ਬਰਨਾਲਾ ਪੁਲਿਸ ਵੱਲੋਂ ਲੋਨ ਦੇ ਨਾਮ ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੰਟਰ-ਸਟੇਟ ਗਿਰੋਹ ਦਾ ਪਰਦਾਫਾਸ਼

0
PrimeKhabarPunjab Cyber crime

ਬਰਨਾਲਾ -20 ਜੂਨ- ਕਾਲ ਸੈਂਟਰ ਰਾਹੀਂ ਲੋਕਾਂ ਨੂੰ ਲੋਣ ਕਰਵਾਉਣ ਦੇ ਨਾਮ ਤੇ ਠੱਗਿਆ ਮਾਰਨ ਵਾਲੇ ਇੰਟਰ-ਸਟੇਟ ਗਿਰੋਹ ਦੇ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਐਸਪੀਡੀ ਅਸ਼ੋਕ ਕੁਮਾਰ, ਐਸਪੀਐਚ ਰਾਜੇਸ਼ ਛਿਬਰ ਅਤੇ ਡੀਐਸਪੀ ਜਤਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵੱਲੋਂ ਕਾਰਵਾਈ ਕਰਦੇ ਹੋਏ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਲੀ ਫਾਰਮ ਬਣਾ ਕੇ ਲੋਨ ਕਰਵਾਉਣ ਦੇ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੰਟਰ-ਸਟੇਟ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸਾਈਬਰ ਕ੍ਰਾਈਮ ਦੇ ਆਨਲਾਈਨ ਨੰਬਰ 1930 ਤੇ ਲੋਨ ਕਰਾਉਣ ਦੇ ਨਾਂ ਤੇ ਇੱਕ ਠੱਗੀ ਮਾਰੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਸਬੰਧੀ ਮੁਕਦਮਾ ਨੰਬਰ 7 ਮਿਤੀ 9 ਜੂਨ 2025 ਅਧੀਨ 318 (4) ਬੀਐਨਐਸ, 66 ਡੀ. ਆਈ. ਟੀ. ਐਕਟ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਦਰਜ ਕੀਤਾ ਗਿਆ। ਜਿਸ ਸਬੰਧੀ ਮੁਕਦਮਾ ਉਕਤ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ 10 ਜੂਨ 2025 ਨੂੰ ਕਾਲ ਸੈਂਟਰ ਢਕੋਲੀ ਜੀਰਕਪੁਰ ਵਿਖੇ ਰੇੜ ਕੀਤੀ ਗਈ। ਜਿੱਥੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ। ਜਿਨਾਂ ਦੀ ਪਹਿਚਾਨ ਪਵਨ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਨਜ਼ਦੀਕ ਮਸਜਿਦ ਮੁਬਾਰਕਪੁਰ ਜਿਲਾ ਐਸਏਐਸ ਨਗਰ ਪੰਜਾਬ, ਭਵਨ ਮੇਵਾਰਾ ਪੁੱਤਰ ਨਰਪਤ ਸਿੰਘ ਮੇਵਾਰਾ ਵਾਸੀ ਗਾਜ਼ੀਆਬਾਦ ਉੱਤਰ ਪ੍ਰਦੇਸ਼, ਅੰਬਿਕਾ ਪੁੱਤਰੀ ਬੇਵੀਰਾਮ ਵਾਸੀ ਦਿਆਰ ਮੋਲਿੰਗ ਹਿਮਾਚਲ ਪ੍ਰਦੇਸ਼, ਜੀ ਛਿੰਨਾ ਰੈਡੀ ਪੁੱਤਰ ਵਿਸਵ ਰੈਡੀ ਵਾਸੀ ਮਿਲਾ ਪਾੜੂ ਆਂਧਰਾ ਪ੍ਰਦੇਸ਼. ਜੜਾ ਵੀਰ ਸ਼ਿਵਾ ਪੁੱਤਰ ਰਾਮ ਮੋਹਨ ਵਾਸੀ ਆਂਧਰਾ ਪ੍ਰਦੇਸ਼, ਕੋਨਾ ਚਿਰੰਜੀਵੀ ਪੁੱਤਰ ਮਣੀਕਾਂਤ ਵਾਸੀ ਆਂਧਰਾ ਪ੍ਰਦੇਸ਼ ਦੇ ਤੌਰ ਤੇ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਮੁਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗਿਰੋਹ ਪਿਛਲੇ ਦੋ ਸਾਲਾਂ ਤੋਂ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਆ ਰਿਹਾ। ਜਿਸ ਸਬੰਧੀ ਸਾਈਬਰ ਕ੍ਰਾਈਮ ਪੋਰਟਲ 1930 ਉੱਪਰ ਚੈੱਕ ਕਰਨ ਤੇ ਪਾਇਆ ਗਿਆ ਕਿ ਉਕਤ ਗਰੋਹ ਦੇ ਖਿਲਾਫ 60 ਤੋਂ ਵੱਧ ਦਰਖਾਸਤਾਂ ਪੰਜਾਬ ਸਟੇਟ ਤੋਂ ਇਲਾਵਾ ਆਂਧਰਾ ਪ੍ਰਦੇਸ਼ ਗੁਜਰਾਤ ਤੇਲੰਗਾਨਾ ਗੋਆ ਕਰਨਾਟਕਾ ਅੱਜ ਸਟੇਟਾਂ ਵਿੱਚ ਵੀ ਦਰਜ ਹਨ। ਇਸ ਗਰੋਹ ਵੱਲੋਂ ਹਰ ਮਹੀਨੇ ਤਕਰੀਬਨ ਇਕ ਕਰੋੜ ਦੇ ਲਗਭਗ ਰੁਪਏ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਕੈਸ਼ ਕਰਵਾਉਣ ਸੰਬੰਧੀ ਤੱਤ ਸਾਹਮਣੇ ਆਏ ਹਨ। ਜਿਸ ਅਨੁਸਾਰ ਹੁਣ ਤੱਕ ਇਹ ਗਿਰੋਹ ਤਕਰੀਬਨ 20-22 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਇਸ ਗਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਪੁੱਤਰ ਰਾਮ ਲਵਾਇਆ ਬਾਸੀ ਜੀਰਕਪੁਰ ਹੈ, ਜੋ ਕਿ ਅਜੇ ਤੱਕ ਫਰਾਰ ਹੈ। ਮੁੱਖ ਸਰਗਨਾ ਅਮਿਤ ਕੁਮਾਰ ਬਹੁਤ ਹੀ ਲਗਜ਼ਰੀ ਜ਼ਿੰਦਗੀ ਜਿਉਂਦਾ ਹੈ, ਜਿਸ ਦੇ ਕੋਲ ਜੀਰਕਪੁਰ ਦੇ ਪੌਸ਼ ਇਲਾਕੇ ਵਿੱਚ ਦੋ ਫਲੈਟ ਇੱਕ ਜਿਮ ਅਤੇ ਲਗਜ਼ਰੀ ਗੱਡੀਆਂ ਵਗੈਰਾ ਹੋਣੀਆਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਗਰੋਹ ਨਾਲ ਸੰਬੰਧਿਤ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਰਾਮਦ ਏਟੀਐਮ ਮੋਬਾਈਲ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਇਸ ਗਰੋਹ ਸੰਬੰਧੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹਨ। ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹਨਾਂ ਵਿੱਚੋਂ ਅਮਿਤ ਕੁਮਾਰ ਅਤੇ ਜੀ ਛਿਨਾ ਰੈਡੀ ਦੇ ਉੱਪਰ ਪਹਿਲਾ ਵੀ ਧੋਖਾਧੜੀ ਦੇ ਮੁਕਦਮੇ ਦਰਜ ਹਨ।

About The Author

Leave a Reply

Your email address will not be published. Required fields are marked *