੀ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਇੰਦੂ ਸਿਮਕ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ) ਬਰਨਾਲਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਸਕੂਲ ਦਾ ਬਾਲ ਮੈਗਜ਼ੀਨ ਨਿੱਕੇ-ਨਿੱਕੇ ਤਾਰੇ ਰਿਲੀਜ਼ ਕਰਨ ਮੌਕੇ ਕੀਤਾ । ਉਨ੍ਹਾਂ ਨੇ ਬੱਚਿਆਂ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦੇ ਹੋਏ  ਸੀ ਐੱਚ ਟੀ ਤਰਵਿੰਦਰ ਸਿੰਘ ਸਰਾਂ ਅਤੇ ਅਗਵਾਈ ਕਰਨ ਵਾਲੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਉਹ ਅਣਥੱਕ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਇਸਦੀ ਉਦਾਹਰਨ ਹੈ ਕਿ ਬੱਚਿਆਂ ਨੂੰ ਸਾਹਿਤ ਪੜ੍ਹਨ ਨਾਲ ਜੋੜਨ ਅਤੇ ਸਾਹਿਤ ਰਚਣ ਵੱਲ ਪ੍ਰੇਰਿਤ ਕਰਨ ਲਈ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ  ਏਸੀ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜਾ ਕਿ ਜ਼ਿਲ੍ਹੇ ਵਿੱਚ ਪ੍ਰਾਇਮਰੀ ਸਕੂਲਾਂ ਲਈ ਵਿਲੱਖਣ ਕਾਰਜ ਹੈ । ਉਨ੍ਹਾਂ ਨੇ ਮੈਗਜ਼ੀਨ ਦੀਆਂ ਸਾਹਿਤਕ ਵੰਨਗੀਆਂ ਦੀ ਸ਼ਲਾਘਾ ਕਰਦੇ ਹੋਏ ਅੱਗੇ ਇਸ ਤਰ੍ਹਾ ਹੀ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ । ਇਸ ਮੌਕੇ ਗੁਰਦੀਪ ਸਿੰਘ ਬੀਪੀਈਓ, ਸ੍ਰੀ ਨਰਿੰਦਰ ਸ਼ਰਮਾ, ਲੈਕ ਗੁਰਲਾਲ ਸਿੰਘ ਬੋਪਰਾਏ, ਲੈਕ ਗੁਰਪ੍ਰੀਤ ਸਿੰਘ,ਐੱਸ ਐੱਮ ਸੀ ਚੇਅਰਮੈਨ ਤੇ ਸਮੂਹ ਮੈਂਬਰਾਂ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ ।

About The Author

You may have missed