ਪੰਚਾਇਤ ਸਕੱਤਰ/ ਗ੍ਰਾਮ ਸੇਵਕ ਯੂਨੀਅਨ ਜਿਲ੍ਹਾ ਬਰਨਾਲਾ ਨੇ ਕੀਤੀ ਮੀਟਿੰਗ

PrimekhabarPunjab Grampanchyat

ਬਰਨਾਲਾ, 26 ਫਰਵਰੀ (ਰਾਕੇਸ਼ ਜੇਠੀ)-ਪੰਚਾਇਤ ਸਕੱਤਰ/ ਗ੍ਰਾਮ ਸੇਵਕ ਯੂਨੀਅਨ ਜਿਲ੍ਹਾ ਬਰਨਾਲਾ ਦੀ ਮੀਟਿੰਗ ਗੁਰਪ੍ਰੀਤ ਸਿੰਘ ਮੰਗਾ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੀ. ਡੀ. ਪੀ. ਓ ਦਫਤਰ ਬਰਨਾਲਾ ਵਿਖੇ ਹੋਈ । ਉਨ੍ਹਾਂ ਕਿਹਾ ਕਿ ਤਿੰਨਾ ਬਲਾਕਾਂ ਦੇ ਪੰਚਾਇਤ ਸਕੱਤਰ/ਗ੍ਰਾਮ ਸੇਵਕ ਸਾਥੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਹੇ ਹਨ, ਸਰਕਾਰ ਵੱਲੋਂ ਦਿੱਤੇ ਗਏ ਟਾਰਗੇਟ ਨੂੰ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇੱਕ ਇੱਕ ਗ੍ਰਾਮ ਸੇਵਕ/ ਪੰਚਾਇਤ ਸਕੱਤਰ ਕੋਲ ਇਸ ਸਮੇਂ 10-12 ਗ੍ਰਾਮ ਪੰਚਾਇਤਾਂ ਹਨ ਅਤੇ ਸਾਰੀਆਂ ਹੀ ਗ੍ਰਾਮ ਪੰਚਾਇਤਾਂ ਵਿਚ ਵਿਕਾਸ ਦੇ ਕੰਮ ਪੂਰੀਆਂ ਜ਼ੋਰਾਂ ਨਾਲ ਚੱਲ ਰਹੇ ਹਨ।
ਪੰਚਾਇਤ ਸਕੱਤਰ/ਗ੍ਰਾਮ ਸੇਵਕ ਕੋਲ ਇੱਕ ਸਰਕਲ ਦੀ ਥਾਂ ਤੇ 3-3 ਸਰਕਲ ਹਨ, ਜਿਸ ਨਾਲ ਕੰਮ ਦਾ ਵਾਧੂ ਬੋਝ ਹੈ, ਪਰ ਫਿਰ ਵੀ ਅਸੀਂ ਅਫਸਰਸ਼ਾਹੀ ਵੱਲੋਂ ਦਿੱਤੇ ਜਾ ਰਹੇ ਟੀਚੇ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਹੇ ਹਾਂ। ਪ੍ਰੰਤੂ ਮਿਤੀ 24/02/2026 ਨੂੰ ਵਧੀਕ ਡਿਪਟੀ ਕਮਿਸ਼ਨਰ (ਵਿ) ਬਰਨਾਲਾ ਵੱਲੋਂ ਕੀਤੀ ਗਈ ਮੀਟਿੰਗ ਵਿਚ ਬਿਨ੍ਹਾਂ ਕੰਮ ਸ਼ੁਰੂ ਕਰੇ, ਬਿਨ੍ਹਾਂ ਤਕਨੀਕੀ ਪ੍ਰਵਾਨਗੀ ਤੇ ਬਿਨ੍ਹਾਂ (ਮਟੀਰੀਅਲ/ਸਮਾਨ ਰੇਤਾ, ਬਜਰੀ, ਸੀਮਿੰਟ ਇੱਟਾਂ ਇੰਟਲਾਕ ਅਤੇ ਪਾਣੀ ਦੇ ਟੈਂਕ) ਦੇ ਅਡਵਾਂਸ ਪੇਮੈਂਟਾ ਕਰਨ ਦਾ ਟਾਰਗੇਟ ਦਿੱਤਾ ਗਿਆ ਹੈ ਕਿ ਮਿਤੀ 27/02/2026 ਨੂੰ ਟਾਰਗੇਟ ਮੁਤਾਬਿਕ ਪੇਮੈਂਟਾਂ ਕੀਤੀਆਂ ਜਾਣ। ਇਥੇ ਦੱਸਣ ਯੋਗ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਉਣ ਲਈ ਪੰਚਾਇਤ ਦੀ ਮੀਟਿੰਗ ਕਰਨੀ ਪੈਂਦੀ ਹੈ, ਜਿਸ ਵਿਚ ਜ਼ੋ ਵਿਕਾਸ ਦੇ ਕੰਮ ਕਰਨੇ ਹਨ, ਉਸ ਦਾ ਮਤਾ ਪਾ ਕੇ ਜੇ. ਈ. ਤੋਂ ਐਸਟੀਮੇਟ ਲਈ ਬੀ. ਡੀ. ਪੀ. ਓ ਨੂੰ ਦਿੱਤਾ ਜਾਂਦਾ ਹੈ, ਗਲੀਆ ਨਾਂਲੀਆਂ ਨੂੰ ਪੁੱਟ ਕੇ ਬਣਾਉਣ ਲਈ ਐਸ. ਡੀ. ਓ ਪੰਚਾਇਤੀ ਰਾਜ ਬਰਨਾਲਾ ਰਾਹੀਂ ਡੀ. ਡੀ. ਪੀ. ਓ ਨੂੰ ਕੇਸ ਭੇਜਿਆ ਜਾਂਦਾ ਹੈ ਜ਼ੋ ਕਿ 2 ਦਿਨਾਂ ਵਿਚ ਹੋਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਇਹ ਵੀ ਦੱਸਣ ਯੋਗ ਹੈ ਕਿ ਬਿਨ੍ਹਾਂ ਕੰਮ ਕਰਵਾਏ ਮਿਸਤਰੀ ਮਜਦੂਰ ਦੀ ਪੇਮੈਂਟ ਨਹੀਂ ਕੀਤੀ ਜਾ ਸਕਦੀ।
ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ਮੀਟਿੰਗ ਵਿਚ ਟਾਰਗੇਟ ਅਨੁਸਾਰ ਪੇਂਮੈਂਟ ਨਾ ਕਰਨ ਤੇ ਸਸਪੈਂਡ ਕਰਨ ਦੀ ਧਮਕੀ ਦਿੱਤੀ ਗਈ ਹੈ ਜੋ ਕਿ ਸਰਾ ਸਰ ਮਨੁੱਖੀ ਅਧਿਕਾਰਾ ਦੀ ਊਲੰਘਣਾ ਹੈ, ਤੇ ਦਿਮਾਗੀ ਪ੍ਰਸ਼ਾਨ ਕਰਨ ਵਾਲੀ ਗੱਲ ਹੈ।ਜਿਸ ਦੀ ਯੂਨੀਅਨ ਪੂਰਜੌਰ ਨਿੰਦਾ ਕਰਦੀ ਹੋਈ ਦੱਸਣਾ ਚਾਹੁੰਦੀ ਹੈ ਕਿ ਜੇਕਰ ਸਾਡੇ ਕਿਸੇ ਵੀ ਸਾਥੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਯੂਨੀਅਨ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਅਜਿਹੇ ਦਬਾਅ ਦੇ ਚਲਦੇ ਹੋਏ ਕਿਸੇ ਵੀ ਸਾਥੀ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਬਿਨ੍ਹਾਂ ਵਜ੍ਹਾ ਕਿਸੇ ਵੀ ਸਾਥੀ ਤੇ ਕੋਈ ਕਾਰਵਾਈ ਕੀਤੀ ਗਈ ਤਾਂ ਉਸ ਦੇ ਜੁੰਮੇਵਾਰ ਸਬੰਧਤ ਅਧਿਕਾਰੀ ਹੋਣਗੇ ਅਤੇ ਸਮੂਚੇ ਸਾਥੀ ਕਲਮ ਛੋੜ ਹੜਤਾਲ ਤੇ ਜਾਣਗੇ।
ਇਸ ਮੌਕੇ ਸੁਖਜੀਤ ਸਿੰਘ ਸੁੱਖੀ, ਗੁਰਮੇਲ ਸਿੰਘ ਕੱਟੂ,ਸਤਵਿੰਦਰ ਸਿੰਘ ਬਿੱਟੀ,ਲਾਭ ਸਿੰਘ,ਸਵਰਨ ਸਿੰਘ, ਜਸਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਕਨਵਰ ਸਿੰਘ,ਕਰਨ ਚੰਦੇਲ, ਮੋਨਾ ਰਾਣੀ, ਸੁਖਪਾਲ ਕੌਰ ਤੇ ਕੁਲਵਿੰਦਰ ਸਿੰਘ ਹਾਜਰ ਸਨ ।

About The Author

You may have missed