ਖੇਤ ਬਚਾਉ ਅਭਿਆਨ ਤਹਿਤ ਕੇ.ਵੀ.ਕੇ., ਬਰਨਾਲਾ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਮਹਿਲ ਕਲਾਂ,04 ਜੂਨ(ਰਾਕੇਸ਼ ਜੇਠੀ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦੇ ਸਹਿਯੋਗੀ ਨਿਰਦੇਸ਼ਕ ਡਾ. ਪੀ.ਐੱਸ. ਤੰਵਰ ਦੀ ਅਗਵਾਈ ਹੇਠ ਅੱਜ 04 ਜੂਨ 2026 ਨੂੰ ਪਿੰਡ ਮਹਿਲ ਕਲਾਂ ਅਤੇ ਗੋਹਰ ਵਿਖੇ ਖੇਤ ਬਚਾਉ ਅਭਿਆਨ ਦੇ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਡਾ. ਸੁਰਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਖੇਤੀ ਵਿਗਿਆਨ) ਵਲੋਂ ਕਿਸਾਨਾਂ ਨੂੰ ਖਾਦਾਂ ਦੇ ਸੰਤੁਲਿਤ ਅਤੇ ਵਿਗਿਆਨਿਕ ਉਪਯੋਗ, ਮਿੱਟੀ ਪ੍ਰੀਖਣ ਦੀ ਸਹੀ ਵਰਤੋਂ ਅਤੇ ਮਿੱਟੀ ਸੁਧਾਰ ਲਈ ਹਰੀ ਖਾਦ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਡਾ. ਹਰਜੋਤ ਸਿੰਘ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਬਾਗ, ਬਗੀਚੇ ਲਗਾਉਣ ਦੀ ਜਾਣਕਾਰੀ ਦਿੱਤੀ ਅਤੇ ਬਗੀਚੇ ਲਈ ਮਿੱਟੀ ਦੇ ਨਮੂਨੇ ਬਾਰੇ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਮਾਹਿਰਾਂ ਦੁਆਰਾ ਕਿਸਾਨਾਂ ਦੇ ਸਵਾਲਾਂ ਅਤੇ ਸਮੱਸਿਆਵਾਂ ਦੇ ਜਵਾਬ ਦਿੱਤੇ ਗਏ ਅਤੇ ਉਹਨਾਂ ਨੂੰ ਖੇਤ ਬਚਾਉ ਅਭਿਆਨ ਤਹਿਤ ਲਾਭਕਾਰੀ ਖੇਤੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।
