ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਨੂੰ ਜਨਮ ਦਿਨ ਮੌਕੇ ਕੀਤਾ ਸਨਮਾਨਿਤ

IMG-20251031-WA0005.jpg

ਬਰਨਾਲਾ, 31 ਅਕਤੂਬਰ (ਰਾਕੇਸ਼ ਜੇਠੀ)-ਕੋਪਲ ਕੰਪਨੀ ਸੂਲਰ ਘਰਾਟ ਦੇ ਐਮ ਡੀ ਸੰਜੀਵ ਬਾਂਸਲ ਨੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਜੀ ਨੂੰ ਜਨਮ ਦਿਨ ਮੌਕੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਹੈ ਕਿ ਡਾਇਰੈਕਟਰ ਡਾ ਜਸਵੰਤ ਸਿੰਘ ਬਹੁਪੱਖੀ,ਬਹੁ ਪਸਾਰੀ ਅਤੇ ਮਿਕਨਾਤੀਸੀ ਸ਼ਖ਼ਸੀਅਤ ਦੇ ਮਾਲਕ ਹਨ। ਇਹ ਕਿਸਾਨਾਂ ਅਤੇ ਖੇਤੀਬਾੜੀ ਦੇ ਸਹਾਇਕ ਧੰਦਿਆਂ ਨਾਲ ਜੁੜੇ ਕਾਰੋਬਾਰੀਆਂ ਦੀ ਮੱਦਦ ਅਤੇ ਹਰ ਪ੍ਰਕਾਰ ਦੀ ਬਣਦੀ ਸਹਾਇਤਾ ਦੇਣ ਲਈ ਤਿਆਰ ਰਹਿੰਦੇ ਹਨ। ਡਾ ਜਸਵੰਤ ਸਿੰਘ ਹਮੇਸ਼ਾ ਕਹਿੰਦੇ ਹਨ ਕਿ ਮੇਰੇ ਲਾਇਕ ਕਰਨ ਵਾਲਾ ਕੋਈ ਵੀ ਕੰਮ ਹੈ ਤਾਂ ਬੇਝਿਜਕ ਸਿੱਧਾ ਮੇਰੇ ਕੋਲ ਆਉ‌ ਤਾਂ ਤੁਹਾਡਾ ਕੰਮ ਬਿਨਾਂ ਦੇਰੀ ਤੋਂ ਤੁਰੰਤ ਕੀਤਾ ਜਾਵੇਗਾ। ਐਮ ਡੀ ਸੰਜੀਵ ਬਾਂਸਲ ਨੇ ਕਿਹਾ ਕਿ ਮੈਨੂੰ ਡਾਕਟਰ ਜਸਵੰਤ ਸਿੰਘ ਦਾ ਸਨਮਾਨ ਕਰਨ ਸਮੇਂ ਬਹੁਤ ਖੁਸ਼ੀ ਹੋ ਰਹੀ ਹੈ, ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਅਤੇ ਮੇਰੀ ਕੰਪਨੀ ਦੁਆ ਕਰਦੀ ਹੈ ਕਿ ਪ੍ਰਮਾਤਮਾ ਡਾ ਜਸਵੰਤ ਸਿੰਘ ਨੂੰ ਹੋਰ ਵੀ ਵਧੇਰੇ ਵਿਵੇਕ, ਬੁਧੀ ਅਤੇ ਤੰਦਰੁਸਤੀ ਦੇਵੇ ਤਾਂ ਜੋ ਇਹ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਰਹਿਣ।

About The Author

You may have missed