ਖੂਨਦਾਨ ਕਰ ਬਚਾਈ ਔਰਤ ਦੀ ਜਾਨ

0
WhatsApp Image 2025-07-31 at 13.12.39 (1)

ਖੂਨ ਦਾਨ ਸਭ ਉੱਤਮ ਦਾਨ ਹੈ : ਚਮਕੌਰ ਸਿੰਘ

ਬਰਨਾਲਾ-30ਜੁਲਾਈ (ਰਾਕੇਸ਼ ਜੇਠੀ)-ਬਰਨਾਲਾ ਜ਼ਿਲ੍ਹਾ ਦੇ ਪਿੰਡ ਰੂੜੇਕੇ ਕਲਾਂ ਦੇ ਸਮਾਜ ਸੇਵੀ ਚਮਕੌਰ ਸਿੰਘ ਨੇ ਇੱਕ ਮਹਿਲਾ ਦੀ ਖੂਨ ਦਾਨ ਕਰਕੇ ਜਾਨ ਬਚਾਈ। ਇਸ ਸਬੰਧੀ ਗੱਲਬਾਤ ਕਰਦੇ ਚਮਕੌਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਰੂੜੇਕੇ ਕਲਾਂ ਦੀ ਆਪਰੇਸ਼ਨ ਦੌਰਾਨ ਖੂਨ ਦੀ ਕਮੀਂ ਹੋ ਗਈ ਸੀ। ਜਿਸ ਨੂੰ ਦੇਖਦੇ ਹੋਏ ਚਮਕੌਰ ਸਿੰਘ ਨੇ ਤੁਰੰਤ ਲੁਧਿਆਣਾ ਵਿਖੇ ਪਹੁੰਚ ਕੇ ਜੇਰੇ ਇਲਾਜ ਪਰਮਜੀਤ ਕੌਰ ਨੂੰ ਖੂਨ ਦਿੱਤਾ। ਜਿਸ ਨਾਲ ਸਫ਼ਲਤਾਪੂਰਕ ਅਪਰੇਸ਼ਨ ਹੋਇਆ, ਨਾਲ ਹੀ ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ। ਜਿਸ ਨਾਲ ਹੋਰ ਲੋਕਾਂ ਨੂੰ ਵੀ ਦੇਖ ਕੇ ਨਸੀਹਤ ਮਿਲਦੀ ਹੋਵੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨਦਾਨ ਇੱਕ ਮਹਾਂ ਦਾਨ ਹੈ ਅਤੇ ਖੂਨ ਦਾਨ ਕਰਨ ਉਪਰੰਤ 24 ਤੋਂ 48 ਘੰਟਿਆਂ ਦੌਰਾਨ ਖੂਨਦਾਨ ਕਰਨ ਵੇਲੇ ਵਿਅਕਤੀ ਦਾ ਖੂਨ ਪੂਰਾ ਹੋ ਜਾਂਦਾ ਹੈ। ਬਿਨਾਂ ਕਿਸੇ ਡਰ ਤੋਂ ਖੂਨਦਾਨ ਕਰ ਦੇਣਾ ਚਾਹੀਦਾ ਹੈ।

About The Author

Leave a Reply

Your email address will not be published. Required fields are marked *

You may have missed