ਚੋਰ ਨੇ ਦਿਨ ਦਿਹਾੜੇ ਚੋਰੀ ਕੀਤੇ ਕੱਪੜੇ ਤੇ ਨਕਦੀ

0
PrimeKhabarPunjab Gagan General Store

ਹੰਡਿਆਇਆ -10ਅਗੱਸਤ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਟੈਂਪੋ ਸਟੈਂਡ ਨਜ਼ਦੀਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਦਿਨ ਦਿਹਾੜੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਗਨ ਜਨਰਲ ਸਟੋਰ ਦੀ ਮਾਲਕਨ ਹਰਮਨ ਕੌਰ ਪਤਨੀ ਗਗਨਦੀਪ ਸਿੰਘ ਨੇ ਦੱਸਿਆ ਅੱਜ ਸਵੇਰੇ 7 ਵਜੇ ਉਹ ਆਪਣੇ ਦੁਕਾਨ ਦਾ ਬਿਨਾਂ ਲੋਕ ਲਗਾਏ ਸ਼ਟਰ ਬੰਦ ਕਰਕੇ ਨਜ਼ਦੀਕ ਹੀ ਆਪਣੇ ਕਮਰੇ ਵਿੱਚ ਖਾਣਾ ਖਾਣ ਗਏ ਸੀ, ਜਦੋਂ ਦੁਕਾਨ ਤੇ ਵਾਪਸ ਆਈ ਤਾਂ ਉਹਨਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਉਵੇਂ ਹੀ ਬੰਦ ਪਿਆ ਸੀ ਪ੍ਰੰਤੂ ਦੁਕਾਨ ਅੰਦਰੋਂ ਬਹੁਤ ਸਾਰੇ ਕੱਪੜੇ ਅਤੇ ਗੱਲੇ ਵਿੱਚ ਪਏ 10 ਹਜਾਰ ਰੁਪਏ ਚੋਰੀ ਹੋ ਚੁੱਕੇ ਸਨ। ਚੋਰੀ ਹੋਏ ਕੱਪੜਿਆਂ ਦੀ ਕੀਮਤ ਪੰਜ ਛੇ ਹਜਾਰ ਦੇ ਕਰੀਬ ਸੀ। ਉਹਨਾਂ ਨੇ ਆਪਣੇ ਨਾਲ ਲੱਗਦੀਆਂ ਦੁਕਾਨਾਂ ਤੋਂ ਪੁੱਛ ਗਿਛ ਕੀਤੀ ਪ੍ਰੰਤੂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਚੋਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ।ਉਹਨਾਂ ਦੱਸਿਆ ਕਿ ਇਸ ਚੋਰੀ ਦੀ ਸ਼ਿਕਾਇਤ ਪੁਲਿਸ ਚੌਂਕੀ ਹੰਡਿਆਇਆ ਵਿਖੇ ਦਰਜ ਕਰਵਾ ਦਿੱਤੀ ਗਈ ਹੈ।

ਕੁਝ ਦਿਨ ਪਹਿਲਾਂ ਅਜਿਹੀ ਚੋਰੀ ਨਗਰ ਪੰਚਾਇਤ ਹੰਡਿਆਇਆ ਦਫਤਰ ਦੇ ਪਿੱਛੇ ਬਿਜਲੀ ਦੀ ਦੁਕਾਨ ਤੋਂ ਪੱਖਾ ਚੋਰੀ ਹੋ ਜਾਣ ਦੀ ਹੋਈ ਸੀ। ਪਿਛਲੇ ਲੰਬੇ ਸਮੇਂ ਤੋਂ ਹੰਡਿਆਇਆ ਵਿੱਚ ਅਜਿਹੀਆਂ ਚੋਰੀਆਂ ਹੁੰਦੀਆਂ ਆ ਰਹੀਆਂ ਹਨ ਪ੍ਰੰਤੂ ਹੰਡਿਆਇਆ ਪੁਲਿਸ ਚੋਰਾਂ ਤੇ ਨਕੇਲ ਕਸਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਜਿਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਦੁਆਰਾ ਅਜਿਹੀਆਂ ਚੋਰੀਆਂ ਬਾਰੇ ਪੁਲਿਸ ਨੂੰ ਸੂਚਨਾ ਦੇਣਾ ਹੀ ਬੰਦ ਕਰ ਦਿੱਤਾ ਹੈ ਅਤੇ ਰੱਬ ਦਾ ਭਾਣਾ ਸਮਝ ਕੇ ਇਸ ਨੂੰ ਬਰਦਾਸ਼ਤ ਕਰਨ ਲੱਗ ਪਏ ਹਨ।

ਜਦੋਂ ਕੱਪੜਿਆਂ ਤੇ ਨਕਦੀ ਦੀ ਚੋਰੀ ਸਬੰਧੀ ਚੌਂਕੀ ਇੰਚਾਰਜ ਕਰਮਜੀਤ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਇਸ ਸ਼ਿਕਾਇਤ ਸਬੰਧੀ ਆਪਣੇ ਆਪ ਨੂੰ ਅਨਜਾਨ ਦੱਸਿਆ ਅਤੇ ਜਲਦੀ ਹੀ ਜਾਣਕਾਰੀ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

DurgaPhotostate

About The Author

Leave a Reply

Your email address will not be published. Required fields are marked *

You may have missed