ਟਰਾਈ ਵਲੋ ਮੋਬਾਈਲ ਉਪਭੋਗਤਾਵਾਂ ਨੂੰ ਨਵੇਂ ਸਾਲ ਤੇ ਤੋਹਫਾ

0
Prime khabar Punjab Trai

ਦਿੱਲੀ -28 ਦਸੰਬਰ ਟਰਾਈ ਵਲੋ ਦੇਸ਼ ਭਰ ਦੇ 55 ਕਰੋੜ ਮੋਬਾਈਲ ਉਤੋਗਤਾਵਾਂ ਨੂੰ ਨਵੇਂ ਸਾਲ ਦੀ 23 ਜਨਵਰੀ ਤੋਂ “ਬੇਲੋੜੀਦੇ ਡਾਟਾ” ਲਈ ਖਰਚੇ ਜਾਣ ਵਾਲੇ ਪੈਸਿਆਂ ਨੂੰ  ਬਚਾਉਣ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਟੈਲੀਕਮ ਰੈਗੂਲਰਟਰੀ ਅਥੋਰਟੀ ਆਫ ਇੰਡੀਆ ਨੇ ਸਾਰੀਆਂ ਟੈਲੀਕੋਮ ਕੰਪਨੀਆਂ ਨੂੰ ਇਹ ਆਦੇਸ਼ ਜਾਰੀ ਕਰ ਦਿੱਤਾ ਹੈ ਕਿ 23 ਜਨਵਰੀ 2025 ਤੋਂ ਹਰ ਕੰਪਨੀ ਦੁਆਰਾ ਕੇਵਲ ਕਾਲਿੰਗ ਅਤੇ ਐਸਐਮਐਸ ਲਈ ਵੱਖਰਾ ਪੈਕ ਦਿੱਤਾ ਜਾਵੇਗਾ ਜੋ ਕਿ 365 ਦਿਨਾਂ ਲਈ ਵੈਲਿਡ ਹੋਵੇਗਾ,ਤਾਂ ਜੋ “ਬੇਲੋੜੀਦੇ ਡਾਟਾ” ਲਈ ਖਰਚ ਕੀਤੇ ਜਾਣ ਵਾਲੇ ਪੈਸਿਆਂ ਨੂੰ ਬਚਾਇਆ ਜਾ ਸਕੇ।

ਟਰਾਈ ਵਲੋ ਇਹ ਫੈਸਲਾ ਲੈਣ ਤੋਂ ਪਹਿਲਾਂ ਸਾਲ 2022 ਦੇ ਅਖੀਰਲੇ ਤਿੰਨ ਮਹੀਨਿਆਂ ਵਿੱਚ ਮੋਬਾਈਲ  ਉਪਭੋਗਤਾਵਾਂ ਦਾ ਸਰਵੇ ਕੀਤਾ ਗਿਆ। ਜਿਸ ਵਿੱਚ ਟਰਾਈ ਨੂੰ ਪਤਾ ਲੱਗਾ ਕਿ 15 ਕਰੋੜ ਅਜਿਹੇ ਮੋਬਾਈਲ ਉਪਭੋਗਤਾ ਹਨ ਜੋ ਕੇਵਲ “ਬਾਰ” ਮੋਬਾਈਲ ਯਾਨੀ ਕਿ ਬਟਨਾ ਵਾਲਾ ਮੋਬਾਈਲ ਹੀ ਚਲਾਉਂਦੇ ਹਨ,ਜਿਸ ਵਿੱਚ ਇੰਟਰਨੈਟ ਨਹੀਂ ਚੱਲਦਾ। ਅਜਿਹੇ ਯੂਜ਼ਰ ਜਿਆਦਾਤਰ ਪਿੰਡਾਂ ਵਾਲੇ ਜਾਂ ਪਿਛੜੇ ਇਲਾਕਿਆਂ ਵਾਲੇ ਹਨ। ਜਿਨਾਂ ਨੂੰ ਮਜਬੂਰੀ ਬਸ ਟੈਲੀਕਾਮ ਕੰਪਨੀਆਂ ਦਾ ਡਾਟਾ ਪੈਕ ਵਾਲਾ ਰਿਚਾਰਜ ਕਰਵਾਉਣਾ ਪੈਂਦਾ ਸੀ। ਪ੍ਰੰਤੂ ਉਹ ਕੇਵਲ ਗੱਲਬਾਤ ਲਈ ਹੀ ਫੋਨ ਦਾ ਇਸਤੇਮਾਲ ਕਰਦੇ ਸਨ। ਇਸੇ ਤਰ੍ਹਾਂ ਟਰਾਈ ਨੇ ਦੇਖਿਆ 40 ਕਰੋੜ ਅਜਿਹੇ ਮੋਬਾਈਲ ਉਪਭੋਗਤਾ ਹਨ ਜਿਨਾਂ ਦੇ ਇੱਕ ਮੋਬਾਈਲ ਵਿੱਚ ਦੋ ਸਿਮ ਹਨ ਅਤੇ ਉਹਨਾਂ ਨੂੰ ਮਜਬੂਰੀ ਵਸ ਦੋਹਾਂ ਮੋਬਾਈਲਾਂ ਵਿੱਚ ਡਾਟਾ ਪੈਕ ਵਾਲਾ ਰਿਚਾਰਜ ਕਰਵਾਉਣਾ ਪੈਂਦਾ ਸੀ। ਜਦੋਂ ਕਿ ਉਹ ਇੱਕ ਮੋਬਾਈਲ ਦਾ ਨੈਟ ਪੈਕ ਹੀ ਯੂਜ ਕਰਦੇ ਸਨ ਅਤੇ ਦੂਸਰੇ ਮੋਬਾਇਲ ਨੂੰ ਕੇਵਲ ਕਾਲਿੰਗ ਜਾਂ ਐਸਐਮਐਸ ਲਈ ਵਰਤਦੇ ਸਨ।

About The Author

Leave a Reply

Your email address will not be published. Required fields are marked *