ਪਿੰਡ ਰਾਜੀਆ ਨੇੜੇ ਨਹਿਰ ਕੋਲ ਮੋਟਰਸਾਈਕਲ ਪਲਟਿਆ, ਸੰਤੁਲਨ ਵਿਗੜਨ ਕਾਰਨ ਚਾਲਕ ਗੰਭੀਰ ਜ਼ਖ਼ਮੀ, SSF ਨੇ ਪਹੁੰਚਾਇਆ ਹਸਪਤਾਲ

ਬਰਨਾਲਾ, 28 ਜੂਨ(ਰਾਕੇਸ਼ ਜੇਠੀ): ਪਿੰਡ ਰਾਜੀਆ ਨੇੜੇ ਨਹਿਰ ਕੋਲ ਦੁਪਹਿਰ 1:30 ਵਜੇ ਇੱਕ ਮੋਟਰਸਾਈਕਲ ਸੰਤੁਲਨ ਵਿਗੜਨ ਕਾਰਨ ਪਲਟ ਗਿਆ, ਜਿਸ ਵਿੱਚ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।
ਸੜਕ ਸੁਰੱਖਿਆ ਫੋਰਸ, ਰੂਟ ਨੰਬਰ 88307, ਬਰਨਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਹਗੀਰ ਵੱਲੋਂ ਸੂਚਨਾ ਮਿਲਣ ‘ਤੇ SSF ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਜਾਂਚ ‘ਚ ਪਤਾ ਲੱਗਾ ਕਿ ਮੋਟਰਸਾਈਕਲ ਨੰਬਰ PB 08EG 2488 ਜਿਸ ਨੂੰ ਮੇਜਰ ਸਿੰਘ ਵਾਸੀ ਫਰਵਾਹੀ, ਜ਼ਿਲ੍ਹਾ ਬਰਨਾਲਾ ਚਲਾ ਰਿਹਾ ਸੀ। ਅਚਾਨਕ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਸੜਕ ‘ਤੇ ਪਲਟ ਗਿਆ।
ਹਾਦਸੇ ‘ਚ ਚਾਲਕ ਮੇਜਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। SSF ਟੀਮ ਵੱਲੋਂ ਜ਼ਖ਼ਮੀ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਹਸਪਤਾਲ, ਧਨੌਲਾ ਵਿਖੇ ਦਾਖਲ ਕਰਵਾਇਆ ਗਿਆ।
ਡਾਕਟਰਾਂ ਅਨੁਸਾਰ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। SSF ਟੀਮ ਵੱਲੋਂ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ!ਇਸ ਮੌਕੇ Asi ਕਰਮਜੀਤ ਸਿੰਘ ਸਿਪਾਹੀ ਗੁਰਪ੍ਰੀਤ ਸਿੰਘ ਲੇਡੀਜ਼ ਸਿਪਾਹੀ ਦੀਪਿਕਾ ਰਾਣੀ ਤੇ ਵੀਰਪਾਲ ਕੌਰ ਹਾਜ਼ਰ ਸਨ!
