ਪੰਜਾਬ ਸਰਕਾਰ ਦਾ ਵੱਡਾ ਯੂ ਟਰਨ ਭਰਿਸ਼ਟਾਚਾਰ ਦੇ ਮਾਮਲੇ ਸਸਪੈਂਡ ਦੋ ਵੱਡੇ ਅਧਿਕਾਰੀ ਮੁੜ ਕੀਤੇ ਬਹਾਲ, ਵਿਰੋਧੀਆਂ ਨੇ ਮਾਨ ਸਰਕਾਰ ਨੂੰ ਲਿਆ ਆੜੇ ਹੱਥੀ

0
Suspended

ਚੰਡੀਗੜ੍ਹ 19 ਮਈ – ਭਰਿਸ਼ਟਾਚਾਰ ਖਿਲਾਫ ਮੁਹਿੰਮ ਨੂੰ ਲੈ ਕੇ ਵੱਡੇ+ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਵੱਡਾ ਯੂਟਰਨ ਮਾਰਿਆ ਹੈ। ਪੰਜਾਬ ਸਰਕਾਰ ਨੇ ਭਰਿਸ਼ਟਾਚਾਰ ਨੂੰ ਲੈ ਕੇ ਸਸਪੈਂਡ ਕੀਤੇ ਦੋ ਵੱਡੇ ਅਧਿਕਾਰੀਆਂ ਨੂੰ ਮੁੜ ਬਹਾਲ ਕਰ ਦਿੱਤਾ ਹੈ। ਦੋਵੇਂ ਅਧਿਕਾਰੀਆਂ ਨੂੰ ਉਹਨਾਂ ਦੇ ਪਹਿਲੇ ਵਾਲੇ ਅਹੁਦਿਆਂ ਤੇ ਹੀ ਬਹਾਲ ਕੀਤਾ ਗਿਆ ਹੈ। ਜਦਕਿ ਉਧਰ ਸਸਪੈਂਡ ਕੀਤੇ ਗਏ ਅਧਿਕਾਰੀ ਐਸਪੀਐਸ ਪਰਮਾਰ ਦੀ ਮੁਅੱਤਲੀ ਨੂੰ ਗ੍ਰਹਿ ਮੰਤਰਾਲੇ ਨੇ ਮਨਜ਼ੂਰ ਕਰ ਲਿਆ ਹੈ।

ਹੁਣ ਜਾਰੀ ਹੋਏ ਨਵੇਂ ਹੁਕਮਾਂ ਮੁਤਾਬਕ ਏਆਈਜੀ ਸਵਰਨਦੀਪ ਸਿੰਘ ਤੇ ਵਿਜਲੈਂਸ ਬਿਊਰੋ ਦੇ ਐਸਐਸਪੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੇ ਵਾਪਸ ਬਹਾਲ ਕੀਤਾ ਗਿਆ ਹੈ, ਇਸ ਤੋਂ ਇਲਾਵਾ ਸਸਪੈਂਡ ਕੀਤੇ ਟਾਈਮ ਨੂੰ ਵੀ ਡਿਊਟੀ ਟਾਈਮ ਮੰਨਿਆ ਜਾਵੇਗਾ।

ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ: ਪ੍ਰਤਾਪ ਸਿੰਘ ਬਜਵਾ

Partap Bajwa

ਪ੍ਰਤਾਪ ਸਿੰਘ ਵਜਵਾ ਨੇ ਸਵਾਲ ਖੜੇ ਕੀਤੇ ਕਿ “ਆਪ” ਪੰਜਾਬ ਸਰਕਾਰ ਨੇ ਪਹਿਲਾਂ ਭਰਿਸ਼ਟਾਚਾਰ ਤੇ ਕਾਰਵਾਈ ਦਾ ਦਾਅਵਾ ਕਰਦੇ ਹੋਏ ਸੀਨੀਅਰ ਵਿਜੀਲੈਂਸ ਬਿਊਰੋ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ। ਹੁਣ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਹੈ, ਉਹੀ ਅਹੁਦੇ, ਮੁਅਤਲੀ ਦੀ ਮਿਆਦ ਵੀ ਗਿਣੀ ਨਹੀਂ ਗਈ। ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ। ਕੀ “ਆਪ” ਨੇ ਉਹਨਾਂ ਨੂੰ ਲਾਈਨ ਤੇ ਲਿਆਉਣ ਲਈ ਮੁਅਤਲ ਕੀਤਾ ਸੀ? ਅਤੇ ਹੁਣ ਉਹਨਾਂ ਨੇ ਪਾਲਣਾ ਕੀਤੀ ਹੈ।

ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਮਾਨ ਸਰਕਾਰ ਦੀ ਬੇਸ਼ਰਮੀ ਦੱਸੀ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਇੱਕ ਹੋਰ ਵੱਡਾ ਝੂਠ ਸਾਹਮਣੇ ਆ ਗਿਆ ਹੈ। ਮਜੀਠੀਆ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਜਿਹੜੇ 24-25 ਦਿਨ ਪਹਿਲਾਂ ਕਰਪਟ ਸੀ। ਉਹ ਹੁਣ ਬਹਾਲ ਹੋ ਗਏ। ਇਸ ਦਾ ਮਤਲਬ ਉਹ ਇਮਾਨਦਾਰ ਨੇ, ਫਿਰ ਸਰਕਾਰ ਝੂਠ ਬੋਲਦੀ ਸੀ। ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਖਿਲਾਫ ਵਰਤਿਆ ਜਾਣਾ ਸੀ। ਇਹ ਉਸ ਵੇਲੇ ਹੱਥ ਠੋਕਾ ਨਹੀਂ ਬਣੇ। ਹੁਣ ਲੱਗਦਾ ਕੁਝ ਸਮਝੌਤਾ ਹੋ ਗਿਆ ਇਸ ਲਈ ਇਹਨਾਂ ਨੂੰ ਬਹਾਲ ਕਰਤਾ, ਦੂਜਿਆਂ ਨਾਲ ਗੱਲ ਨਹੀਂ ਬਣੀ, ਐਸਪੀਐਸ ਪਰਮਾਰ ਨਾਲ? ਬਦਲਾਵ ਦੇ ਇਹ ਹਾਲਾਤ ਨੇ। ਸਰਕਾਰ ਨੂੰ ਮਾਫੀ ਮੰਗਦੇ ਹੋਏ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਹੈ, ਕੇਸ ਤਾਂ ਇੱਕ ਹੀ ਸੀ।

About The Author

Leave a Reply

Your email address will not be published. Required fields are marked *