ਟਰੱਕ, ਬੱਸ ਤੇ ਸਕਾਰਪੀਓ ਗੱਡੀ ਦੀ ਟੱਕਰ ਨਾਲ ਵਾਪਰਿਆ ਭਿਆਨਕ ਹਾਦਸਾ

ਹਾਦਸਾ ਗ੍ਰਸਤ ਵਾਹਨ
ਹੰਡਿਆਇਆ-25ਅਗਸਤ (ਰਾਕੇਸ਼ ਜੇਠੀ)- ਅੱਜ ਸਵੇਰੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਟਰੱਕ, ਬੱਸ ਅਤੇ ਸਕਾਰਪੀਓ ਗੱਡੀ ਦੀ ਟੱਕਰ ਨਾਲ ਭਿਆਨਕ ਐਕਸਟੈਂਟ ਵਾਪਰ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰਕਸ਼ਾ ਫੋਰਸ ਦੇ ਏਐਸਆਈ ਬੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਕਿਸਾਨ ਢਾਬੇ ਦੇ ਨਜ਼ਦੀਕ ਇੱਕ ਟਰੱਕ ਡਰਾਈਵਰ ਦੁਆਰਾ ਅਚਾਨਕ ਬਰੇਕ ਮਾਰ ਦੇਨ ਦੇ ਕਾਰਨ ਪਿੱਛੋਂ ਆ ਰਹੀ ਪੀਆਰਟੀਸੀ ਬਸ(PB 03BH 8573) ਨੇ ਟੱਕਰ ਮਾਰ ਦਿੱਤੀ ਅਤੇ ਪਿੱਛੇ ਆ ਰਹੀ ਸਕਾਰਪੀਓ ਗੱਡੀ( PB19P 8346) ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 25 ਸਵਾਰੀਆਂ ਜ਼ਖਮੀ ਹੋ ਗਈਆਂ। ਐਸਐਸਐਫ ਦੀ ਟੀਮ ਦੁਆਰਾ ਜਖਮੀਆਂ ਨੂੰ ਐਬੂਲੈਂਸਾਂ ਰਾਹੀਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਉਨਾ ਕਿਹਾ ਕਿਸੇ ਵੀ ਤਰ੍ਹਾਂ ਦੇ ਜਾਣ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ। ਹਾਦਸਾ ਗ੍ਰਸਤ ਵਾਹਨਾਂ ਨੂੰ ਸਾਈਡ ਤੇ ਕਰਕੇ ਰੋਡ ਨੂੰ ਆਵਾਜਾਈ ਲਈ ਕਲੀਅਰ ਕਰ ਦਿੱਤਾ ਗਿਆ। ਇਸ ਮੌਕੇ ਉਹਨਾਂ ਨਾਲ ਕਾਨਸਟੇਬਲ ਤਰਨਜੀਤ ਸਿੰਘ ਅਤੇ ਕਾਂਸਟੇਬਲ ਅਰਸ਼ਦੀਪ ਕੌਰ ਵੀ ਹਾਜ਼ਰ ਸਨ
