ਸਰਕਾਰੀ ਸਕੂਲ ਖੁੱਡੀ ਕਲਾਂ ਵਿਖੇ ਸ਼ਾਨਦਾਰ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ…..

0
Prime Khabar Punjab Khudi Kalan

ਖੁੱਡੀ ਕਲਾਂ-31ਮਾਰਚ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਖੇ ਜ਼ਿਲਾ ਸਿੱਖਿਆ ਅਧਿਕਾਰੀ (ਸ. ਸ.)ਸ਼੍ਰੀਮਤੀ ਮਲਕਾ ਰਾਣੀ , ਉਪ ਜ਼ਿਲ੍ਹਾ ਅਫਸਰ ਸ. ਬਰਜਿੰਦਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਸ. ਸਰਬਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਵਿੱਚ 29 ਮਾਰਚ ਨੂੰ ਮੈਗਾ ਪੀ ਟੀ ਐਮ ਮੌਕੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਰਪੰਚ ਸ. ਸਿਮਰਜੀਤ ਸਿੰਘ ਖੁੱਡੀ ਕਲਾਂ ਅਤੇ ਵਿਸ਼ੇਸ਼ ਮਹਿਮਾਨ ਸੰਤ ਬਾਬਾ ਮੱਘਰ ਦਾਸ ਜੀ ,ਸਮੂਹ ਨਗਰ ਪੰਚਾਇਤ ਮੈਂਬਰ,ਐਸ ਐਮ ਸੀ ਚੇਅਰਮੈਨ ਸ. ਰੂਪ ਸਿੰਘ ਅਤੇ ਕਮੇਟੀ ਮੈਂਬਰ,ਬਰਾਂਚ ਮੈਨੇਜਰ ਐਸ ਬੀ ਆਈ ਸ. ਅੰਮ੍ਰਿਤਪਾਲ ਸਿੰਘ ਅਤੇ ਇਸ ਸਕੂਲ ਦੇ ਦਸਵੀਂ ਜਮਾਤ 1994 -95 ਬੈਚ ਦੇ ਵਿਦਿਆਰਥੀ , ਸ .ਪ੍ਰ . ਸ .ਇੰਚ. ਸ . ਪਰਮਿੰਦਰ ਸਿੰਘ, ਡਾਕਟਰ ਡਿੰਪਲ , ਸੇਵਾ ਮੁਕਤ ਪ੍ਰਿੰਸੀਪਲ ਸ .ਦਰਸ਼ਨ ਸਿੰਘ, ਰਿਟਾਇਰਡ ਲੈਕਚਰਾਰ ਸ. ਗੁਰਬਖਸ਼ ਸਿੰਘ,ਸ.ਮਹਿੰਦਰ ਸਿੰਘ, ਸ਼੍ਰੀਮਤੀ ਚਰਨਜੀਤ ਕੌਰ,ਰਿਟਾਇਰਡ ਅਧਿਆਪਕ ਸ. ਮਹਿੰਦਰ ਸਿੰਘ,ਸ਼੍ਰੀਮਤੀ ਹਰਮੇਲ ਕੌਰ ਸ਼ਾਮਿਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ। ਪ੍ਰੋਗਰਾਮ ਵਿਚ ਸ਼੍ਰੀਮਤੀ ਨੀਲਮਨੀ ਜੀ ਨੇ ਸਕੂਲ ਦੀ ਰਹਿਨੁਮਾਈ ਕਰਦੇ ਹੋਏ ਨਿੱਘੇ ਸ਼ਬਦਾਂ ਨਾਲ਼ ਸਵਾਗਤ ਕੀਤਾ ਅਤੇ ਸ਼੍ਰੀ ਤਰਸੇਮ ਲਾਲ ਜੀ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ । ਸਕੂਲ ਮੁੱਖੀ ਸ਼੍ਰੀਮਤੀ ਅਵਿਨਾਸ਼ ਕੌਰ ਜੀ ਵੱਲੋਂ ਸਕੂਲ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਬਲਜਿੰਦਰ ਪਾਲ ਜੀ ਨੇ ਸਿੱਖਿਆ ਵਿਭਾਗ ਵੱਲੋਂ ਕਰਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪਿੰਡ ਵਾਸੀਆਂ ਨੂੰ ਸਕੂਲ ਵਿੱਚ ਦਾਖਲੇ ਵਧਾਉਣ ਅਤੇ ਸਕੂਲ ਨੂੰ ਬਿਹਤਰ ਬਣਾਉਣ ਲਈ ਯੋਗਦਾਨ ਦੀ ਅਪੀਲ ਕੀਤੀ।
ਸ਼੍ਰੀਮਤੀ ਅਵਿਨਾਸ਼ ਕੌਰ, ਸ੍ਰੀਮਤੀ ਪੁਸ਼ਪਿੰਦਰ ਕੌਰ, ਸ੍ਰੀ ਮਤੀ ਇੰਦੂ ਰਾਣੀ, ਮਿਸ ਸ਼ਿਵਾਨੀ, ਮਿਸ ਨਿਸੂ ਦੀ ਯੋਗ ਅਗਵਾਈ ਵਿੱਚ ਬੱਚਿਆਂ ਨੇ ਸਵਾਗਤੀ ਗੀਤ,ਲੋਕ ਗੀਤ, ਹਰਿਆਣਵੀ ਡਾਂਸ ,ਲੋਕ ਨਾਚ ਅਤੇ ਨਸ਼ਾ ਵਿਰੋਧੀ ਕੋਰੀਓਗ੍ਰਾਫੀ ਵਿੱਚ ਬੱਚਿਆਂ ਨੇ ਲਾਜਵਾਬ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੌਰਾਨ ਸ੍ਰੀ ਇਕਬਾਲ ਸਿੰਘ ਭੋਤਨਾ ਦੀ ਨਿਰਦੇਸ਼ਨ ਅਤੇ ਸੇਵਾਮੁਕਤ ਪ੍ਰਿੰਸੀਪਲ ਸ੍ਰੀ ਦਰਸ਼ਨ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਪ੍ਰੋ. ਅਜਮੇਰ ਔਲਖ ਦਾ ਨਾਟਕ ‘ਝਨਾਂ ਦੇ ਪਾਣੀ’ ਖੇਡਿਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸ . ਸਤਨਾਮ ਸਿੰਘ ਅਤੇ ਸ਼੍ਰੀ ਮਤੀ ਮਨਇੰਦਰ ਕੌਰ ਦੁਆਰਾ ਤਿਆਰ ਕਰਵਾਏ ਗਏ ਭੰਗੜੇ ਅਤੇ ਗਿੱਧੇ ਵਿੱਚ ਬੱਚਿਆਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ ।
ਇਸ ਸਕੂਲ ਦੇ ਹੀ ਦਸਵੀਂ ਜਮਾਤ ਸੈਸ਼ਨ 1994-95 ਦੇ ਵਿਦਿਆਰਥੀਆਂ ਸ੍ਰੀ ਬਲਵੀਰ ਸਿੰਘ ,ਸ਼੍ਰੀ ਕਰਮ ਸਿੰਘ, ਸ੍ਰੀ ਮਿੱਠੂ ਸਿੰਘ, ਸ੍ਰੀ ਅਵਤਾਰ ਸਿੰਘ ,ਸ੍ਰੀ ਜਸਪਾਲ ਸਿੰਘ ,ਸ੍ਰੀ ਜਗਤਾਰ ਸਿੰਘ, ਸ਼੍ਰੀਮਤੀ ਚਰਨਜੀਤ ਕੌਰ ਨੇ ਹਰ ਸਾਲ ਵਾਂਗ ਇਸ ਵਾਰ ਵੀ ਅਕਾਦਮਿਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।ਪਿਛਲੇ ਸਾਲ ਦੇ ਸਟੇਟ ਪੱਧਰੀ ਇੰਸਪਾਇਰ ਐਵਾਰਡ,ਵਿਗਿਆਨਿਕ ਪ੍ਰਦਰਸ਼ਨੀ, ਭਾਸ਼ਨ ਪ੍ਰਤੀਯੋਗਿਤਾ, ਪ੍ਰਤੀਯੋਗਿਤਾ ਮੁਕਾਬਲੇ NEET, ਵਜ਼ੀਫਾ ਪ੍ਰੀਖਿਆ PSTSE ,NMMS ਪਾਸ ਕਰਨ ਵਾਲੇ ਵਿਦਿਆਰਥੀਆਂ ,ਜ਼ਿਲ੍ਹਾ ਪੱਧਰੀ ਟਾਈਪ ਰਾਈਟਿੰਗ ਮੁਕਾਬਲੇ ,ਸਟੇਟ ਅਤੇ ਨੈਸ਼ਨਲ ਪੱਧਰ ‘ ਤੇ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ,ਸਕੂਲ ਦੀ ਸੁੰਦਰਤਾ ਨੂੰ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਅਤੇ ਸਕੂਲ ਵਿਚ ਚੱਲ ਰਹੇ ਐਨ ਐਸ ਐਸ ਯੂਨਿਟ ਵਿੱਚੋ ਚੁਣੇ ਗਏ ਸਰਵੋਤਮ ਵਲੰਟੀਅਰ ਨੂੰ ਵੀ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਟੇਜ ਦਾ ਸੰਚਾਲਨ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਕੀਤਾ ।ਇਸ ਦੌਰਾਨ ਪ੍ਰੋਗਰਾਮ ਦੇ ਸਫਲਤਾ ਲਈ ਸ਼੍ਰੀ ਹਰਬੰਸ ਸਿੰਘ, ਸ਼੍ਰੀ ਰਾਜੀਵ ਕੁਮਾਰ,ਸ਼੍ਰੀ ਮੱਖਣ ਸਿੰਘ, ਸ਼੍ਰੀ ਸੁਖਵੀਰ ਸਿੰਘ, ਸ਼੍ਰੀਮਤੀ ਨੀਲਮਨੀ ਸ਼੍ਰੀਮਤੀ ਬਿੰਦੂ ਅਗਰਵਾਲ, ਸ਼੍ਰੀ ਦਿਨੇਸ਼ ਕੁਮਾਰ,ਸ਼੍ਰੀ ਹਿਮਾਂਸ਼ੂ ਸਿੰਗਲਾ, ਸ਼੍ਰੀ ਸਤਨਾਮ ਸਿੰਘ,ਸ਼੍ਰੀਮਤੀ ਸੁਖਜੀਤ ਕੌਰ, ਸ਼੍ਰੀਮਤੀ ਕਿਰਨ ਬਾਲਾ,ਸ਼੍ਰੀ ਤਰਸੇਮ ਲਾਲ , ਸ਼੍ਰੀਮਤੀ ਮਨਇੰਦਰ ਕੌਰ, ਸ਼੍ਰੀਮਤੀ ਨਵਨੀਤ ਗਰਗ, ਸ਼੍ਰੀਮਤੀ ਆਰਤੀ,ਸ਼੍ਰੀ ਮਤੀ ਪੁਸ਼ਪਿੰਦਰ ਕੌਰ,ਸ਼੍ਰੀ ਜਗਸੀਰ ਸਿੰਘ, ਸ੍ਰੀ ਅਰਵਿੰਦ ਕੁਮਾਰ ,ਸ਼੍ਰੀਮਤੀ ਸ਼ਰਨਜੀਤ ਕੌਰ, ਸ਼੍ਰੀਮਤੀ ਅਮਨਦੀਪ ਕੌਰ ,ਸ਼੍ਰੀ ਮਤੀ ਸੋਨੀਆ ਰਾਣੀ, ਸ਼੍ਰੀਮਤੀ ਇਰਾ ਅਗਰਵਾਲ ,ਸ਼੍ਰੀ ਮਨਜਿੰਦਰ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀਮਤੀ ਸੀਮਾ ਗੁਪਤਾ, ਸ਼੍ਰੀਮਤੀ ਕੁਲਜੀਤ ਕੌਰ, ਸ਼੍ਰੀ ਰਿੰਕੂ ਗੁਪਤਾ, ਸ਼੍ਰੀ ਕਪੂਰ ਚੰਦ,ਮਿਸ ਰੁਪਿੰਦਰ ਕੌਰ ਜਟਾਣਾ,ਸ਼੍ਰੀ ਮਨਿੰਦਰ ਕੁਮਾਰ,ਮਿਸ ਸ਼ਿਵਾਨੀ, ਮਿਸ ਨਿਸ਼ੂ ਆਦਿ ਦੀ ਅਣਥੱਕ ਮਿਹਨਤ ਸਦਕਾ ਇਹ ਸਮਾਗਮ ਯਾਦਗਾਰ ਹੋ ਨਿਬੜਿਆ ।
ਅੰਤ ਵਿੱਚ ਪੰਚਾਇਤ ਮੈਂਬਰ ਸ਼੍ਰੀ ਜੋਰਾ ਸਿੰਘ ਜੀ ਵੱਲੋਂ ਸਕੂਲ ਦੀ ਬੇਹਤਰੀ ਲਈ ਸਾਥ ਦੇਣ ਦਾ ਭਰੋਸਾ ਦਿੱਤਾ।ਸਮੂਹ ਸਟਾਫ਼ ਵੱਲੋਂ ਮਹਿਮਾਨਾਂ ,ਵਿਦਿਆਰਥੀਆਂ , ਮਾਪਿਆਂ ਦੇ ਵਿਸ਼ੇਸ਼ ਯੋਗਦਾਨ ਲਈ ਧੰਨਵਾਦ ਕੀਤਾ ਗਿਆ।

MAta BrahamCharani

About The Author

Leave a Reply

Your email address will not be published. Required fields are marked *