ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਰਜਿ ਬਰਨਾਲਾ ਵੱਲੋਂ ਨਗਰ ਕੀਰਤਨ ਦਾ ਕੀਤਾ ਗਿਆ ਭਰਵਾਂ ਸਵਾਗਤ

ਨਗਰ ਕੀਰਤਨ ਮੌਕੇ ਭੇਂਟ ਕੀਤੀ ਪਾਲਕੀ ਸਾਹਿਬ
ਬਰਨਾਲਾ, 22 ਅਕਤੂਬਰ(ਰਾਕੇਸ਼ ਜੇਠੀ)- ਬਾਬਾ ਵਿਸ਼ਵਕਰਮਾ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ਼ਹਿਰ ਬਰਨਾਲਾ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਰਾਮਗੜ੍ਹੀਆ ਭਾਈਚਾਰੇ ਅਤੇ ਸਮੂਹ ਨਗਰ ਨਿਵਾਸੀਆ ਵੱਲੋਂ ਵੱਡੀ ਪੱਧਰ ਤੇ ਸੰਗਤਾਂ ਲਈ ਜਗ੍ਹਾ ਜਗ੍ਹਾ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਾਲਕੀ ਸਾਹਿਬ ਭੇੰਟ ਕੀਤੀ ਗਈ। ਇਸ ਮੌਕੇ ਮੇਵਾ ਸਿੰਘ ਚਾਨੇ ਪ੍ਰਧਾਨ, ਅਵਤਾਰ ਸਿੰਘ ਬਾਜਵਾ ਜਨਰਲ ਸਕੱਤਰ ਨੇ ਬੋਲਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਕਿਰਤ ਦਾ ਦੇਵਤਾ ਅਤੇ ਸੰਸਾਰ ਦਾ ਪਹਿਲਾ ਇੰਜੀਨੀਅਰ ਕਿਹਾ ਜਾਂਦਾ ਹੈ। ਸਭ ਔਜ਼ਾਰ, ਮਸ਼ੀਨਾਂ, ਹਥਿਆਰ ਅਤੇ ਬਿਲਡਿਗਾਂ ਸਭ ਬਾਬਾ ਵਿਸ਼ਵਕਰਮਾ ਜੀ ਦੀ ਸ਼ਿਲਪਕਲਾ ਦੀ ਦੇਣ ਹੈ। ਭਗਵਾਨ ਵਿਸ਼ਵਕਰਮਾ ਜੀ ਦੀ ਕ੍ਰਿਪਾ ਨਾਲ ਸਭ ਦੀਆਂ ਮਨੋਭਾਵਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਜਗਤਾਰ ਸਿੰਘ ਬੰਮਰਾਹ ਖਜ਼ਾਨਚੀ, ਸੁਖਦੀਪ ਸਿੰਘ ਗੋਲਡੀ ਸਰਪ੍ਰਸਤ, ਗੁਰਪ੍ਰੀਤ ਸਿੰਘ ਕਾਕਾ ਚੇਅਰਮੈਨ, ਪੀਤਮ ਸਿੰਘ ਪੱਪੂ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸੋਹਲ ਸਹਾਇਕ ਖਜ਼ਾਨਚੀ, ਜਸਵਿੰਦਰ ਸਿੰਘ ਗਿਆਨੀ , ਚਮਕੌਰ ਸਿੰਘ ਗੱਗੀ, ਸਲਾਹਕਾਰ, ਯਾਦਵਿੰਦਰ ਸਿੰਘ ਕਾਲਾ ਸੀਨੀਅਰ ਮੈਂਬਰ, ਰੂਪ ਸਿੰਘ ਖੁਰਲ ਸੀਨੀਅਰ ਮੈਂਬਰ, ਗੁਰਜੰਟ ਸਿੰਘ ਜੰਟੀ ਸੀਨੀਅਰ ਮੈਂਬਰ, ਗਗਨਦੀਪ ਸਿੰਘ ਗੱਗੀ ਸੀਨੀਅਰ ਮੈਂਬਰ, ਵੇਦ ਪ੍ਰਕਾਸ਼ ਬੇਦੀ ਸੀਨੀਅਰ ਮੈਂਬਰ, ਅਮਨਦੀਪ ਸਿੰਘ ਚੰਨੀ ਸੀਨੀਅਰ ਮੈਂਬਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

