ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ..

ਖੂਨ ਨਾਲ ਲੱਥ ਪੱਥ ਮਿਲੀਆਂ ਲਾਸ਼ਾਂ, ਇਲਾਕੇ ਵਿੱਚ ਸਨਸਨੀ
ਕੁਰੂਕਸ਼ੇਤਰ -8ਦਸੰਬਰ-ਹਰਿਆਣਾ ਦੇ ਕੁਰੂਕਸ਼ੇਤਰ ਜਿਲੇ ਦੇ ਸ਼ਾਹਬਾਦ ਕਸਬੇ ਦੇ ਯਾਰਾ ਪਿੰਡ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਅਨੁਸਾਰ ਇਸ ਘਟਨਾ ਦੀ ਜਾਣਕਾਰੀ ਸਵੇਰੇ ਹੋਈ ਜਦੋਂ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਨਹੀਂ ਨਿਕਲਿਆ। ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੇਖਿਆ ਕਿ ਪਰਿਵਾਰ ਦੇ ਚਾਰ ਮੈਂਬਰ ਖੂਨ ਨਾਲ ਲੱਥ ਪੱਥ ਪਏ ਹੋਏ ਹਨ। ਮ੍ਰਿਤਕਾਂ ਦੀ ਪਹਿਚਾਣ ਨੈਬ ਸਿੰਘ, ਉਹਨਾਂ ਦੀ ਪਤਨੀ ਇਮਰਤ ਕੌਰ, ਬੇਟਾ ਦੁਸ਼ਅੰਤ ਅਤੇ ਬਹੂ ਅੰਮ੍ਰਿਤ ਕੌਰ ਦੇ ਰੂਪ ਵਿੱਚ ਹੋਈ ਹੈ। ਪਰਿਵਾਰ ਦਾ 13 ਸਾਲਾ ਪੋਤਾ ਕੇਸ਼ਵ ਗੰਭੀਰ ਰੂਪ ਵਿੱਚ ਜਖਮੀ ਸੀ। ਜਿਸ ਦਾ ਇਲਾਜ ਚੱਲ ਰਿਹਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਤਿਆਰੇ ਨੇ ਸਾਰੇ ਮੈਂਬਰਾਂ ਤੇ ਸੁੱਤੇ ਪਿਆਂ ਤੇ ਹਮਲਾ ਕੀਤਾ ਹੈ। ਬਜ਼ੁਰਗ ਦੰਪਤੀ ਨੈਬ ਸਿੰਘ ਅਤੇ ਇਮਰਤ ਕੌਰ ਦੀ ਗਰਦਨ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਫਿਲਹਾਲ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਲੋਕਾਂ ਤੋਂ ਪੁੱਛਕਿੱਛ ਕਰ ਰਹੀ।