ਹੰਡਿਆਇਆ ਦੀ ਸੈਂਸੀ ਬਸਤੀ ਵਿਖੇ ਪੁਲਿਸ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਚਲਾਇਆ ਸਰਚ ਅਭਿਆਨ

ਹੰਡਿਆਇਆ-29 ਮਈ-ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ, ਐਸਪੀਡੀ ਅਸ਼ੋਕ ਸ਼ਰਮਾ, ਡੀਐਸਪੀ ਸਤਬੀਰ ਸਿੰਘ, ਡੀਐਸਪੀ ਪਰਮਜੀਤ ਸਿੰਘ ਤੇ ਡੀਐਸਪੀ ਰਜਿੰਦਰ ਪਾਲ ਸਿੰਘ ਸਿੰਘ ਦੀ ਅਗਵਾਈ ਵਿੱਚ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਦੁਆਰਾ ਪੁਲਿਸ ਪਾਰਟੀ ਨਾਲ ਹੰਡਿਆਇਆ ਦੀ ਸੈਂਸੀ ਬਸਤੀ ਵਿਖੇ ਸਰਚ ਅਭਿਆਨ ਚਲਾਇਆ ਗਿਆ।
ਇਸ ਦੌਰਾਨ ਉਨਾਂ ਨੇ ਕਈ ਨਸ਼ਾ ਤਸਕਰਾਂ ਦੇ ਘਰਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਇਸ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਪੰਜਾਬ ਪੱਧਰ ਤੇ ਬਹੁਤ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਈ ਨਸ਼ਾ ਤਸਕਰਾਂ ਦੀਆਂ ਪ੍ਰੋਪਰਟੀ ਨੂੰ ਵੀ ਅਟੈਚ ਕੀਤਾ ਤੇ ਕਈ ਨਸ਼ਾ ਤਸਕਰਾਂ ਦੇ ਘਰਾਂ ਦੇ ਨਜਾਇਜ਼ ਢਾਂਚੇ ਨੂੰ ਵੀ ਢਾਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।ਇਸ ਸਰਚ ਅਭਿਆਨ ਮੌਕੇ ਉਪਰੋਕਤ ਅਧਿਕਾਰੀਆਂ ਤੋਂ ਇਲਾਵਾ ਐਸਐਚ ਓ ਸ਼ੇਰਵਿੰਦਰ ਸਿੰਘ ਥਾਣਾ ਸਦਰ, ਐਸਐਚਓ ਚਰਨਜੀਤ ਸਿੰਘ ਥਾਣਾ ਸਿਟੀ ਟੂ, ਐਸਐਚਓ ਲਖਵਿੰਦਰ ਸਿੰਘ ਸਿਟੀ ਵਨ, ਏਐਸ ਆਈ ਟੇਕ ਚੰਦ ਸੀਆਈਏ ਸਟਾਫ ਹੰਡਿਆਇਆ, ਸਿਪਾਹੀ ਗੁਰਮੀਤ ਸਿੰਘ ਤੋ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
