ਮਾਤਾ ਦੁਆਰਕੀ ਦੇਵੀ ਗਊਸ਼ਾਲਾ ਵਿੱਚ ਸੇਵਾ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ, ਕਮਰਿਆਂ ਦੀ ਉਸਾਰੀ ਲਈ ਨੀਹਾਂ ਪੁੱਟਣ ਦਾ ਸ਼ੁਭ ਆਗਾਜ਼

Prime K Punjab Gaushala

ਹੰਡਿਆਇਆ:27 ਜੂਨ(ਰਾਕੇਸ਼ ਜੇਠੀ)- ਗਊ ਮਾਤਾ ਦੀ ਸੇਵਾ ਅਤੇ ਧਾਰਮਿਕ ਕਾਰਜਾਂ ਨੂੰ ਸਮਰਪਿਤ ਮਾਤਾ ਦੁਆਰਕੀ ਦੇਵੀ ਗਊਸ਼ਾਲਾ ਵਿੱਚ ਇੱਕ ਹੋਰ ਲੋਕ-ਭਲਾਈ ਪ੍ਰੋਜੈਕਟ ਦੀ ਸ਼ੁਰੂਆਤ ਹੋਈ। ਗਊਸ਼ਾਲਾ ਵਿੱਚ ਸੇਵਾ ਨਿਭਾ ਰਹੇ ਵਰਕਰਾਂ ਦੀ ਸੁਵਿਧਾ ਲਈ ਬਣਾਏ ਜਾਣ ਵਾਲੇ ਕਮਰਿਆਂ ਦੀ ਉਸਾਰੀ ਵਾਸਤੇ ਅੱਜ ਵਿਧੀਵਤ ਤੌਰ ‘ਤੇ ਨੀਹਾਂ ਪੁੱਟਣ ਦਾ ਸ਼ੁਭ ਕਾਰਜ ਕੀਤਾ ਗਿਆ।
ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਘਨਸ਼ਾਮ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਊਸ਼ਾਲਾ ਵਿੱਚ ਦਿਨ-ਰਾਤ ਸੇਵਾ ਕਰ ਰਹੇ ਕਰਮਚਾਰੀਆਂ ਲਈ ਰਹਿਣ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਕਮਰੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਊ ਸੇਵਾ ਸਭ ਤੋਂ ਵੱਡੀ ਪੁੰਨ ਦੀ ਸੇਵਾ ਮੰਨੀ ਜਾਂਦੀ ਹੈ ਅਤੇ ਇਸ ਕਾਰਜ ਵਿੱਚ ਸੰਗਤਾਂ ਦਾ ਸਹਿਯੋਗ ਲਗਾਤਾਰ ਮਿਲ ਰਿਹਾ ਹੈ।
ਕਮਰਿਆਂ ਦੀ ਉਸਾਰੀ ਲਈ ਨੀਹਾਂ ਪੁੱਟਣ ਦੀ ਰਸਮ ਹੰਡਿਆਇਆ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਟਰਸਟ ਦੇ ਸਕੱਤਰ ਅਸ਼ੋਕ ਕੁਮਾਰ ਸ਼ਾਸਤਰੀ ਜੀ ਦੇ ਕਰ-ਕਮਲਾਂ ਰਾਹੀਂ ਸੰਪੰਨ ਹੋਈ। ਇਸ ਮੌਕੇ ਸ਼ਾਸਤਰੀ ਜੀ ਨੇ ਕਿਹਾ ਕਿ ਗਊਸ਼ਾਲਾਵਾਂ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ ਅਤੇ ਗਊ ਮਾਤਾ ਦੀ ਸੇਵਾ ਨਾਲ ਜੁੜੇ ਹਰ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਹਰ ਇਨਸਾਨ ਦਾ ਫ਼ਰਜ਼ ਹੈ।
ਇਸ ਸ਼ੁਭ ਮੌਕੇ ਮਾਸਟਰ ਵਿਸ਼ਾਲ ਕੁਮਾਰ, ਆਸੂ ਸ਼ਰਮਾ ਸਮੇਤ ਹੋਰ ਗਊ-ਭਗਤ ਅਤੇ ਸੇਵਾਦਾਰ ਵੀ ਹਾਜ਼ਰ ਰਹੇ। ਹਾਜ਼ਰੀਨ ਨੇ ਗਊਸ਼ਾਲਾ ਦੇ ਵਿਕਾਸ ਲਈ ਚੱਲ ਰਹੇ ਸੇਵਾ ਕਾਰਜਾਂ ਦੀ ਸਰਾਹਨਾ ਕਰਦਿਆਂ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਗਊ ਮਾਤਾ ਦੀ ਸੇਵਾ ਅਤੇ ਲੋਕ-ਭਲਾਈ ਲਈ ਚੱਲ ਰਹੇ ਅਜਿਹੇ ਕਾਰਜ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਮਜ਼ਬੂਤ ਕਰਦੇ ਹਨ, ਸਗੋਂ ਸਮਾਜ ਵਿੱਚ ਸੇਵਾ, ਦਇਆ ਅਤੇ ਪਰਉਪਕਾਰ ਦੀ ਭਾਵਨਾ ਨੂੰ ਵੀ ਪ੍ਰਫੁੱਲਤ ਕਰਦੇ ਹਨ।

About The Author