ਪਰਵਾਜ਼ ਥੀਏਟਰ ਬਰਨਾਲਾ ਵੱਲੋਂ “ਨਾਟਕਾਂ ਦੀ ਸ਼ਾਮ” ਪ੍ਰੋਗਰਾਮ ਰਾਹੀਂ ਮਨਾਇਆ ਗਿਆ “ਵਿਸ਼ਵ ਰੰਗ ਮੰਚ ਦਿਵਸ”

0
Prime Khabar Punjab Shakti Kalan MAndir

ਬਰਨਾਲਾ-31ਮਾਰਚ- ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਨਾਟਕਾਂ ਦੀ ਸ਼ਾਮ ਪ੍ਰੋਗਰਾਮ ਸ੍ਰੀ ਮਹਾ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਪਰਵਾਜ਼ ਥੀਏਟਰ ਬਰਨਾਲਾ ਵੱਲੋਂ ਕਰਵਾਇਆ ਗਿਆ। ਇਸ ਸਮੇਂ ਦਿਲਪ੍ਰੀਤ ਚੌਹਾਨ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਦੋ ਨਾਟਕ ‘ਫਾਰਮ ਨੰਬਰ 65940’ ਅਤੇ ‘ਵੈਂਜੇਂਸ ‘ ਦਾ ਸਫਲਤਾ ਪੂਰਵਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕਵੀ ਨਾਟਕਕਾਰ ਅਤੇ ਨਾਟ ਚਿੰਤਕ ਡਾਕਟਰ ਕੁਲਦੀਪ ਸਿੰਘ ਦੀਪ (ਮਾਨਸਾ) ਨੇ ਸ਼ਿਰਕਤ ਕੀਤੀ। ਇਨਾਂ ਨਾਟਕਾਂ ਰਾਹੀਂ ਜਿੱਥੇ ਕਲਾ ਦਾ ਸਫਲ ਮੰਚਨ ਹੋਇਆ ਉੱਥੇ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਬੁਰਾਈਆਂ ਅਤੇ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਮੁੱਖ ਮਹਿਮਾਨ ਡਾਕਟਰ ਕੁਲਦੀਪ ਸਿੰਘ ਦੀਪ ਨੇ ਵਿਸ਼ਵ ਰੰਗ ਮੰਚ ਦਿਵਸ ਅਤੇ ਰੰਗ ਮੰਚ ਵਿੱਚ ਔਰਤਾਂ ਦੀ ਭੂਮਿਕਾ ਤੇ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ ਅਤੇ ਦਿਲਪ੍ਰੀਤ ਚੌਹਾਨ ਦੇ ਨਾਟਕਾਂ ਨੂੰ ਸਮਾਜ ਲਈ ਮਾਰਗ ਦਰਸ਼ਕ ਕਰਾਰ ਦਿੱਤਾ। ਤਰਸੇਮ ਸ਼ਾਇਰ ਨੇ ਰੰਗ ਮੰਚ ਸੰਬੰਧੀ ਆਪਣੇ ਤਜਰਬੇ ਦਰਸ਼ਕਾਂ ਨਾਲ ਸਾਂਝੇ ਕੀਤੇ। ਟੰਡਨ ਇੰਟਰਨੈਸ਼ਨਲ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ਿਵ ਸਿੰਗਲਾ ਦੁਆਰਾ ਬਾਹਰੋਂ ਆਈਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ ਗਿਆ ।

ਨਾਟਕ ‘ਫਾਰਮ ਨੰਬਰ 65940’ ਰਾਹੀਂ ਬੇਰੁਜ਼ਗਾਰਾਂ ਅੰਦਰ ਪੈਦਾ ਹੋਈ ਬੇਜ਼ਕੀਨੀ ਬਿਆਨ ਕੀਤੀ ਗਈ ਅਤੇ ਕਿਵੇਂ ਉਹ ਸਹੀ ਦਿਸ਼ਾ ਨਾ ਹੋਣ ਕਾਰਨ ਨਸ਼ੇ ਅਤੇ ਜੁਰਮ ਦੀ ਦੁਨੀਆ ਵਿੱਚ ਧਸ ਜਾਂਦੇ ਹਨ ਦਾ ਵਿਰਤਾਂਤ ਪੇਸ਼ ਕੀਤਾ ਗਿਆ। ਉੱਥੇ ਹੀ ਨਾਟਕ ‘ਵੈਂਜੇਂਸ ‘ਰਾਹੀਂ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਦਾ ਨੂੰ ਲੈਕੇ ਸਫਲ ਮੰਚਨ ਕੀਤਾ ਗਿਆ। ਰੰਗਮੰਚ ਮੰਚ ਨਿਰਦੇਸ਼ਕ ਸੁਰਜੀਤ ਸੰਧੂ ਦੁਆਰਾ ਦਿਲਪ੍ਰੀਤ ਚੌਹਾਨ ਅਤੇ ਪਰਵਾਜ਼ ਥੀਏਟਰ ਵੱਲੋਂ ਰੰਗ ਮੰਚ ਵਿੱਚ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਪ੍ਰਬੰਧਕੀ ਟੀਮ ਵਿੱਚ ਅਰੁਣ ਕੁਮਾਰ ਬਾਂਸਲ, ਸੁਰਜੀਤ ਜੱਸੀ ,ਵਿਜੈ ਕੁਮਾਰ, ਗੁਰਮੀਤ ਬਾਵਾ,ਸੁਖਪ੍ਰੀਤ ਚੌਹਾਨ, ਡਿੰਪਲ ਸ਼ਰਮਾ,ਮਨੋਜ ਕੁਮਾਰ, ਕਰਮਜੀਤ ਭੋਤਨਾ, ਰਣਜੀਤ ਸਾਗਰ ਸ਼ਾਮਲ ਸਨ। ਮੰਚ ਉੱਪਰ ਅਦਾਕਾਰ ਸੋਨੀ ਯੂ ਕੇ , ਜਸਵੀਰ ਬਿੱਟੂ, ਬਲਕਰਨ ਧਾਲੀਵਾਲ, ਮਨਪ੍ਰੀਤ ਮਨੀ, ਗੁਰਪ੍ਰੀਤ ਸਿੰਘ,ਸਨੇਹਾ , ਮਨਪ੍ਰੀਤ ਸਿੰਘ, ਗੁਰਪ੍ਰੀਤ ਸ਼ਰਮਾ ਬਿੰਦਰ ਸਿੰਘ ਵੱਲੋਂ ਬੇਹਤਰੀਨ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਉਤਰੇਜਾ ,ਰਾਮ ਸਰੂਪ ਸ਼ਰਮਾ, ਗੁਰਚਰਨ ਸਿੰਘ ਸਿੱਧੂ , ਕੇਵਲ ਸਿੰਘ ਮਲੇਰਕੋਟਲਾ,ਡਾ਼ ਲਖਵੀਰ ਸਿੰਘ ,ਰਮਨ ਸਦਿਓੜਾ , ਵਿਜੇ ਗੋਇਲ, ਬਰਿੰਦਰ ਕੌਰ, ਭੋਲਾ ਸਿੰਘ ਸੰਘੇੜਾ, ਸੰਦੀਪ ਸੈਂਡੀ,ਡਾ਼ ਹਰਭਗਵਾਨ, ਡਾ਼ ਭੁਪਿੰਦਰ ਸਿੰਘ ਬੇਦੀ, ਸ਼ਿੰਗਾਰਾ ਸਿੰਘ, ਜਸਵਿੰਦਰ ਖੁੱਡੀ , ਸੁਖਪ੍ਰੀਤ ਬਾਠ, ਰੌਬਿਨ ਗੁਪਤਾ, ਹਰਿੰਦਰ ਮੱਲੀਆਂ, ਡਾ਼ ਪਰਗਟ ਸਿੰਘ, ਕੁਲਵੰਤ ਰਾਏ ਗੋਇਲ, ਭੁਪਿੰਦਰ ਬਰਨਾਲਾ, ਸੁਖਦੇਵ ਬਰਨਾਲਾ,ਕੁਲਦੀਪ ਸਿੰਘ, ਸੀਮਾ ਰਾਣੀ ਅਤੇ ਸਕੂਲ ਸਟਾਫ,ਰਵਨੀਤ ਕੌਰ , ਮਧੂ, ਜਸਪ੍ਰੀਤ ਬੱਬੂ, ਨੀਤੂ , ਰਿੰਪੀ ਰਾਣੀ ਸੀਐਚਟੀ, ਅਤੇ ਰੰਗ ਮੰਚ ਦੇ ਕਲਾਕਾਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਵਿਦਿਆਰਥੀ ਬੱਚੇ ਹਾਜ਼ਰ ਸਨ। ਸਮੂਹ ਨਾਟ ਕਲਾਕਾਰਾਂ ਦਾ ਪ੍ਰਧਾਨਗੀ ਮੰਡਲ ਵੱਲੋਂ ਸਨਮਾਨ ਕੀਤਾ ਗਿਆ।

MAta BrahamCharani

About The Author

Leave a Reply

Your email address will not be published. Required fields are marked *