ਪਾਵਰਕਾਮ ਐਨਸੀਸੀ ਤੇ ਸੀਆਰਸੀ ਕਾਮਿਆਂ ਦੀ ਹੜਤਾਲ ਜਾਰੀ

PrimekhabarPunjab Powercom

ਕਾਮਿਆਂ ਨੂੰ ਸਿੱਧਾ ਵਿਭਾਗ ’ਚ ਕਰਨ ਸਣੇ ਲਟਕਦੀਆਂ ਮੰਗਾਂ ਦਾ ਹੱਲ ਕਰੇ ਸਰਕਾਰ

ਬਰਨਾਲਾ, 26 ਜੂਨ (ਰਾਕੇਸ਼ ਜੇਠੀ): ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਵਲੋਂ ਸਰਕਲ ਬਰਨਾਲਾ ਪਾਵਰਕਾਮ ਦੇ ਦਫਤਰ ਅਗੇ ਰੋਸ ਧਰਨਾ ਦੇ ਕੇ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਸਮੇਂ ਜਗਦੀਪ ਗਰਗ, ਅਸ਼ਵਨੀ ਗਰਗ ਤੇ ਨਦੀਮ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਮਨੇਜਮੈਂਟ ਤੋਂ ਮੰਗ ਕੀਤੀ ਕਿ ਐਨਸੀਸੀ ਤੇ ਸੀਆਰਸੀ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਸ਼ਾਮਿਲ ਕੀਤਾ ਜਾਵੇ ਤੇ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ, ਕਿਉਂਕਿ ਪੰਜਾਬ ਦੀ ਸਰਕਾਰ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਹਰ ਇਕ ਠੇਕਾ ਕਾਮੇ ਨੂੰ ਸਿੱਧਾ ਵਿਭਾਗ ’ਚ ਸ਼ਾਮਿਲ ਕੀਤਾ ਜਾਵੇਗਾ। ਪਰ ਅੱਜ ਪੰਜਾਬ ਦੀ ਸਰਕਾਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਨੂੰ ਠੇਕਾ ਕਾਮੇ ਬਰਦਾਸ਼ਤ ਨਹੀਂ ਕਰਨਗੇ। ਠੇਕਾ ਕਾਮਿਆਂ ਨੇ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਚੱਲ ਰਹੇ ਸੰਘਰਸ਼ ’ਚ ਸੀਐੱਚਬੀ ਕਾਮਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨਸੀਸੀ ਤੇ ਸੀਆਰਸੀ ਕਾਮਿਆਂ ਦੇ ਉੱਤੇ ਪਾਏ ਜਾ ਰਹੇ ਵਾਧੂ ਕੰਮ ਬੋਝ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਐੱਨਸੀਸੀ ਤੇ ਸੀਆਰਸੀ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਸ਼ਾਮਿਲ ਕਰਨ ਸਣੇ ਕਾਮਿਆਂ ਦੀ ਤਨਖਾਹ ’ਚ ਵਾਧਾ ਕਰਨ, ਕਾਮਿਆਂ ਉੱਤੇ ਪਾਇਆ ਜਾ ਰਿਹਾ ਵਾਧੂ ਕੰਮ ਦਾ ਬੋਝ ਰੋਕਣ ਐਨਸੀਸੀ ਤੇ ਸੀਆਰਸੀ ਕਾਮਿਆਂ ਦੀ ਭਰਤੀ ਕਰਨ ਦੀ ਮੰਗ ਕੀਤੀ। ਜੇਕਰ ਸਰਕਾਰ ਨੇ ਐੱਨਸੀਸੀ ਤੇ ਸੀਆਰਸੀ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਲੈਣ ਤੋਂ ਪਾਸਾ ਵੱਟਿਆ ਤਾਂ ਪੰਜਾਬ ਭਰ ਦੇ ਸੀਐੱਚਬੀ ਕਾਮੇ ਮੁਕੰਮਲ ਹੜਤਾਲ ਕਰ ਸੰਘਰਸ਼ ਦੇ ਮੈਦਾਨ ’ਚ ਸ਼ਾਮਿਲ ਹੋਣਗੇ। ਜਥੇਬੰਦੀ ਵਲੋਂ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਮੌਕੇ ਬਰਨਾਲਾ ਸਰਕਲ ਪ੍ਰਧਾਨ ਜਗਦੀਪ ਗਰਗ, ਸਰਕਲ ਉੱਪ ਪ੍ਰਧਾਨ ਮੁਹੰਮਦ ਸ਼ਾਹਿਦ, ਕੈਸ਼ੀਅਰ ਜਗਮੀਤ ਸਿੰਘ, ਸਕੱਤਰ ਭਲਿੰਦਰ ਸਿੰਘ, ਉੱਪ ਸਕੱਤਰ ਤੇ ਡਿਵੀਜ਼ਨ ਮਲੇਰਕੋਟਲਾ ਪ੍ਰਧਾਨ ਨਦੀਮ, ਬਰਨਾਲਾ ਡਿਵੀਜਨ ਪ੍ਰਧਾਨ ਅਸ਼ਵਨੀ ਗਰਗ, ਮੀਡੀਆ ਸਲਾਹਕਾਰ ਅਮਨਦੀਪ ਸਿੰਘ ਭੋਤਨਾ ਤੇ ਕਰਮਜੀਤ ਸਿੰਘ ਗਾਦੜਾ, ਬਰਨਾਲਾ ਡਿਵੀਜ਼ਨ ਤੋਂ ਦਿਹਾਤੀ ਪ੍ਰਧਾਨ ਰਜਿੰਦਰਪਾਲ ਸਿੰਘ, ਸਰਕਲ ਕੈਸ਼ੀਅਰ ਗੁਰਮੁਖ ਸਿੰਘ, ਧੀਰਜ ਕੁਮਾਰ, ਪ੍ਰਿੰਸ ਕੁਮਾਰ, ਮਲੇਰਕੋਟਲਾ ਡਿਵੀਜ਼ਨ ਤੋਂ ਕਰਮਜੀਤ ਸਿੰਘ, ਦਵਿੰਦਰ ਸਿੰਘ ਸ਼ੋਰੀ, ਮਨਦੀਪ ਸਿੰਘ, ਮੁਹੰਮਦ ਅਖਲਾਦ ਤੇ ਸੁਰਿੰਦਰ ਸਿੰਘ ਸਾਥੀ ਪਹੁੰਚੇ।

About The Author