ਸਫਾਈ ਅਭਿਆਨ ਤਹਿਤ ਸਾਈਕਲ ਰੈਲੀ ਦਾ ਕੀਤਾ ਆਯੋਜਨ

PrimeKhabar Cheema

ਬਰਨਾਲਾ-19ਸਤੰਬਰ(ਰਾਕੇਸ਼ ਜੇਠੀ)- ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਦੇ ਵਿਦਿਆਰਥੀਆਂ ਵੱਲੋਂ ਅੱਜ ਸਫਾਈ ਪੱਖਵਾਰਾ ਦੇ ਤਹਿਤ ਇੱਕ ਖ਼ਾਸ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਸ਼ੁਰੂਆਤ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਦੀ ਅਗਵਾਈ ਹੇਠ ਕੀਤੀ ਗਈ।
ਵਿਦਿਆਰਥੀਆਂ ਨੇ “ਸਾਫ਼ ਪੰਜਾਬ, ਹਰਾ ਪੰਜਾਬ” ਅਤੇ “ਸਫ਼ਾਈ ਹੀ ਜੀਵਨ ਹੈ – ਸਾਫ਼ ਤੇ ਸੁਰੱਖਿਅਤ ਭਾਰਤ ਹੀ ਸਭ ਤੋਂ ਵਧੀਆ ਭਾਰਤ ਹੈ” ਵਰਗੇ ਜੋਸ਼ ਭਰੇ ਨਾਰੇ ਲਗਾਂਦੇ ਹੋਏ ਚੀਮਾ ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ ਵਿਚੋਂ ਗੁਜ਼ਰ ਕੇ ਲੋਕਾਂ ਨੂੰ ਜਾਗਰੂਕ ਕੀਤਾ। ਰੈਲੀ ਦਾ ਮੁੱਖ ਮਕਸਦ ਸਫਾਈ, ਵਾਤਾਵਰਣ ਸੰਰੱਖਣ ਅਤੇ ਹਰਿਆਵਲੀ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ।


ਰੈਲੀ ਦੇ ਨਾਲ ਨਾਲ ਸਕੂਲ ਦੇ ਪ੍ਰੰਗਣ ਵਿੱਚ ਵਿਦਿਆਰਥੀਆਂ ਨੇ ਪੌਧੇ ਵੀ ਲਗਾਏ। ਇਸ ਮੌਕੇ ਤੇ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਕਿਹਾ ਕਿ ਸਾਫ਼-ਸੁਥਰਾ ਤੇ ਹਰਾ-ਭਰਾ ਵਾਤਾਵਰਣ ਹੀ ਸਿਹਤਮੰਦ ਸਮਾਜ ਅਤੇ ਦੇਸ਼ ਦੀ ਪਛਾਣ ਹੈ। ਉਨ੍ਹਾਂ ਬੱਚਿਆਂ ਦੀ ਇਸ ਪਹਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਯਤਨ ਸਮਾਜ ਲਈ ਪ੍ਰੇਰਣਾ ਦੇਣ ਵਾਲਾ ਹੈ।
ਕਾਰਜਕ੍ਰਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਦੇ ਮੈਂਬਰ ਲਲਿਤਾ, ਗੁਰਮਿਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਬਲਵੀਰ ਸਿੰਘ, ਜਸਮੇਲ ਸਿੰਘ, ਮਨਪ੍ਰੀਤ ਕੌਰ, ਰਿਸ਼ੂ ਰਾਣੀ, ਮੀਨਾਕਸ਼ੀ ਗਰਗ, ਪੁਨਮ ਸ਼ਰਮਾ, ਡਾ ਜਤਿੰਦਰ ਜੋਸ਼ੀ, ਪਾਇਲ ਗਰਗ, ਹਰਪ੍ਰੀਤ ਸਿੰਘ, ਕੁਲਦੀਪ ਕੌਰ, ਰਮਨੀਪ ਕੌਰ, ਯੁਵਰਾਜ, ਵੀਰਪਾਲ ਕੌਰ ਅਤੇ ਰਾਸ਼ੀ ਹਾਜ਼ਰ ਰਹੇ ਅਤੇ ਬੱਚਿਆਂ ਦਾ ਹੁੰਸਲਾ ਵਧਾਇਆ।
ਇਸ ਮੌਕੇ ਤੇ ਸਭ ਨੇ ਇਕੱਠੇ ਹੋ ਕੇ ਇਹ ਸੰਕਲਪ ਲਿਆ ਕਿ ਸਫਾਈ ਨੂੰ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ ਨਾਲ ਹਰਿਆਵਲੀ ਨੂੰ ਵੀ ਵਧਾਇਆ ਜਾਵੇਗਾ ਅਤੇ ਸਮਾਜ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।

About The Author

You may have missed