ਕਮਲਦੀਪ ਸਿੰਘ ਜੂਨੀਅਰ ਸਹਾਇਕ ਦੀ ਰਿਟਾਇਰਮੈਂਟ ਤੇ ਸਨਮਾਨ

ਹੰਡਿਆਇਆ-29ਮਈ–ਨਗਰ ਪੰਚਾਇਤ ਹੰਡਿਆਇਆ ਵਿਖੇ ਜੂਨੀਅਰ ਸਹਾਇਕ ਦੀ ਡਿਊਟੀ ਨਿਭਾਉਣ ਵਾਲੇ ਕਮਲਦੀਪ ਸਿੰਘ ਜੂਨੀਅਰ ਸਹਾਇਕ ਦੀ ਰਿਟਾਇਰਮੈਂਟ ਮੌਕੇ, ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਨਗਰ ਪੰਚਾਇਤ ਦੇ ਸਮੁੱਚੇ ਸਟਾਫ ਅਤੇ ਐਮਸੀ ਸਾਹਿਬਾਨ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਕਸਬਾ ਹੰਡਿਆਇਆ ਨੂੰ ਦਿੱਤੀਆਂ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ ਗਈ।ਇਸ ਸਮੇਂ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਵੱਲੋਂ ਕਮਲਦੀਪ ਸਿੰਘ ਦੇ ਪੂਰੇ ਜੀਵਨ ਦੀ ਜਾਣਕਾਰੀ ਸਾਂਝੀ ਕੀਤੀ ਗਈ, ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਪ੍ਰਤੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਸਮੇਂ ਰਿਟਾਇਰਡ ਅਵਤਾਰ ਸਿੰਘ ਜੂਨੀਅਰ ਸਹਾਇਕ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਮਲਦੀਪ ਸਿੰਘ ਦੇ ਕੰਮ ਦੀ ਪ੍ਰਸੰਸਾ ਕੀਤੀ ਗਈ। ਪ੍ਰੈਸ ਕਲੱਬ ਹੰਡਿਆਇਆ ਵੱਲੋਂ ਪੱਤਰਕਾਰ ਗੁਰਜੀਤ ਸਿੰਘ ਅਤੇ ਰਾਕੇਸ਼ ਜੇਠੀ ਨੇ ਕਮਲਦੀਪ ਸਿੰਘ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ, ਰਿਟਾਇਰਡ ਸੁਰਿੰਦਰ ਪਾਲ ਜੂਨੀਅਰ ਸਹਾਇਕ, ਨਾਇਬ ਸਿੰਘ ਕਲਰਕ, ਰਣਜੀਤ ਸਿੰਘ ਕਲਰਕ, ਵਰਿੰਦਰਪਾਲ ਸਿੰਘ ਕੰਪਿਊਟਰ ਅਪਰੇਟਰ, ਸੁਮੇਸ਼ਵਰ ਸਿੰਗਲਾ ਕਲਰਕ, ਕਮਲਦੀਪ ਕੌਰ ਕੰਪਿਊਟਰ ਆਪਰੇਟਰ, ਲਖਵਿੰਦਰ ਸਿੰਘ, ਅਕਾਊਂਟੈਂਟ ਰਜਨੀਸ ਕੁਮਾਰ,ਅਕਾਊਂਟੈਂਟ ਦੀਪਕ ਸੇਤੀਆ ਹੰਡਿਆਇਆ, ਗੁਰਮੀਤ ਸਿੰਘ ਜੂਨੀਅਰ ਸਹਾਇਕ ਬਰਨਾਲਾ, ਜਗਮੀਤ ਸਿੰਘ ਜੂਨੀਅਰ ਸਹਾਇਕ ਬਰਨਾਲਾ, ਚੰਚਲ ਕੁਮਾਰ ਕਲਰਕ ਧਨੌਲਾ ਨਗਰ ਕੌਂਸਲ, ਰਿਟਾਇਰਡ ਰਜੇਸ਼ ਕੁਮਾਰ ਮੋਦੀ ਜੂਨੀਅਰ ਸਹਾਇਕ ਬਰਨਾਲਾ, ਬੀਐਲਓ ਹਰੀ ਸਿੰਘ, ਬੀਐਲਓ ਜਗਤਾਰ ਸਿੰਘ, ਬੀਐਲਓ ਸ਼ਰਨਦੀਪ ਸਿੰਘ, ਬੀਐਲਓ ਗੁਰਦੀਪ ਸਿੰਘ, ਬੀਐਲਓ ਰੁਪਿੰਦਰ ਸਿੰਘ. ਬੀਐਲਓ ਜਗਦੀਪ ਸਿੰਘ, ਸੱਤ ਸਤਪਾਲ ਇੰਸਪੈਕਟਰ ਹੰਡਿਆਇਆ, ਤਰਸੇਮ ਲਾਲ ਜੇਈ ਤਪਾ, ਗੁਰਦੀਪ ਸਿੰਘ ਜੇਈ ਤਪਾ, ਗੁਰਦੀਪ ਸਿੰਘ ਮਹਿਰਮੀਆ, ਸਲੀਮ ਮੁਹੰਮਦ ਏਐਮਈ ਬਰਨਾਲਾ, ਨਿਕਲ ਕੁਮਾਰ ਜੇਈ, ਅੰਕੁਸ਼ ਇੰਸਪੈਕਟਰ, ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਮੌਜੂਦਾ ਪ੍ਰਧਾਨ ਸਰਬਜੀਤ ਕੌਰ, ਐਮਸੀ ਗੁਰਮੀਤ ਸਿੰਘ, ਐਮਸੀ ਬਸਾਵਾ ਸਿੰਘ ਭਰੀ, ਐਮਸੀ ਅਮਰਦਾਸ, ਐਮਸੀ ਰੂਪੀ ਕੌਰ, ਐਮਸੀ ਵੀਰਪਾਲ ਕੌਰ, ਐਮਸੀ ਮੰਜੂ ਕੌਰ, ਸਮਾਜ ਸੇਵੀ ਲਾਡੀ ਸਿੰਘ, ਐਮਸੀ ਬਲਵੀਰ ਸਿੰਘ ਮਹਿਰਮੀਆ, ਸਮਾਜ ਸੇਵੀ ਨਿਰੰਜਨ ਸਿੰਘ, ਸਮਾਜ ਸੇਵੀ ਸੋਨੀ ਸਿੱਧੂ, ਸਮਾਜ ਸੇਵੀ ਨੋਨੀ ਖਾਨ, ਵਿਜੇ ਕੁਮਾਰ, ਸ੍ਰੀਮਤੀ ਰਾਣੀ, ਸੁਨੀਤਾ ਦੇਵੀ, ਵਿਸ਼ਾਲ ਕੁਮਾਰ, ਕਿਰਨਾ, ਨਰਿੰਦਰ ਰਾਣਾ, ਪੰਕਜ ਕੁਮਾਰ, ਰਵੀ ਕੁਮਾਰ,ਮੁਕੇਸ਼ ਕੁਮਾਰ, ਸੰਜੇ ਕੁਮਾਰ, ਸਾਗਰ ਸਿੰਘ, ਗੁਰਜੰਟ ਸਿੰਘ, ਤੇ ਬਰਨਾਲਾ ਨਗਰ ਕੌਂਸਲ ਦੇ ਸਮੂਹ ਸਟਾਫ ਕਰਮਚਾਰੀਆਂ ਤੋ ਇਲਾਵਾ ਕਮਲਦੀਪ ਸਿੰਘ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ।