ਖੁੱਡੀ ਖ਼ੁਰਦ ਵਿਖੇ ਜ਼ਿਲ੍ਹਾ ਪੱਧਰੀ ਆਯੂਸ਼ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ

ਬਰਨਾਲਾ, 31 ਜੁਲਾਈ(ਰਾਕੇਸ਼ ਜੇਠੀ)- ਕਮਿਸ਼ਨਰ ਆਯੂਸ਼ ਪੰਜਾਬ ਸ: ਦਿਲਰਾਜ ਸਿੰਘ (ਆਈ.ਏ.ਐਸ), ਡਾਇਰੈਕਟਰ ਪੰਜਾਬ ਡਾ: ਰਵੀ ਡੂਮਰਾ, ਡਾਇਰੈਕਟਰ ਹੋਮਿਉਪੈਥੀ ਡਾ: ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਅਮਨ ਕੌਸ਼ਲ ਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ: ਰਾਜੀਵ ਕੁਮਾਰ ਜਿੰਦੀਆ ਦੀ ਅਗਵਾਈ ਵਿਚ ਭਗਤ ਰਵਿਦਾਸ ਭਵਨ ਖੁੱਡੀ ਖ਼ੁਰਦ ਵਿਖੇ ਜ਼ਿਲ੍ਹਾ ਪੱਧਰੀ ਆਯੂਸ਼ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ: ਅਮਨ ਕੌਸ਼ਲ, ਏ.ਐਮ.ਓ. ਡਾ: ਰਾਕੇਸ਼ ਕੁਮਾਰ, ਪਿੰਡ ਦੇ ਸਰਪੰਚ ਦਵਿੰਦਰ ਸਿੰਘ ਰਟੋਲ ਨੇ ਸਾਂਝੇ ਤੌਰ ’ਤੇ ਕੀਤਾ।

ਉਦਘਾਟਨ ਉਪਰੰਤ ਡਾ: ਅਮਨ ਕੌਸ਼ਲ ਨੇ ਕਿਹਾ ਕਿ ਆਯੂਸ਼ ਪਿੰਡਾਂ ਦੇ ਲੋਕਾਂ ਨੂੰ ਘਰਾਂ ਨੇੜੇ ਪੁੱਜ ਕੇ ਵਧੀਆਂ ਸਿਹਤ ਸਹੂਲਤਾਂ ਦੇ ਰਿਹਾ ਹੈ। ਸਾਡਾ ਮੁੱਖ ਮਕਸਦ ਲੋਕਾਂ ਨੂੰ ਤੰਦਰੁਸਤ ਰੱਖਣਾ ਹੈ। ਡਾ: ਸੀਤੂ ਢੀਂਗਰਾ ਏ.ਐਮ.ਓ. ਨੇ ਕਿਹਾ ਕਿ ਆਯੁਰਵੈਦਿਕ ਚਿਕਿਤਸਾ ਪ੍ਰਣਾਲੀ ਭਾਰਤ ਦੀ ਸਭ ਤੋਂ ਪੁਰਾਣੀ ਵਿਧੀ ਹੈ। ਵਿਧੀ ਘੱਟ ਹੋ ਕੇ ਵਿਰਾਸਤ ਜ਼ਿਆਦਾ ਹੈ। ਡਾ: ਕਮਲਜੀਤ ਕੌਰ ਐਚ.ਐਮ.ਓ. ਨੇ ਕਿਹਾ ਕਿ ਹੋਮਿਉਪੈਥੀ ਇਲਾਜ ਪ੍ਰਣਾਲੀ ਸਭ ਤੋਂ ਅਸਰਦਾਰ ਪ੍ਰਣਾਲੀ ਹੈ। ਇਸ ਦਾ ਕੋਈ ਬੁਰਾ ਅਸਰ ਨਹੀਂ। ਥੋੜ੍ਹੀ ਮਾਤਰਾ ਨਾਲ ਪੁਰਾਣੀਆਂ ਬਿਮਾਰੀਆਂ ਦਾ ਸਫਲ ਇਲਾਜ ਕੀਤਾ ਜਾਂਦਾ ਹੈ।ਕੈਪ ਵਿਚ ਆਯੂਰਵੈਦਿਕ ਦੇ 402 ਤੇ ਹੋਮਿਓਪੈਥੀ ਦੇ 197 ਮਰੀਜਾ ਦਾ ਚੈਕ ਅੱਪ ਕਰ ਕੇ ਮੁਫਤ ਦਵਾਈਆ ਦਿੱਤੀਆਂ ਗਈਆ l ਇਸ ਮੌਕੇ ਡਾ: ਅਮਨਦੀਪ ਸਿੰਘ ਐਚ.ਐਮ.ਓ., ਡਾ: ਹਰਜੋਤ ਸ਼ਰਮਾ ਏ.ਐਮ.ਓ., ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੋਲਾ ਸਿੰਘ ਗੁਰੂ,ਗੁਰਜੀਤ ਸਿੰਘ ਖੁੱਡੀ,ਸਾਬਕਾ ਸਰਪੰਚ ਜਸਕਰਨ ਸਿੰਘ ਚੂੰਘ, ਸੁਖਵੀਰ ਸਿੰਘ ਬੱਗਾ, ਪਪੰਚ੍ਰਧਾਨ ਰਣਜੀਤ ਸਿੰਘ,ਪੁਸ਼ਪਿੰਦਰ ਸਿੰਘ, ਪੰਚ ਚਰਨਜੀਤ ਕੌਰ, ਰਾਜਵਿੰਦਰ ਕੌਰ ਖੁੱਡੀ, ਪੰਚ ਲਵਪ੍ਰੀਤ ਸਿੰਘ, ਮੰਗਲ ਸਿੰਘ, ਰਾਮ ਪਿਆਰਾ ਸਿੰਘ, ਕੇਸਰ ਸਿੰਘ, ਗੁਰਚਰਨ ਸਿੰਘ ਔਲਖ, ਉਪ ਵੈਦ ਮਨਜਿੰਦਰ ਸਿੰਘ, ਲਲਿਤ ਸ਼ਰਮਾ, ਨਵਰਾਜ ਸਿੰਘ, ਕੁਲਦੀਪ ਸਿੰਘ, ਬਲਾਕ ਕੁਆਰਡੀਨੇਟਰ ਕੁਲਵਿੰਦਰ ਸਿੰਘ, ਸੰਦੀਪ ਕੌਰ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।

