ਅੰਤਰਰਾਸ਼ਟਰੀ ਯੋਗਾ ਦਿਵਸ ਪੀ.ਐਮ. ਸ਼੍ਰੀ ਜੀ.ਐੱਸ.ਐੱਸ.ਐੱਸ. ਚੀਮਾ ਜੋਧਪੁਰ, ਬਰਨਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

ਬਰਨਾਲਾ, 21 ਜੂਨ- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀ.ਐੱਸ.ਐੱਸ.ਐੱਸ.) ਚੀਮਾ ਜੋਧਪੁਰ, ਬਰਨਾਲਾ ਵਿਖੇ ਯੋਗਾ ਪ੍ਰਤੀ ਉਤਸ਼ਾਹ ਅਤੇ ਸਮਰਪਣ ਨਾਲ ਭਰਪੂਰ ਇੱਕ ਵਿਸ਼ੇਸ਼ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨੀਲ ਕੁਮਾਰ ਮੋਦੀ ਦੀ ਅਗਵਾਈ ਹੇਠ, ਲਗਭਗ 100 ਵਿਦਿਆਰਥੀਆਂ ਅਤੇ ਪੂਰਾ ਸਟਾਫ ਇਸ ਯੋਗਾ ਕਾਰਜਕ੍ਰਮ ਵਿੱਚ ਸ਼ਾਮਲ ਹੋਇਆ।
ਪ੍ਰੋਗ੍ਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਹੋਈ, ਜਿੱਥੇ ਉਨ੍ਹਾਂ ਨੇ ਯੋਗਾ ਦੇ ਸਰੀਰਕ, ਮਾਨਸਿਕ ਅਤੇ ਆਧਿਆਤਮਿਕ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗਾ ਨੂੰ ਸਿਰਫ ਇੱਕ ਕਿਰਿਆ ਨਹੀਂ, ਸਗੋਂ ਜੀਵਨ ਦਾ ਅਭਿਨੰਗ ਬਣਾਉਣ ਲਈ ਪ੍ਰੇਰਿਤ ਕੀਤਾ।

ਯੋਗਾ ਸੈਸ਼ਨ ਦੀ ਅਗਵਾਈ ਸ਼੍ਰੀਮਤੀ ਲਲਿਤਾ ਰਾਣੀ ਅਤੇ ਸ਼੍ਰੀ ਤਿਲਕਰਾਮ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਹਾਜ਼ਰ ਸਟਾਫ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਨ, ਪ੍ਰਾਣਾਯਾਮ ਅਤੇ ਧਿਆਨ ਅਭਿਆਸ ਕਰਵਾਏ। ਸਾਰੇ ਯੋਗ ਅਭਿਆਸ ਦੌਰਾਨ ਸ਼ਾਂਤੀਪੂਰਕ ਅਤੇ ਏਕਾਗ੍ਰਤਾ ਭਰਿਆ ਮਾਹੌਲ ਨਜ਼ਰ ਆਇਆ।
ਇਸ ਮੌਕੇ ‘ਤੇ ਬਲਵੀਰ ਸਿੰਘ, ਜਸਮੈਲ ਸਿੰਘ, ਵੀਰਪਾਲ ਕੌਰ, ਰਿਸ਼ੂ ਰਾਣੀ, ਮੀਨਕਸ਼ੀ ਗਰਗ, ਪੂਨਮ ਸ਼ਰਮਾ, ਪਾਯਲ ਗਰਗ, ਡਾ. ਜਤਿੰਦਰ ਜੋਸ਼ੀ, ਪਰਮਜੀਤ ਕੌਰ, ਮਨਪ੍ਰੀਤ ਕੌਰ, ਲੈਕਚਰਾਰ ਯੁਵਰਾਜ, ਕੁਲਦੀਪ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ ਅਤੇ ਰਾਸ਼ੀ ਵਰਗੇ ਸਟਾਫ ਮੈਂਬਰ ਵੀ ਉਪਸਥਿਤ ਸਨ, ਜਿਨ੍ਹਾਂ ਨੇ ਆਪਣੇ ਸਰਗਰਮ ਭਾਗੀਦਾਰੀ ਰਾਹੀਂ ਯੋਗਾ ਪ੍ਰਤੀ ਆਪਣਾ ਜ਼ਿੰਮੇਵਾਰ ਨਜ਼ਰੀਆ ਦਰਸਾਇਆ।
ਪ੍ਰੋਗ੍ਰਾਮ ਦੇ ਅੰਤ ਵਿੱਚ ਸਾਰੇ ਹਾਜ਼ਰੀਨਾਂ ਵੱਲੋਂ ਇਹ ਸੰਕਲਪ ਲਿਆ ਗਿਆ ਕਿ ਉਹ ਹਰ ਰੋਜ਼ ਦੇ ਜੀਵਨ ਵਿੱਚ ਯੋਗਾ ਨੂੰ ਸ਼ਾਮਿਲ ਕਰਕੇ ਤੰਦਰੁਸਤ ਅਤੇ ਤਣਾਅ-ਰਹਿਤ ਜੀਵਨ ਸ਼ੈਲੀ ਨੂੰ ਅਪਣਾਉਣਗੇ ਅਤੇ ਸਮਾਜ ਵਿੱਚ ਵੀ ਇਸ ਦਾ ਪ੍ਰਚਾਰ ਕਰਨਗੇ।