ਵਿਦਿਆਰਥੀਆਂ ਨੇ ਅਧਿਆਪਿਕਾ ਤੋਂ ਬਦਲਾ ਲੈਣ ਲਈ ਬਣਾਇਆ ਟੋਇਲਟ ਬੰਬ….

ਛੱਤੀਸਗੜ੍ਹ -26 ਫਰਵਰੀ- ਛੱਤੀਸਗੜ੍ਹ ਦੇ ਜਿਲਾ ਬਿਲਾਸਪੁਰ ਵਿਖੇ ਸੈਂਟ ਪਲੋਟੀ ਸਕੂਲ ਵਿੱਚ ਟੋਇਲਟ ਦਾ ਫਲਸ ਆਊਟ ਕਰਮ ਤੇ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਨਾਲ ਚੌਥੀ ਕਲਾਸ ਦੀ ਵਿਦਿਆਰਥਨ ਬੁਰੀ ਤਰ੍ਹਾਂ ਝੁਲਸ ਗਈ।ਧਮਾਕੇ ਦੀ ਆਵਾਜ਼ ਸੁਣ ਕੇ ਮਹਿਲਾ ਚਪੜਾਸੀ ਸੰਤੋਸ਼ੀ ਅਤੇ ਹੋਰ ਟੀਚਰ ਮੌਕੇ ਤੇ ਪਹੁੰਚੇ ਅਤੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਬੱਚੀ ਨੂੰ ਬਾਹਰ ਕੱਢਿਆ ਗਿਆ। ਧਮਾਕੇ ਕਾਰਨ ਬੱਚੀ ਦੀ ਤਵਚਾ ਝੁਲਸ ਗਈ ਸੀ ਤੇ ਉਹ ਡਰ ਅਤੇ ਦਰਦ ਨਾਲ ਨਾਲ ਰੋ ਰਹੀ ਸੀ। ਬੱਚੀ ਨੂੰ ਤੁਰੰਤ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਬੱਚੀ ਦੀ ਹਾਲਤ ਗੰਭੀਰ ਹੈ।
ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਮੌਕੇ ਤੋਂ ਪੁਲਿਸ ਨੂੰ ਇੱਕ ਸਿਲਵਰ ਪੈਕਿੰਗ ਦਾ ਟੁਕੜਾ ਮਿਲਿਆ ਜਿਸ ਤੋਂ ਸੰਕੇਤ ਲਗਾਇਆ ਜਾ ਰਿਹਾ ਸੀ ਕਿ ਇਹ ਧਮਾਕਾ ਸੋਡੀਅਮ ਕਲੋਰਾਈਡ ਦੀ ਵਜਹਾ ਨਾਲ ਹੋਇਆ ਹੈ। ਪੁਲਿਸ ਨੇ ਸੀਸੀ ਟੀਵੀ ਫੁਟੇਜ ਦੀ ਜਾਂਚ ਕਰਕੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਅਧਿਕਾਰੀ ਰਜਨੇਸ਼ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਹਨਾਂ ਦੀ ਨਾਰਾਜ਼ਗੀ ਇੱਕ ਮਹਿਲਾ ਅਧਿਆਪਕਾਂ ਨਾਲ ਸੀ ਅਤੇ ਉਹ ਇਸ ਅਧਿਆਪਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਸ ਲਈ ਵਿਦਿਆਰਥੀਆਂ ਨੇ ਆਨਲਾਈਨ ਸੋਡੀਅਮ ਦੀ ਖਰੀਦ ਕੀਤੀ। ਇਸ ਘਟਨਾ ਵਿੱਚ ਅੱਠਵੀਂ ਕਲਾਸ ਦੀਆਂ ਤਿੰਨ ਵਿਦਿਆਰਥਣਾਂ ਸਮੇਤ ਪੰਜ ਹੋਰ ਵਿਦਿਆਰਥੀਆਂ ਦੀ ਸਹਿਭਾਗਤਾ ਪਾਈ ਗਈ ਹੈ।ਜਿਸ ਤੋਂ ਬਾਅਦ ਚਾਰ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਵਿਦਿਆਰਥਨ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਸੀ ਅਤੇ ਉਸਨੂੰ ਅਜੇ ਹਿਰਾਸਤ ਵਿੱਚ ਲਿਆ ਜਾਣਾ ਹੈ।