ਕੈਨੇਡਾ ਪੁਲਿਸ ਨੇ ਚੋਰੀ ਦੇ ਸਮਾਨ ਤੇ ਨਸ਼ੇ ਦੀ ਖੇਪ ਸਮੇਤ ਦੋ ਪੰਜਾਬੀ ਕੀਤੇ ਕਾਬੂ….

0
PrimeKhabar Canada Drugs

ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਬਰੈਂਪਟਨ ਦੇ ਇੱਕ ਘਰ ’ਚ ਨਸ਼ਿਆਂ ਦੀ ਖੇਪ ਅਤੇ ਚੋਰੀ ਕੀਤਾ ਸਾਮਾਨ ਪਏ ਹੋਣ ਦੀ ਸੂਚਨਾ ਮਿਲੀ ਸੀ। ਅਦਾਲਤ ’ਚੋਂ ਵਰੰਟ ਲੈ ਕੇ ਉਨ੍ਹਾਂ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਮੈਥਾਫੈਟਮਾਈਨ ਦੀ ਖੇਪ ਬਰਾਮਦ ਹੋਈ, ਜਿਸ ਨੂੰ ਬਾਜ਼ਾਰ ’ਚ ਵੇਚਿਆ ਜਾਣਾ ਸੀ। ਘਰ ਦੀ ਤਲਾਸ਼ੀ ਦੌਰਾਨ ਉੱਥੋਂ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹਾ ਸਾਮਾਨ ਮਿਲਿਆ, ਜਿਸ ਦੀ ਖਰੀਦ ਦਾ ਮੁਲਜ਼ਮ ਕੋਈ ਸਬੂਤ ਨਾ ਦੇ ਸਕੇ ਤੇ ਪੁੱਛ-ਪੜਤਾਲ ਦੌਰਾਨ ਮੰਨ ਗਏ ਕਿ ਉਹ ਲੰਮੇ ਸਮੇਂ ਤੋਂ ਚੋਰੀਆਂ ਵੀ ਕਰਦੇ ਸਨ। ਪੁਲੀਸ ਨੇ ਨਸ਼ੇ ਅਤੇ ਚੋਰੀ ਕੀਤੇ ਸਮਾਨ ਦੀ ਬਾਜ਼ਾਰੀ ਕੀਮਤ ਦੋ ਲੱਖ ਡਾਲਰ (ਸਵਾ ਕਰੋੜ ਰੁਪਏ) ਦੇ ਕਰੀਬ ਦੱਸੀ ਹੈ। ਪੁਲੀਸ ਨੇ ਮਸ਼ਕੂਕਾਂ ਦੀਆਂ ਤਸਵੀਰਾਂ ਤਾਂ ਜਾਰੀ ਨਹੀਂ ਕੀਤੀਆਂ, ਪਰ ਉਨ੍ਹਾਂ ਤੋਂ ਬਰਾਮਦ ਸਾਮਾਨ ਦੀਆਂ ਤਸਵੀਰਾਂ ਜ਼ਰੂਰ ਨਸ਼ਰ ਕੀਤੀਆਂ ਹਨ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਫੋਰਟ ਸੇਂਟ ਜੌਹਨ ਪੁਲੀਸ ਨੇ ਇੱਕ ਘਰ ’ਚੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਕੇ 42 ਤੇ 49 ਸਾਲਾਂ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

About The Author

Leave a Reply

Your email address will not be published. Required fields are marked *

You may have missed