ਸਫ਼ਾਈ ਕਰਮਚਾਰੀ ਮਦਨ ਲਾਲ ਦਾ ਰਿਟਾਇਰਮੈਂਟ ਤੇ ਸਨਮਾਨ

ਨਗਰ ਪੰਚਾਇਤ ਹੰਡਿਆਇਆ ਦੇ ਐਮਸੀ ਅਤੇ ਕਰਮਚਾਰੀ ਮਦਲ ਲਾਲ ਨੂੰ ਸਨਮਾਨਿਤ ਕਰਦੇ ਹੋਏ
ਹੰਡਿਆਇਆ-28 ਮਈ- ਨਗਰ ਪੰਚਾਇਤ, ਹੰਡਿਆਇਆ ਵਿਖੇ ਬਤੌਰ ਸਫ਼ਾਈ ਕਰਮਚਾਰੀ ਡਿਊਟੀ ਨਿਭਾਉਣ ਵਾਲੇ ਮਦਨ ਲਾਲ ਦੇ ਰਿਟਾਇਰਮੈਂਟ ਮੌਕੇ, ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਨਗਰ ਪੰਚਾਇਤ ਦੇ ਸਮੁੱਚੇ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਕਸਬਾ ਹੰਡਿਆਇਆ ਨੂੰ ਦਿੱਤੀਆਂ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਸਮੇਂ ਐਮਸੀ ਕੁਲਦੀਪ ਸਿੰਘ ਤਾਜਪੁਰੀਆ ਵੱਲੋਂ ਮਦਨ ਲਾਲ ਦੇ ਪੂਰੇ ਜੀਵਨ ਦੀ ਜਾਣਕਾਰੀ ਸਾਂਝੀ ਕੀਤੀ ਗਈ, ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਪ੍ਰਤੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਸਮੇਂ ਸ: ਕਮਲਦੀਪ ਸਿੰਘ ਜੂਨੀਅਰ ਸਹਾਇਕ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਦਨ ਲਾਲ ਦੇ ਕੰਮ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਸਫਾਈ ਕਰਮਚਾਰੀਆਂ ਦੇ ਅਫਸਰ ਸ: ਨਾਇਬ ਸਿੰਘ ਨੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਦੀ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਢੋਆ ਢੁਆਈ ਲਈ ਕੋਈ ਟਰੈਕਟਰ ਟਰਾਲੀ ਨਹੀਂ ਹੁੰਦਾ ਸੀ, ਉਸ ਸਮੇਂ ਮਦਨ ਲਾਲ ਬੈਲ ਗੱਡੀਆਂ ਰਾਹੀਂ ਢੋਆ ਢੁਆਈ ਦਾ ਕੰਮ ਨਪੇਰੇ ਚੜਾਉਂਦਾ ਸੀ।ਇਸ ਸਮੇਂ, ਸੁਰਿੰਦਰਪਾਲ, ਰਣਜੀਤ ਸਿੰਘ ਕਲਰਕ, ਵਰਿੰਦਰਪਾਲ ਸਿੰਘ ਕੰਪਿਊਟਰ ਅਪਰੇਟਰ, ਸੁਮੇਸ਼ਵਰ ਸਿੰਗਲਾ, ਐਮਸੀ ਗੁਰਮੀਤ ਸਿੰਘ, ਐਮਸੀ ਬਸਾਵਾ ਸਿੰਘ ਭਰੀ, ਐਮਸੀ ਅਮਰਦਾਸ, ਐਮਸੀ ਬਲਵੀਰ ਸਿੰਘ ਮਹਿਰਮੀਆ, ਸਮਾਜ ਸੇਵੀ ਨਿਰੰਜਨ ਸਿੰਘ, ਸਮਾਜ ਸੇਵੀ ਸੋਨੀ ਸਿੱਧੂ, ਵਿਜੇ ਕੁਮਾਰ, ਸ੍ਰੀਮਤੀ ਰਾਣੀ, ਸੁਨੀਤਾ ਦੇਵੀ, ਵਿਸ਼ਾਲ ਕੁਮਾਰ, ਕਿਰਨਾ, ਨਰਿੰਦਰ ਰਾਣਾ, ਪੰਕਜ ਕੁਮਾਰ, ਰਵੀ ਕੁਮਾਰ,ਮੁਕੇਸ਼ ਕੁਮਾਰ, ਸੰਜੇ ਕੁਮਾਰ, ਸਾਗਰ ਸਿੰਘ, ਗੁਰਜੰਟ ਸਿੰਘ, ਆਦਿ ਦਫਤਰੀ ਕਰਮਚਾਰੀ ਅਤੇ ਸਫ਼ਾਈ ਕਰਮਚਾਰੀਆਂ ਤੋ ਇਲਾਵਾ ਮਦਨ ਲਾਲ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ।