ਸ. ਪ੍ਰਾਇਮਰੀ ਸਕੂਲ ਹੰਡਿਆਇਆ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ

ਮੋਹਰੀ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਹੰਡਿਆਇਆ-31 ਮਾਰਚ – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ । ਇਸ ਮੌਕੇ ਗ੍ਰੈਜੂਏਸ਼ਨ ਸੈਰੇਮਨੀ ਕਰਵਾ ਕੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ । ਸੀ ਐਚ ਟੀ ਸਰਦਾਰ ਤਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਇੰਦੂ ਸਿਮਕ ਅਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਨੀਰਜਾ ਕੁਮਾਰੀ ਦੀ ਰਹਿਨੁਮਾਈ ਹੇਠ ਅੱਜ ਨਤੀਜਾ ਐਲਾਨਿਆ ਗਿਆ । ਇਸ ਮੌਕੇ ਐਲਾਨੇ ਸਲਾਨਾ ਨਤੀਜੇ ਵਿਚ ਨਰਸਰੀ ਵਿਚੋਂ ਦਿਲਜੋਤ ਕੌਰ, ਫਤਹਿਦੀਪ ਸਿੰਘ ਅਤੇ ਗੁਲਾਬ ਕੁਮਾਰ ਨੇ, ਐਲ ਕੇ ਜੀ ਵਿਚੋਂ ਹਰਜੋਤਦੀਪ ਸਿੰਘ, ਲਵ ਕੁਮਾਰ ਅਤੇ ਮਾਹੀ ਨੇ, ਯੂ ਕੇ ਜੀ ਵਿਚੋਂ ਗੁਰਦੀਪ ਸਿੰਘ, ਅਨਮੋਲ ਸਿੰਘ ਅਤੇ ਗੁਰਕੀਰਤ ਕੌਰ ਨੇ, ਪਹਿਲੀ ਏ ਵਿਚੋਂ ਮਨਕੀਰਤ ਕੌਰ, ਗੁਰਨੂਰ ਸਿੰਘ ਅਤੇ ਗੁਰਮੰਨਤ ਕੌਰ ਨੇ, ਪਹਿਲੀ ਬੀ ਵਿਚੋਂ ਜਸ਼ਨਦੀਪ ਸਿੰਘ, ਹੁਸਨਦੀਪ ਸਿੰਘ ਅਤੇ ਸੁਖਮਨਪ੍ਰੀਤ ਕੌਰ ਨੇ, ਦੂਜੀ ਏ ਵਿਚੋਂ ਸੁਦਾ ਦੇਵੀ, ਜਸਮੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ, ਦੂਜੀ ਬੀ ਵਿਚੋਂ ਰਿਕੇਸ਼ ਕੁਮਾਰ, ਤੇਜਵੀਰ ਸਿੰਘ ਅਤੇ ਸ਼ਿਵਾਂਗੀ ਕੁਮਾਰੀ ਨੇ, ਤੀਜੀ ਏ ਵਿਚੋਂ ਸ਼ਾਲੂ, ਸਨੇਹ ਅਤੇ ਇਸਲਾਮ ਮੁਹੰਮਦ ਨੇ, ਤੀਜੀ ਬੀ ਵਿਚੋਂ ਦੀਪਾਂਜਲੀ, ਸਾਹਿਲ ਅਤੇ ਫਾਈਕਾ ਨੇ, ਚੌਥੀ ਵਿਚੋਂ ਸ਼ਾਹਿਦ ਅਫਰੀਦੀ, ਸਹਿਜਦੀਪ ਅਤੇ ਚਾਂਦਨੀ ਕੁਮਾਰੀ ਨੇ ਜਦਕਿ ਚੌਥੀ ਬੀ ਵਿਚੋਂ ਖੁਸ਼ਪ੍ਰੀਤ ਕੌਰ, ਸ਼ਿਵਾਨੀ ਅਤੇ ਸਹਿਜ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਮੋਹਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਕੂਲ ਅਤੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਰਦਾਰ ਬਸਾਵਾਂ ਸਿੰਘ ਐਮ ਸੀ, ਸਰਦਾਰ ਅਵਤਾਰ ਸਿੰਘ ਸੋਨੀ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਜਤਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।
