ਸਿਹਤ ਸੇਵਾ ਦੀ ਨਵੀਂ ਮਿਸਾਲ: ਟਰਾਈਡੈਂਟ ਗਰੁੱਪ ਦੇ ਫਰੀ ਮੈਗਾ ਮੈਡੀਕਲ ਕੈਂਪ ਨੇ ਕਾਇਮ ਕੀਤੀ ਨਵੀਂ ਮਿਸਾਲ

20251030_173018.jpg

ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਮੁਫ਼ਤ ਜਾਂਚ, ਦਵਾਈਆਂ ਅਤੇ ਮੋਤੀਆਬਿੰਦ ਆਪ੍ਰੇਸ਼ਨ ਸੇਵਾਵਾਂ

ਬਰਨਾਲਾ, 30 ਅਕਤੂਬਰ (ਰਾਕੇਸ਼ ਜੇਠੀ) – ਟਰਾਈਡੈਂਟ ਗਰੁੱਪ ਵੱਲੋਂ ਸਮਾਜ ਸੇਵਾ ਲਈ ਕੀਤੇ ਗਏ ਨੇਕ ਉਪਰਾਲੇ ‘ਫਰੀ ਮੈਗਾ ਮੈਡੀਕਲ ਕੈਂਪ 2025’ ਨੇ ਸਿਹਤ ਸੇਵਾ ਦੇ ਖੇਤਰ ਵਿੱਚ ਇਕ ਇਤਿਹਾਸਕ ਮਿਸਾਲ ਕਾਇਮ ਕੀਤੀ ਹੈ। ਕੇਵਲ ਦੋ ਦਿਨਾਂ (29 ਤੇ 30 ਅਕਤੂਬਰ) ਵਿੱਚ ਹੀ ਹਜ਼ਾਰਾਂ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲੈ ਕੇ ਆਪਣੇ ਸਿਹਤ ਸੰਬੰਧੀ ਮੁਆਇਨੇ ਤੇ ਇਲਾਜ਼ ਕਰਵਾਏ। ਇਹ ਮੈਡੀਕਲ ਕੈਂਪ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਦੀ ਸਿਹਤਮੰਦ ਸਮਾਜ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ।

ਕੈਂਪ ਵਿੱਚ ਕ੍ਰਿਸਚੀਅਨ ਮੈਡੀਕਲ ਕਾਲਜ (ਸੀ.ਐੱਮ.ਸੀ.) ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੀ ਆਮ ਸਿਹਤ ਜਾਂਚ, ਅੱਖਾਂ ਦੇ ਮੋਤੀਆਬਿੰਦ ਆਪ੍ਰੇਸ਼ਨ, ਦੰਦਾਂ ਦੀ ਸਕੇਲਿੰਗ ਤੇ ਫ਼ਿਲਿੰਗ, ਐਕਸ-ਰੇ, ਈ.ਸੀ.ਜੀ., ਲੈਬ ਟੈਸਟ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਉਹ ਸਹੂਲਤਾਂ ਆਪਣੇ ਸ਼ਹਿਰ ’ਚ ਹੀ ਮਿਲ ਰਹੀਆਂ ਹਨ ਜੋ ਆਮ ਤੌਰ ’ਤੇ ਵੱਡੇ ਹਸਪਤਾਲਾਂ ’ਚ ਹੀ ਉਪਲਬਧ ਹੁੰਦੀਆਂ ਹਨ।

5 ਦਸੰਬਰ ਤੱਕ ਜਾਰੀ ਰਹੇਗਾ ਕੈਂਪ

ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਸ਼੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਹ ਕੈਂਪ 29 ਅਕਤੂਬਰ ਤੋਂ ਸ਼ੁਰੂ ਹੋਇਆ ਹੈ ਅਤੇ ਇਹ 30, 31 ਅਕਤੂਬਰ, 6, 7, 8, 12, 13, 14, 19, 20, 21, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿਰਧਾਰਤ ਹੈ ਤਾਂ ਜੋ ਹਰ ਮਰੀਜ਼ ਨੂੰ ਸਮੇਂ ’ਤੇ ਸੇਵਾ ਮਿਲ ਸਕੇ।

ਸੀ.ਐੱਮ.ਸੀ. ਦੀ 65 ਮੈਂਬਰੀ ਟੀਮ ਦੇ ਰਹੀ ਹੈ ਵਿਸ਼ੇਸ਼ ਸੇਵਾਵਾਂ

ਕੈਂਪ ਵਿੱਚ ਸੀ.ਐੱਮ.ਸੀ. ਲੁਧਿਆਣਾ ਦੇ 65 ਮੈਂਬਰਾਂ ਦੀ ਟੀਮ ਸੇਵਾਵਾਂ ਦੇ ਰਹੀ ਹੈ, ਜਿਸ ਵਿੱਚ 22 ਅੱਖਾਂ ਦੇ ਮਾਹਿਰ ਡਾਕਟਰ, ਡੈਂਟਲ ਵਿਸ਼ੇਸ਼ਗਿਆਨ ਤੇ ਡਾਇਗਨੋਸਟਿਕ ਵਿਭਾਗ ਦੇ ਡਾਕਟਰ ਸ਼ਾਮਲ ਹਨ। ਇਨ੍ਹਾਂ ਦੇ ਨਾਲ 16 ਮੈਡੀਸਨ ਸਪੈਸ਼ਲਿਸਟ ਡਾਕਟਰ ਚਮੜੀ, ਨੱਕ, ਕੰਨ, ਜੋੜਾਂ ਤੇ ਮਹਿਲਾ ਰੋਗਾਂ ਦੀ ਜਾਂਚ ਕਰ ਰਹੇ ਹਨ। ਈ.ਸੀ.ਜੀ. ਅਤੇ ਐਕਸ-ਰੇ ਟੈਸਟ ਪੂਰੀ ਤਰ੍ਹਾਂ ਮੁਫ਼ਤ ਹਨ।

ਉੱਚ ਪੱਧਰੀ ਇਲਾਜ਼ ਤੇ ਸਮਰਪਿਤ ਸੇਵਾ

ਸੀ.ਐੱਮ.ਸੀ. ਹਸਪਤਾਲ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਨਰਸਿੰਗ ਸੁਪਰੀਟੈਨਡੈਂਟ ਡਾ. ਸੰਗੀਤਾ ਨੀਕੋਲਸ ਅਤੇ ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਦੀ ਅਗਵਾਈ ਹੇਠ ਟੀਮ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ਼ ਮੁਹੱਈਆ ਕਰਵਾ ਰਹੀ ਹੈ। ਡਾ. ਵਿਨੇ ਵਿਲਸਨ, ਇੰਚਾਰਜ਼ ਡੋਲੀ, ਅਨੁਜ਼ ਤੇ ਹੀਰਾ ਦੀ ਟੀਮ ਵੱਲੋਂ ਹਰ ਮਰੀਜ਼ ਦੀ ਸਿਹਤ ਸਮੱਸਿਆ ਨੂੰ ਧਿਆਨ ਨਾਲ ਸੁਣ ਕੇ ਇਲਾਜ ਕੀਤਾ ਜਾ ਰਿਹਾ ਹੈ।

ਲੋਕਾਂ ਦੇ ਚਿਹਰਿਆਂ ’ਤੇ ਸੰਤੁਸ਼ਟੀ ਦੀ ਚਮਕ

ਮੈਡੀਕਲ ਕੈਂਪ ਵਿੱਚ ਆਏ ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੀ ਇਸ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਬਰਨਾਲਾ ਵਾਸੀ 77 ਸਾਲਾਂ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਉਮੀਦ ਨਹੀਂ ਸੀ ਕਿ ਸੀ.ਐੱਮ.ਸੀ. ਲੁਧਿਆਣਾ ਦੇ ਡਾਕਟਰ ਬਰਨਾਲਾ ਆ ਕੇ ਮੁਫ਼ਤ ਇਲਾਜ ਕਰਨਗੇ। ਉਨ੍ਹਾਂ ਕਿਹਾ, “ਟਰਾਈਡੈਂਟ ਗਰੁੱਪ ਨੇ ਮੇਰੀਆਂ ਅੱਖਾਂ ਦੀ ਰੌਸ਼ਨੀ ਬਚਾ ਲਈ ਹੈ।”

ਅਬੋਹਰ ਵਾਸੀ ਬਲਜੀਤ ਕੌਰ ਨੇ ਕਿਹਾ ਕਿ ਉਸਦੀ ਛੋਟੀ ਬੱਚੀ ਮੰਨਤ ਦੀ ਸਰਜਰੀ ਹੋਈ ਹੈ ਤੇ ਉਸ ਨੂੰ ਚੱਲਣ ’ਚ ਦਿੱਕਤ ਸੀ। ਕੈਂਪ ਵਿੱਚ ਨਿਊਰੋਲੋਜੀ ਅਤੇ ਫ਼ਿਜਿਓਥੈਰੇਪੀ ਦੇ ਮਾਹਿਰਾਂ ਨੇ ਉਸਦਾ ਇਲਾਜ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਠੀਕ ਹੋ ਜਾਵੇਗੀ। ਉਨ੍ਹਾਂ ਨੇ ਟਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ ਕਿ ਇਹ ਕੈਂਪ ਗਰੀਬ ਪਰਿਵਾਰਾਂ ਲਈ ਵਰਦਾਨ ਹੈ।

ਕਾਹਨੇਕੇ ਵਾਸੀ ਬੀਬੀ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਦੰਦਾਂ ਅਤੇ ਸ਼ੂਗਰ ਦੀ ਸਮੱਸਿਆ ਸੀ। ਡਾਕਟਰਾਂ ਨੇ ਬੜੀ ਗੌਰ ਨਾਲ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਉਸ ਨੇ ਕਿਹਾ, “ਇਹ ਕੈਂਪ ਸਾਡੇ ਵਰਗੇ ਗਰੀਬਾਂ ਲਈ ਰੱਬ ਦਾ ਭੇਜਿਆ ਵਰਦਾਨ ਹੈ।”

ਰੂੜੇਕੇ ਵਾਸੀ ਰਾਮ ਸਿੰਘ ਨੇ ਕਿਹਾ ਕਿ ਅੱਖਾਂ ਦੀ ਸੋਜ਼ਿਸ਼ ਅਤੇ ਧੁੰਦਲੇਪਨ ਤੋਂ ਪੀੜਤ ਸੀ, ਪਰ ਸੀ.ਐੱਮ.ਸੀ. ਦੇ ਮਾਹਿਰ ਡਾਕਟਰਾਂ ਨੇ ਜਾਂਚ ਕਰਕੇ ਢੀਲ ਦਾ ਇਲਾਜ ਦਿੱਤਾ। ਉਨ੍ਹਾਂ ਕਿਹਾ, “ਟਰਾਈਡੈਂਟ ਗਰੁੱਪ ਦੇ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਨੇ ਸਾਡੇ ਲਈ ਅਸਲੀ ਸਿਹਤ ਵਰਦਾਨ ਭੇਟ ਕੀਤਾ ਹੈ।”

ਟਰਾਈਡੈਂਟ ਗਰੁੱਪ ਦਾ ਇਹ ਫਰੀ ਮੈਗਾ ਮੈਡੀਕਲ ਕੈਂਪ 2025 ਸਿਹਤ ਸੇਵਾ ਦੀ ਉਸ ਦ੍ਰਿਸ਼ਟੀ ਦਾ ਪ੍ਰਤੀਕ ਹੈ ਜਿੱਥੇ ਕਾਰਪੋਰੇਟ ਜ਼ਿੰਮੇਵਾਰੀ ਸਮਾਜਕ ਭਲਾਈ ਨਾਲ ਜੁੜਦੀ ਹੈ। ਇਹ ਉਪਰਾਲਾ ਨਿਸ਼ਚਤ ਤੌਰ ’ਤੇ ਬਰਨਾਲਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਲਈ ਸਿਹਤਕ੍ਰਾਂਤੀ ਦੀ ਸ਼ੁਰੂਆਤ ਸਾਬਤ ਹੋ ਰਿਹਾ ਹੈ।

About The Author

You may have missed