ਵੈਟੇਰਨ ਯੰਗਸਟਰਜ ਕਲੱਬ ਹੰਡਿਆਇਆ ਦੇ ਮੈਂਬਰਾਂ ਨੇ ਦਾਣਾ ਮੰਡੀ ਵਿੱਚ ਲਾਏ ਬੂਟੇ

0
PrimeKhabarPunjab Club

ਹੰਡਿਆਇਆ -28ਜੁਲਾਈ (ਰਾਕੇਸ਼ ਜੇਠੀ)-ਲੰਘੇ ਐਤਵਾਰ 27 ਜੁਲਾਈ ਨੂੰ ਨਵਗਠਿਤ ਵੈਟੇਰਨ ਯੰਗਸਟਰਜ ਕਲੱਬ ਹੰਡਿਆਇਆ ਦੇ ਕਾਰਕੁੰਨ ਦਾਣਾ ਮੰਡੀ ਹੰਡਿਆਇਆ ਵਿਖੇ ਇਕੱਠੇ ਹੋਏ। ਇਸ ਮਿੱਤਰ ਮੰਡਲੀ ਦੇ ਸਾਰੇ ਸਾਥੀ 1982 ਤੋਂ 1997 ਤੱਕ ਕ੍ਰਿਕਟ ਖੇਡ ਦੇ ਨਾਲ ਨਾਲ ਸਮਾਜਿਕ ਸੇਵਾ ਵਿੱਚ ਸਰਗਰਮੀ ਨਾਲ ਹਿੱਸਾ ਪਾਉਂਦੇ ਰਹੇ ਹਨ। ਬਾਅਦ ਵਿੱਚ ਪਰਿਵਾਰਕ ਜ਼ਿੰਮੇਵਾਰੀਆਂ ਦੇ ਚਲਦਿਆਂ ਬੇਸ਼ੱਕ ਇਹਨਾਂ ਦੀਆਂ ਖੇਡ ਸਰਗਰਮੀਆਂ ਨੂੰ ਵਿਰਾਮ ਲੱਗ ਗਿਆ ਪ੍ਰੰਤੂ ਸਮਾਜ ਸੇਵਾ ਵਿੱਚ ਵੱਖ ਵੱਖ ਸਮਿਆਂ ਉੱਤੇ ਬਣਦੀ ਭੂਮਿਕਾ ਨਿਭਾਉਣ ਤੋਂ ਇਹ ਮਿੱਤਰ ਮੰਡਲੀ ਕਦੇ ਵੀ ਪਿੱਛੇ ਨਹੀਂ ਹਟੀ। ਭਾਵੇਂ ਕਰੋਨਾਂ ਦਾ ਭਿਆਨਕ ਦੌਰ ਹੋਵੇ ਜਾਂ ਕਦੇ ਕੋਈ ਹੋਰ ਰਾਸ਼ਟਰੀ ਸੰਕਟ, ਅਜਿਹੇ ਸਮਿਆਂ ਵੇਲੇ ਆਪਣੀ ਪਹੁੰਚ ਅਨੁਸਾਰ ਪ੍ਰਧਾਨ ਮੰਤਰੀ ਸਹਾਇਤਾ ਕੋਸ਼ ਵਿੱਚ ਆਰਥਿਕ ਮੱਦਦ ਕਰਨ ਲਈ ਸਦਾ ਅੱਗੇ ਹੋ ਕੇ ਬਣਦੀ ਭੂਮਿਕਾ ਨਿਭਾਉਂਦੇ ਰਹੇ ਹਨ।
ਇਸੇ ਜੁਲਾਈ ਮਹੀਨੇ ਵਿੱਚ ਹੀ ਇਹ ਮਿੱਤਰ ਮੰਡਲੀ ਵੈਟੇਰਨ ਯੰਗਸਟਰਜ ਕਲੱਬ ਹੰਡਿਆਇਆ ਦੇ ਬੈਨਰ ਹੇਠ ਮੁੜ ਤੋਂ ਇੱਕ ਸੰਗਠਨ ਵਜੋਂ ਉੱਭਰ ਕੇ ਅੱਗੇ ਆਈ ਹੈ। ਪਿਛਲੇ ਐਤਵਾਰ 20 ਜੁਲਾਈ ਨੂੰ ਆਪਣੀ ਪਲੇਠੀ ਮੀਟਿੰਗ ਵਿੱਚ ਹੀ ਇਹਨਾਂ ਨੇ ਫੈਸਲਾ ਕੀਤਾ ਕਿ ਸਵੱਛ ਵਾਤਾਵਰਣ,ਸਵਸਥ ਸਰੀਰ,ਨਰੋਆ ਸਮਾਜ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਇਸ ਕਲੱਬ ਦੇ ਕਾਰਕੁੰਨ ਆਪਣੀਆਂ ਖੇਡ ਸਰਗਰਮੀਆਂ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਦੀ ਸ਼ੁਰੂਆਤ ਵੀ ਕਰਨਗੇ। ਉਸੇ ਮੀਟਿੰਗ ਵਿੱਚ 27 ਜੁਲਾਈ ਐਤਵਾਰ ਨੂੰ ਦਾਣਾ ਮੰਡੀ ਹੰਡਿਆਇਆ ਵਿੱਚ ਛਾਂਦਾਰ ਦਰੱਖ਼ਤ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਫ਼ੈਸਲੇ ਤਹਿਤ ਕਲੱਬ ਦੇ ਕਾਰਕੁੰਨ ਐਤਵਾਰ ਸਵੇਰ ਤੋਂ ਹੀ ਦਾਣਾ ਮੰਡੀ ਹੰਡਿਆਇਆ ਵਿੱਚ ਇਕੱਠੇ ਹੋ ਗਏ ਅਤੇ ਸਾਰਾ ਦਿਨ ਬੂਟੇ ਲਾਉਣ ਦੇ ਕੰਮ ਵਿੱਚ ਜੁਟੇ ਰਹੇ। ਅਰਜੁਨ, ਪਿਲਕਣ ਅਤੇ ਟਾਹਲੀ ਦੇ ਕੁੱਲ 70 ਬੂਟੇ ਦਾਣਾ ਮੰਡੀ ਵਿੱਚ ਲਾਏ ਗਏ ਅਤੇ ਸਾਰੇ ਬੂਟਿਆਂ ਨੂੰ ਪਾਣੀ ਵੀ ਪਾਇਆ ਗਿਆ।
ਕਲੱਬ ਦੇ ਕਾਰਕੁੰਨਾ ਨੇ ਇਹਨਾਂ ਬੂਟਿਆਂ ਦੀ ਲੋੜੀਂਦੀ ਸਾਂਭ ਸੰਭਾਲ ਲਈ ਵੀ ਸਮ੍ਹੇਂ ਸਮ੍ਹੇਂ ਉੱਤੇ ਬਣਦੇ ਉਪਰਾਲੇ ਕਰਦੇ ਰਹਿਣ ਦਾ ਸੰਕਲਪ ਲਿਆ। ਕਲੱਬ ਦੇ ਮੈਂਬਰਾਂ ਵਿੱਚੋਂ ਅਸ਼ੋਕ ਸ਼ਾਸ਼ਤਰੀ, ਵਿਨੋਦ ਬਿੱਟੂ, ਗੁਰਮੀਤ ਸਿੰਘ, ਨਰਿੰਦਰ ਰਾਣਾ, ਗੁਰਦੇਵ ਦੇਬੀ, ਸ਼ਾਮ ਦਾਸ ਬਾਵਾ, ਗੁਰਤੇਜ ਸਿੰਘ ਬੂਨ, ਕ੍ਰਿਸ਼ਨ ਕੁਮਾਰ ਚੌਹਾਨ ਅਤੇ ਜਸਪਾਲ ਸ਼ਰਮਾਂ ਪਾਲੀ ਨੇ ਸਰਗਰਮ ਭੂਮਿਕਾ ਨਿਭਾਈ। ਪਿੰਡ ਦੇ ਹੋਰ ਮੋਹਤਬਰ ਸੱਜਣਾਂ ਵੱਲੋਂ ਵੀ ਇਸ ਨੇਕ ਕਾਰਜ ਵਿੱਚ ਸਹਿਯੋਗ ਦਿੱਤਾ ਗਿਆ। ਪਿੰਡ ਵਿੱਚ ਸਾਰੇ ਪਾਸੇ ਇਸ ਕੰਮ ਲਈ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

DurgaPhotostate

About The Author

Leave a Reply

Your email address will not be published. Required fields are marked *

You may have missed